ਕੁੱਲ ਘਰੇਲੂ ਪੈਦਾਵਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕੁੱਲ ਘਰੇਲੂ ਉਤਪਾਦ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅਮਰੀਕੀ ਡਾਲਰਾਂ ਵਿੱਚ ਕੁੱਲ ਘਰੇਲੂ ਪੈਦਾਵਾਰ (ਨਾਂਮਾਤਰ) ਦੇ ਅਕਾਰ ਮੁਤਾਬਕ ਦੁਨੀਆਂ ਦੇ ਅਰਥਚਾਰਿਆਂ ਦਾ ਨਕਸ਼ਾ, ੨੦੧੨।[੧]

ਕੁੱਲ ਘਰੇਲੂ ਪੈਦਾਵਾਰ, ਕੁੱਲ ਘਰੇਲੂ ਉਪਜ ਜਾਂ ਜੀਡੀਪੀ (GDP) ਕਿਸੇ ਅਰਥਚਾਰੇ ਦੀ ਆਰਥਕ ਕਾਰਗੁਜ਼ਾਰੀ ਦਾ ਇੱਕ ਬੁਨਿਆਦੀ ਮਾਪ ਹੈ। ਇਹ ਇੱਕ ਖ਼ਾਸ ਮੁੱਦਤ (ਆਮ ਤੌਰ 'ਤੇ ਇੱਕ ਸਾਲ) ਵਿੱਚ ਇੱਕ ਦੇਸ਼ ਦੀ ਹੱਦ ਅੰਦਰ ਕੁੱਲ ਉਤਪਾਦਤ ਮਾਲ ਅਤੇ ਅਦਾ ਕੀਤੀਆਂ ਸੇਵਾਵਾਂ ਦਾ ਬਜ਼ਾਰੀ ਮੁੱਲ ਹੁੰਦਾ ਹੈ। ਇਹ ਆਮ ਤੌਰ 'ਤੇ ਦੇਸ਼ ਦੀ ਰਹਿਣੀ ਦੇ ਪਦਾਰਥਕ ਮਿਆਰ ਦਾ ਸੂਚਕ ਹੁੰਦਾ ਹੈ।[੨][੩] ਇਸ ਵਿੱਚ ਉਹ ਮਾਲ ਅਤੇ ਸੇਵਾਵਾਂ ਸ਼ਾਮਲ ਨਹੀਂ ਹਨ ਜੋ ਉਸ ਮੁਲਕ ਦੇ ਨਾਗਰਿਕ ਵਿਦੇਸ਼ਾਂ ਵਿੱਚ ਪੈਦਾ ਕਰਦੇ ਹਨ। ਜੇਕਰ ਇਸ ਵਿੱਚ ਉਹ ਮਾਲ ਅਤੇ ਸੇਵਾਵਾਂ ਸ਼ਾਮਿਲ ਕਰ ਲਈਆਂ ਜਾਣ ਜੋ ਉਸ ਮੁਲਕ ਦੇ ਨਾਗਰਿਕ ਵਿਦੇਸ਼ਾਂ ਵਿੱਚ ਪੈਦਾ ਕਰਦੇ ਹਨ ਅਤੇ ਉਹ ਪੈਦਾਵਾਰ ਕੱਢ ਦਿੱਤੀ ਜਾਵੇ ਜੋ ਵਿਦੇਸ਼ੀ ਨਾਗਰਿਕ ਉਸ ਮੁਲਕ ਵਿੱਚ ਕਰ ਰਹੇ ਹਨ ਤਾਂ ਉਸਨੂੰ ਕੁੱਲ ਕੌਮੀ ਪੈਦਾਵਾਰ (ਜੀ.ਐੱਨ.ਪੀ. - Gross National Product) ਕਹਿੰਦੇ ਹਨ।

ਇਤਿਹਾਸ[ਸੋਧੋ]

ਕੁੱਲ ਘਰੇਲੂ ਪੈਦਾਵਾਰ ਦਾ ਸੰਕਲਪ ਪਹਿਲੀ ਵਾਰ ਸਾਈਮਨ ਕੁਜ਼ਨਟਸ ਦੁਆਰਾ ਸਾਲ ੧੯੩੪ ਵਿੱਚ ਦਿੱਤਾ ਗਿਆ।

ਹਵਾਲੇ[ਸੋਧੋ]