ਅਰਬ-ਇਜ਼ਰਾਇਲੀ ਟਾਕਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਰਬ-ਇਜ਼ਰਾਇਲੀ ਟੱਕਰ
West Bank & Gaza Map 2007 (Settlements).png
ਪੱਛਮੀ ਕੰਢਾ ਅਤੇ ਗਾਜ਼ਾ ਪੱਟੀ ਦੇ ਲਾਗੇ ਕੇਂਦਰੀ ਇਜ਼ਰਾਇਲ, ੨੦੦੭
ਮਿਤੀ ਮਈ ੧੯੪੮–ਜਾਰੀ
ਮੁੱਖ ਪੜਾਅ: ੧੯੪੮-੧੯੭੩
ਥਾਂ/ਟਿਕਾਣਾ ਮੱਧ ਪੂਰਬ
ਨਤੀਜਾ ਜਾਰੀ
ਰਾਜਖੇਤਰੀ
ਤਬਦੀਲੀਆਂ
ਸਿਨਾਈ ਪਰਾਇਦੀਪ (੧੯੬੭–੧੯੮੨), ਪੱਛਮੀ ਕੰਢੇ (੧੯੬੭-ਜਾਰੀ), ਗਾਜ਼ਾ ਪੱਟੀ (੧੯੬੭-੨੦੦੫), ਗੋਲਾਨ ਉਚਾਈਆਂ (੧੯੬੭-ਜਾਰੀ) ਅਤੇ ਦੱਖਣੀ ਲਿਬਨਾਨ (੧੯੮੨-੨੦੦੦) ਉੱਤੇ ਇਜ਼ਰਾਇਲ ਦਾ ਕਬਜ਼ਾ
ਲੜਾਕੇ
 ਇਜ਼ਰਾਇਲ Flag of Palestine.svg ਫ਼ਲਸਤੀਨੀ:

 ਜਾਰਡਨ (1948–1994)
 ਮਿਸਰ (੧੯੪੮–੧੯੭੯)
 ਇਰਾਕ (੧੯੪੮–)
 ਸੀਰੀਆ (1948–)
 ਲਿਬਨਾਨ (੧੯੪੮–)

ਸੁਏਜ਼ ਸੰਕਟ: (੧੯੫੬)

ਦੱਖਣੀ ਲਿਬਨਾਨ ਟਾਕਰਾ:

ਘਸਰ ਦੀ ਜੰਗ: (੧੯੬੭-੭੦)
ਫ਼ੌਜਦਾਰ ਅਤੇ ਆਗੂ
ਮੌਤਾਂ ਅਤੇ ਨੁਕਸਾਨ
~੧੦,੦੦੦ ਫ਼ੌਜੀ ਹਲਾਕ[੫] ਕੁੱਲ ੯੦,੭੮੫ ਅਰਬ ਹਲਾਕ[੬]
ਦੋਹੇਂ ਧਿਰਾਂ:
੭੪,੦੦੦ ਫ਼ੌਜੀ ਹਲਾਕ
੧੮,੦੦੦ ਆਮ ਲੋਕ ਹਲਾਕ
(੧੯੪੫–੧੯੯੫)[੭]

ਅਰਬ-ਇਜ਼ਰਾਇਲੀ ਟਾਕਰਾ (ਅਰਬੀ: الصراع العربي الإسرائيلي ਅਲ-ਸਿਰਾ'ਅ ਅਲ'ਅਰਬੀ ਅ'ਇਸਰੈਲੀ; ਹਿਬਰੂ: הסכסוך הישראלי-ערביਹਾ'ਸਿਖਸੁਖ ਹ'ਯਿਸਰੈਲੀ-ਅਰਵੀ) ਅਰਬ ਮੁਲਕਾਂ ਅਤੇ ਇਜ਼ਰਾਇਲ ਵਿਚਕਾਰ ਚੱਲ ਰਹੀ ਸਿਆਸੀ ਕਸ਼ਮਕਸ਼ ਅਤੇ ਫ਼ੌਜੀ ਘੋਲ ਨੂੰ ਆਖਿਆ ਜਾਂਦਾ ਹੈ। ਅਜੋਕੇ ਅਰਬ-ਇਜ਼ਰਾਇਲੀ ਬਖੇੜੇ ਦੀਆਂ ਜੜ੍ਹਾਂ ੧੯ਵੀਂ ਸਦੀ ਦੇ ਅੰਤ 'ਚ ਹੋਏ ਯਹੂਦੀਵਾਦ ਅਤੇ ਅਰਬ ਕੌਮੀਅਤ ਦੇ ਉਠਾਅ ਵਿੱਚ ਹਨ। ਯਹੂਦੀ ਲੋਕਾਂ ਵੱਲੋਂ ਜਿਸ ਇਲਾਕੇ ਨੂੰ ਆਪਣੀ ਇਤਿਹਾਸਕ ਮਾਤਭੂਮੀ ਦੱਸਿਆ ਜਾਂਦਾ ਹੈ ਉਸੇ ਇਲਾਕੇ ਨੂੰ ਸਰਬ-ਅਰਬ ਲਹਿਰ ਫ਼ਲਸਤੀਨੀ ਅਰਬ ਲੋਕਾਂ ਦੀ ਇਤਿਹਾਸਕ ਅਤੇ ਅਜੋਕੀ ਮਲਕੀਅਤ ਮੰਨਦੀ ਹੈ[੮] ਅਤੇ ਸਰਬ-ਇਸਲਾਮੀ ਸੋਚ ਮੁਤਾਬਕ ਮੁਸਲਮਾਨਾਂ ਦੀ ਧਰਤੀ ਹੈ। ਯਹੂਦੀਆਂ ਅਤੇ ਫ਼ਲਸਤੀਨੀਆਂ ਵਿਚਕਾਰ ਇਹ ਫਿਰਕਾਪ੍ਰਸਤ ਬਖੇੜਾ ੨੦ਵੀਂ ਸਦੀ 'ਚ ਸ਼ੁਰੂ ਹੋਇਆ ਅਤੇ ੧੯੪੭ 'ਚ ਸਿਖਰ ਦੀ ਖ਼ਾਨਾਜੰਗੀ ਦਾ ਰੂਪ ਧਾਰ ਗਿਆ ਅਤੇ ਮਈ ੧੯੪੮ 'ਚ ਇਹ ਪਹਿਲੀ ਅਰਬ-ਇਜ਼ਰਾਇਲੀ ਜੰਗ ਹੋ ਨਿੱਬੜਿਆ। ਇਹਦੇ ਨਤੀਜੇ ਵਜੋਂ ਵਿਸ਼ਵ ਯਹੂਦੀਵਾਦ ਜੱਥੇਬੰਦੀ ਦੇ ਕਾਰਜਕਾਰੀ ਆਗੂ ਡੇਵਿਡ ਬੈੱਨ-ਗੁਰੀਅਨ ਵੱਲੋਂ ਇਜ਼ਰਾਇਲ ਦੀ ਜ਼ਮੀਨ ਵਿੱਚ ਇੱਕ ਯਹੂਦੀ ਮੁਲਕ ਕਾਇਮ ਕਰਨ ਦਾ ਐਲਾਨ ਕੀਤਾ ਗਿਆ ਜੀਹਦਾ ਨਾਂ ਇਜ਼ਰਾਇਲ ਦਾ ਮੁਲਕ ਹੋਵੇਗਾ।[੯]

ਹਵਾਲੇ[ਸੋਧੋ]

  1. Pollack, Kenneth, M., Arabs at War: Military Effectiveness, University of Nebraska Press, (2002), pp. 93–94, 96.
  2. Karsh, Efraim: The cautious bear: Soviet military engagement in Middle East wars in the post-1967 era
  3. Moshe Yegar, "Pakistan and Israel," Jewish Political Studies Review 19:3–4 (Fall 2007)
  4. "Pakistani Pilots in Arab Israel War". Opinion Maker. http://www.webcitation.org/6GYjCNSx0. Retrieved on 2013-05-13. 
  5. The Arab-Israeli Wars. Ministry of Foreign Affairs (Israel) Retrieved on 2011-06-17.
  6. Total Casualties, Arab-Israeli Conflict. Jewish Virtual Library.
  7. Buzan, Barry (2003). Regions and powers. Cambridge University Press. ISBN 978-0-521-89111-0. Retrieved April 21, 2009. 
  8. "The Palestinian National Charter – Article 6". Mfa.gov.il. http://www.mfa.gov.il/MFA/Peace+Process/Guide+to+the+Peace+Process/The+Palestinian+National+Charter.htm. Retrieved on 2013-01-19. 
  9. Israel Ministry of Foreign Affairs: Declaration of Establishment of State of Israel: 14 May 1948:Retrieved 22 June 2014