ਦੰਦ ਖੰਡ ਤਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੋਤ ਡਿਵੋਆਰ ਦਾ ਗਣਰਾਜ
République de Côte d'Ivoire
ਆਇਵਰੀ ਕੋਸਟ ਦਾ ਝੰਡਾ Coat of arms of ਆਇਵਰੀ ਕੋਸਟ
ਮਾਟੋUnion – Discipline – Travail
(ਫ਼ਰਾਂਸੀਸੀ: ਏਕਤਾ – ਅਨੁਸ਼ਾਸਨ – ਕਿਰਤ)
ਕੌਮੀ ਗੀਤ"L'Abidjanaise"

ਆਇਵਰੀ ਕੋਸਟ ਦੀ ਥਾਂ
ਅਫ਼ਰੀਕੀ ਸੰਘ ਵਿੱਚ ਆਇਵਰੀ ਕੋਸਟ ਦੀ ਸਥਿਤੀ
ਰਾਜਧਾਨੀ ਯਾਮੂਸੂਕਰੋ
6°51′N 5°18′W / 6.85°N 5.3°W / 6.85; -5.3
ਸਭ ਤੋਂ ਵੱਡਾ ਸ਼ਹਿਰ ਅਬਿਜਾਨ
ਰਾਸ਼ਟਰੀ ਭਾਸ਼ਾਵਾਂ ਫ਼੍ਰਾਂਸੀਸੀ
ਸਥਾਨਕ ਭਾਸ਼ਾਵਾਂ ਦਿਊਲਾ, ਬਾਊਲੇ, ਦਾਨ, ਆਨਯਿਨ and ਸੇਬਾਰਾ ਸੇਨੂਫ਼ੋ ਅਤੇ ਹੋਰ
ਜਾਤੀ ਸਮੂਹ (੧੯੯੮) ਅਕਨ ੪੨.੧%
ਵੋਲਟੇਕ ਜਾਂ ਗੁਰ ੧੭.੬%
ਉੱਤਰੀ ਮਾਂਡ ੧੬.੫%
ਕ੍ਰੂਸ ੧੧%
ਦੱਖਣੀ ਮਾਂਡ ੧੦%
ਹੋਰ ੨.੮%
(ਨਾਲ ਹੀ ੧੩੦,੦੦੦ ਲਿਬਨਾਨੀ
and ੧੪,੦੦੦ ਫ਼੍ਰਾਂਸੀਸੀ)
ਵਾਸੀ ਸੂਚਕ ਆਇਵਰੀ/ਆਇਵਰਿਆਈ
ਸਰਕਾਰ ਰਾਸ਼ਟਰਪਤੀ ਪ੍ਰਧਾਨ ਗਣਰਾਜ
 -  ਰਾਸ਼ਟਰਪਤੀ ਅਲਾਸਾਨ ਊਆਤਾਰਾ
 -  ਪ੍ਰਧਾਨ ਮੰਤਰੀ ਜਾਨੋ ਅਊਸੂ-ਕੂਆਦੀਓ
ਵਿਧਾਨ ਸਭਾ ਰਾਸ਼ਟਰੀ ਸਭਾ
ਸੁਤੰਤਰਤਾ
 -  ਫ਼੍ਰਾਂਸ ਤੋਂ ੭ ਅਗਸਤ ੧੯੬੦ 
ਖੇਤਰਫਲ
 -  ਕੁੱਲ ੩੨੨ ਕਿਮੀ2 (੬੯ਵਾਂ)
੧੨੪ sq mi 
 -  ਪਾਣੀ (%) ੧.੪[੧]
ਅਬਾਦੀ
 -  ੨੦੦੯ ਦਾ ਅੰਦਾਜ਼ਾ 20,617,068[੧] (੫੬ਵਾਂ)
 -  ੧੯੯੮ ਦੀ ਮਰਦਮਸ਼ੁਮਾਰੀ 15,366,672 
 -  ਆਬਾਦੀ ਦਾ ਸੰਘਣਾਪਣ ੬੩.੯/ਕਿਮੀ2 (੧੩੯ਵਾਂ)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੩੬.੦੬੮ ਬਿਲੀਅਨ[੨] 
 -  ਪ੍ਰਤੀ ਵਿਅਕਤੀ $੧,੫੮੯[੨] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੨੪.੦੯੬ ਬਿਲੀਅਨ[੨] 
 -  ਪ੍ਰਤੀ ਵਿਅਕਤੀ $੧,੦੬੨[੨] 
ਜਿਨੀ (੨੦੦੨) ੪੪.੬ (medium
