ਚੌਕਲੇਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਚੌਕਲੇਟ
Chocolate.jpg
ਚੌਕਲੇਟ ਆਮ ਤੌਰ ਉੱਤੇ ਭੂਰੀ ਅਤੇ ਸਫ਼ੈਦ ਰੰਗ ਦੀ ਹੁੰਦੀ ਹੈ।
ਖਾਣੇ ਦਾ ਵੇਰਵਾ
ਮੁੱਖ ਸਮੱਗਰੀ ਚੌਕਲੇਟ ਸ਼ਰਾਬ
ਕੋਕੋਆ ਮੱਖਣ(ਸਫ਼ੈਦ ਚੌਕਲੇਟ ਲਈ)

ਚੌਕਲੇਟ (ਉਚਾਰਨ: ਸੁਣੋi/ˈɒklət/) ਇੱਕ ਖਾਣ ਵਾਲੀ ਚੀਜ਼ ਹੈ ਜੋ ਕੋਕੋਆ ਬੀਜਾਂ ਤੋਂ ਬਣਾਈ ਜਾਂਦੀ ਹੈ। ਮੀਸੋਅਮਰੀਕਾ ਦੇ ਕਈ ਸੱਭਿਆਚਾਰਾਂ ਦੁਆਰਾ ਕੋਕੋਆ ਦੀ ਖੇਤੀ ਲਗਭਗ 3000 ਸਾਲਾਂ ਤੋਂ ਹੁੰਦੀ ਆ ਰਹੀ ਹੈ। 1900 ਈ.ਪੂ. ਦੇ ਕਰੀਬ ਮੋਕਾਇਆ(ਮੈਕਸੀਕੋ ਅਤੇ ਗੁਆਤੇਮਾਲਾ) ਵਿੱਚ ਚੌਕਲੇਟ ਦੇ ਸ਼ਰਬਤ ਬਣਾਉਣ ਦੇ ਸਬੂਤ ਮਿਲਦੇ ਹਨ।[੧] ਮਾਇਆ ਅਤੇ ਆਜ਼ਤੇਕ ਲੋਕ ਵੀ ਚੌਕਲੇਟ ਦਾ ਸ਼ਰਬਤ ਬਣਾਉਂਦੇ ਸਨ।[੨]

ਸ਼ਬਦ ਨਿਰੁਕਤੀ[ਸੋਧੋ]

ਪੰਜਾਬੀ ਸ਼ਬਦ "ਚੌਕਲੇਟ"(chocolate) ਅੰਗਰੇਜ਼ੀ ਸ਼ਬਦ ਦਾ ਤਤਸਮ ਰੂਪ ਹੈ। ਅੰਗਰੇਜ਼ੀ ਵਿੱਚ ਇਹ ਸ਼ਬਦ ਸਪੇਨੀ ਵਿੱਚੋਂ ਆਇਆ ਹੈ।[੩] ਜ਼ਿਆਦਾਤਰ ਸਰੋਤਾਂ ਦਾ ਕਹਿਣਾ ਹੈ ਕਿ ਸਪੇਨੀ ਵਿੱਚ ਇਹ ਸ਼ਬਦ ਨਾਵਾਚ ਭਾਸ਼ਾ ਦੇ ਸ਼ਬਦ "ਸ਼ੋਕੋਲਾਚ"(chocolātl) ਤੋਂ ਆਇਆ ਹੈ ਜਿਸਦਾ ਅਰਥ ਹੈ "ਕੌੜਾ ਪਾਣੀ"। ਇਸਦੇ ਉਲਟ ਵਿਲੀਅਮ ਬਰਾਈਟ ਦਾ ਕਹਿਣਾ ਹੈ ਕਿ ਸ਼ੋਕੋਲਾਚ ਸ਼ਬਦ ਮੈਕਸੀਕਨ ਬਸਤੀਵਾਦੀ ਸਰੋਤਾਂ ਵਿੱਚ ਨਹੀਂ ਮਿਲਦਾ।[੪] ਫ਼ਰਾਂਸਿਸਕੋ ਸਾਂਤਾਮਾਰੀਆ ਦਾ ਕਹਿਣਾ ਹੈ ਕਿ ਇਹ ਸ਼ਬਦ ਯੂਕਾਤੇਕ ਮਾਇਆ ਭਾਸ਼ਾ ਦੇ ਸ਼ਬਦ ਸ਼ੋਕੋਲ (chokol) ਭਾਵ "ਗਰਮ" ਅਤੇ ਨਾਵਾਚ ਦੇ ਸ਼ਬਦ ਆਚ ਭਾਵ "ਪਾਣੀ" ਤੋਂ ਬਣਿਆ ਹੈ।[੫] ਸੋਫੀ ਡੀ. ਕੋ ਅਤੇ ਮਾਈਕਲ ਡੀ. ਕੋ ਇਸ ਸ਼ਬਦ ਨਿਰੁਕਤੀ ਨਾਲ ਸਹਿਮਤ ਹਨ।

ਹਵਾਲੇ[ਸੋਧੋ]

ਚੌਕਲੇਟ ਦੇ ਲਾਭ :-
 ਚੌਕਲੇਟ ਕੈਸਰ ਦੀ ਰੋਕਥਾਮ ਲਈ ਠੀਕ ਹੈ ਜੇਕਰ ਥੋੜੀ ਮਾਤਰਾ ਵਿੱਚ ਖਾਧੀ ਜਾਵੇ |ਕਾਲੀ ਚੌਕਲੇਟ ਵਾਲਾਂ ਲਈ ਵੀ ਠੀਕ ਮੰਨੀ ਗਈ ਹੈ | ਕਾਲੀ ਚੌਕਲੇਟ ਮਨ ਦੇ ਤਨਾਓ ਨੂੰ ਘਟ ਕਰਦੀ ਹੈ 


  1. Watson, Traci (22 January 2013). "Earliest Evidence of Chocolate in North America". Science. http://news.sciencemag.org/2013/01/earliest-evidence-chocolate-north-america. Retrieved on ੩ ਮਾਰਚ ੨੦੧੪. 
  2. Justin Kerr. "Chocolate: A Mesoamerican Luxury 1200—1521 – Obtaining Cacao". Field Museum. http://archive.fieldmuseum.org/Chocolate/history_mesoamerican7.html. Retrieved on 23 November 2011. 
  3. "The American Heritage Dictionary". http://web.archive.org/web/20080517202741/http://www.bartleby.com/61/68/C0316800.html. Retrieved on 9 May 2009. 
  4. Campbell, Lyle. Quichean Linguistic Prehistory; University of California Publications in Linguistics No. 81. Berkeley, California: University of California Press. p. 104. 
  5. Santamaria, Francisco. Diccionario de Mejicanismos. Mexico: Editorial Porrúa S. A. pp. 412–413.