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਘਾਟਾ ੦.੪੦੦[੩] (low) (੧੭੦ਵਾਂ)
ਮੁੱਦਰਾ ਪੱਛਮੀ ਅਫ਼ਰੀਕੀ ਸੀ. ਐੱਫ਼. ਏ. ਫ਼੍ਰੈਂਕ (XOF)
ਸਮਾਂ ਖੇਤਰ GMT (ਯੂ ਟੀ ਸੀ+੦)
 -  ਹੁਨਾਲ (ਡੀ ਐੱਸ ਟੀ) not observed (ਯੂ ਟੀ ਸੀ+੦)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .ci
ਕਾਲਿੰਗ ਕੋਡ ੨੨੫
a ਇਸ ਦੇਸ਼ ਦੇ ਅੰਦਾਜ਼ੇ ਏਡਜ਼ ਕਾਰਨ ਵਧੀਕੀ ਮੌਤ-ਦਰ ਨੂੰ ਵੀ ਵਿਚਾਰਦੇ ਹਨ; ਇਸਦਾ ਨਤੀਜਾ ਉਮੀਦ ਨਾਲੋਂ ਘੱਟ ਅਬਾਦੀ ਦਿਖਾਏ ਜਾਣਾ ਹੋ ਸਕਦਾ ਹੈ।

ਦੰਦ ਖੰਡ ਤਟ (ਆਇਵਰੀ ਕੋਸਟ) ਜਾਂ ਕੋਤ ਡਿਵੋਆਰ, ਅਧਿਕਾਰਕ ਤੌਰ ਤੇ ਕੋਤ ਡਿਵੋਆਰ ਦਾ ਗਣਰਾਜ (ਫ਼ਰਾਂਸੀਸੀ: République de Côte d'Ivoire), ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਸਦਾ ਖੇਤਰਫਲ ੩੨੨,੪੬੨ ਵਰਗ ਕਿ. ਮੀ. ਹੈ ਅਤੇ ਇਸਦੀਆਂ ਹੱਦਾਂ ਲਿਬੇਰੀਆ, ਗਿਨੀ, ਮਾਲੀ, ਬੁਰਕੀਨਾ ਫ਼ਾਸੋ ਅਤੇ ਘਾਨਾ ਨਾਲ ਲੱਗਦੀਆਂ ਹਨ; ਦੱਖਣੀ ਹੱਦ ਗਿਨੀ ਦੀ ਖਾੜੀ ਨਾਲ ਲੱਗਦੀ ਹੈ। ੧੯੯੮ ਵਿੱਚ ਦੇਸ਼ ਦੀ ਅਬਾਦੀ ੧੫,੩੬੬,੬੭੨[੪] ਸੀ ਅਤੇ ੨੦੦੯ ਦੇ ਅੰਦਾਜ਼ੇ ਮੁਤਾਬਕ ੨੦,੬੧੭,੦੬੮[੧]। ੧੯੭੫ ਦੀ ਪਹਿਲੀ ਮਰਦਮਸ਼ੁਮਾਰੀ ਅਨੁਸਾਰ ਦੇਸ਼ ਦੀ ਅਬਾਦੀ ੬੭ ਲੱਖ[੫] ਸੀ।

ਯੂਰਪੀਆਂ ਦੀ ਬਸਤੀ ਬਣਨ ਤੋਂ ਪਹਿਲਾਂ ਇਹ ਬਹੁਤ ਸਾਰੇ ਪ੍ਰਦੇਸ਼ਾਂ ਦੀ ਭੂਮੀ ਸੀ ਜਿਵੇਂ ਕਿ ਗਿਆਮਨ, ਕੋਂਗ ਸਾਮਰਾਜ ਅਤੇ ਬਾਊਲੇ। ਐਂਦੇਨੀਏ ਅਤੇ ਸਾਨਵੀ ਦੋ ਅਜਿਹੀਆਂ ਸਲਤਨਤਾਂ ਸਨ ਜੋ ਫ਼੍ਰਾਂਸੀਸੀ ਬਸਤੀਵਾਦ ਸਮੇਂ ਦੌਰਾਨ ਅਤੇ ਸੁਤੰਤਰਤਾ ਪਿੱਛੋਂ ਆਪਣੀ ਅਲੱਗ ਪਹਿਚਾਣ ਬਣਾਉਣ ਲਈ ਯਤਨਸ਼ੀਲ ਰਹੀਆਂ[੬]। ੧੮੪੩-੧੮੪੪ ਦੀ ਇੱਕ ਸੰਧੀ ਨੇ ਫ਼੍ਰਾਂਸ ਨੂੰ ਦੇਸ਼ ਦੇ ਰੱਖਿਅਕ ਦਾ ਦਰਜਾ ਦਿੱਤਾ ਅਤੇ ੧੮੯੩ ਵਿੱਚ ਯੂਰਪੀ ਦੇਸ਼ਾਂ ਦੀ ਅਫ਼ਰੀਕੀ ਧੱਕਾ-ਮੁੱਕੀ ਦੌਰਾਨ ਇਹ ਫ਼੍ਰਾਂਸ ਦੀ ਬਸਤੀ ਬਣ ਗਿਆ। ਇਸਨੂੰ ਅਜ਼ਾਦੀ ੭ ਅਗਸਤ, ੧੯੬੦ ਵਿੱਚ ਮਿਲੀ। ੧੯੬੦ ਤੋਂ ੧੯੯੩ ਤੱਕ ਦੇਸ਼ ਦੀ ਅਗਵਾਈ ਫ਼ੇਲੀ ਹੂਫ਼ੂਏ-ਬਵਾਨੀ ਨੇ ਕੀਤੀ। ਇਸਨੇ ਆਪਣੇ ਪੱਛਮੀ ਅਫ਼ਰੀਕੀ ਗੁਆਂਢੀਆਂ ਅਤੇ ਨਾਲ ਹੀ ਨਾਲ ਪੱਛਮ, ਉਚੇਚੇ ਤੌਰ ਤੇ ਫ਼੍ਰਾਂਸ ਨਾਲ ਨਜਦੀਕੀ ਸਿਆਸੀ ਅਤੇ ਆਰਥਕ ਸਬੰਧ ਬਣਾ ਕੇ ਰੱਖੇ। ਹੂਫ਼ੂਏ-ਬਵਾਨੀ ਦੇ ਸ਼ਾਸਨ ਤੋਂ ਬਾਅਦ ਦੇਸ਼ ਨੇ ੧੯੯੯ ਵਿੱਚ ਇੱਕ ਤਖਤਾ-ਪਲਟੀ ਅਤੇ ਇੱਕ ਸਿਵਲ ਯੁੱਧ, ਜੋ ੨੦੦੨ ਵਿੱਚ ਸ਼ੁਰੂ ਹੋਇਆ, ਨੂੰ ਸਹਿਣ ਕੀਤਾ ਹੈ[੭]। ਸਰਕਾਰ ਅਤੇ ਬਾਗੀਆਂ ਵਿਚਕਾਰ ਹੋਏ ਸਿਆਸੀ ਸਮਝੌਤੇ ਮਗਰੋਂ ਮੁੜ ਅਮਨ ਪਰਤਿਆ ਹੈ।[੮]

ਆਇਵਰੀ ਕੋਸਟ ਇੱਕ ਗਣਰਾਜ ਹੈ ਜਿੱਥੇ ਜਿਆਦਾ ਪ੍ਰਬੰਧਕੀ ਤਾਕਤਾਂ ਰਾਸ਼ਟਰਪਤੀ ਦੇ ਹੱਥ ਹਨ। ਇਸਦੀ ਕਨੂੰਨੀ ਰਾਜਧਾਨੀ ਯਾਮੂਸੂਕਰੋ ਹੈ ਅਤੇ ਸਭ ਤੋਂ ਵੱਡਾ ਸ਼ਹਿਰ ਅਬਿਜਾਨ ਦਾ ਬੰਦਰਗਾਹੀ ਸ਼ਹਿਰ ਹੈ। ਦੇਸ਼ ੧੯ ਖੇਤਰਾਂ ਅਤੇ ੮੧ ਵਿਭਾਗਾਂ 'ਚ ਵੰਡਿਆ ਹੋਇਆ ਹੈ। ਇਹ ਇਸਲਾਮੀ ਸਹਿਕਾਰਤਾ ਸੰਗਠਨ, ਅਫ਼ਰੀਕੀ ਸੰਘ, ਲਾ ਫ਼੍ਰਾਂਕੋਫ਼ੋਨੀ, ਲਾਤੀਨੀ ਸੰਘ, ਪੱਛਮੀ ਅਫ਼ਰੀਕੀ ਦੇਸ਼ਾਂ ਦਾ ਆਰਥਕ ਭਾਈਚਾਰਾ ਅਤੇ ਦੱਖਣੀ ਅੰਧ ਅਮਨ ਅਤੇ ਸਹਿਯੋਗ ਜੋਨ ਦਾ ਮੈਂਬਰ ਹੈ। ਕਾਫ਼ੀ ਅਤੇ ਕੋਕੋ ਦੀ ਪੈਦਾਵਾਰ ਬਦੌਲਤ ਇਹ ਦੇਸ਼ ੧੯੬੦ ਅਤੇ ੧੯੭੦ ਦੇ ਦਹਾਕਿਆਂ ਵਿੱਚ ਪੱਛਮੀ ਅਫ਼ਰੀਕਾ ਦਾ ਪ੍ਰਮੁੱਖ ਆਰਥਕ ਕੇਂਦਰ ਸੀ।

ਹਵਾਲੇ[ਸੋਧੋ]

  1. ੧.੦ ੧.੧ ੧.੨ "Côte d'Ivoire", The World Factbook, CIA Directorate of Intelligence, 24 July 2008, https://www.cia.gov/library/publications/the-world-factbook/geos/iv.html, retrieved on ੮ ਅਗਸਤ ੨੦੦੮ 
  2. ੨.੦ ੨.੧ ੨.੨ ੨.੩ "Côte d'Ivoire". International Monetary Fund. http://www.imf.org/external/pubs/ft/weo/2012/01/weodata/weorept.aspx?pr.x=73&pr.y=8&sy=2009&ey=2012&scsm=1&ssd=1&sort=country&ds=.&br=1&c=662&s=NGDPD%2CNGDPDPC%2CPPPGDP%2CPPPPC%2CLP&grp=0&a=. Retrieved on 18 April 2012. 
  3. "Human Development Report 2011. Human development index trends" (PDF). The United Nations. p. 129. http://hdr.undp.org/en/media/HDR_2011_EN_Complete.pdf. Retrieved on 17 October 2009. 
  4. (ਫ਼ਰਾਂਸੀਸੀ) Premiers résultats définitifs du RGPH-98 (Recensement Général de la Population et de l’Habitation de 1998), Abidjan: Institut National de la Statistique, Bureau Technique Permanent du Recensement, 2002 
  5. Ivory Coast – Population, U.S. Library of Congress
  6. Library of Congress Country Studies, Library of Congress, November 1988, http://lcweb2.loc.gov/cgi-bin/query2/r?frd/cstdy:@field(DOCID+ci0013), retrieved on ੧੧ ਅਪਰੈਲ ੨੦੦੯ 
  7. "Loi n° 2000-513 du 1er août 2000 portant Constitution de la République de Côte d’Ivoire", Journal Officiel de la République de Côte d’Ivoire 42 (30): 529–538, 3 August 2000, http://web.archive.org/web/20090325153412/http://www.jfaconseil.com/jorci/2000/RCI%20JO%202000-30.pdf, retrieved on ੭ ਅਗਸਤ ੨੦੦੮ 
  8. Accord politique de Ouagadougou, Presidency of the Republic of Côte d'Ivoire, 4 March 2007, http://web.archive.org/web/20080506202335/http://www.cotedivoire-pr.ci/?action=show_page&id_page=570, retrieved on ੭ ਅਗਸਤ ੨੦੦੮