ਸਾਲਵਾਦੋਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਏਲ ਸਾਲਵਾਦੋਰ ਦਾ ਗਣਰਾਜ
República de El Salvador
ਸਾਲਵਾਦੋਰ ਦਾ ਝੰਡਾ Coat of arms of ਸਾਲਵਾਦੋਰ
ਮਾਟੋ"Dios, Unión, Libertad" (ਸਪੇਨੀ)
"ਰੱਬ, ਏਕਤਾ, ਅਜ਼ਾਦੀ"
ਕੌਮੀ ਗੀਤHimno Nacional de El Salvador
ਸਾਲਵਾਦੋਰ ਦਾ ਰਾਸ਼ਟਰੀ ਗੀਤ
ਸਾਲਵਾਦੋਰ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਸਾਨ ਸਾਲਵਾਦੋਰ
13°40′N 89°10′W / 13.667°N 89.167°W / 13.667; -89.167
ਰਾਸ਼ਟਰੀ ਭਾਸ਼ਾਵਾਂ ਸਪੇਨੀ
ਵਾਸੀ ਸੂਚਕ ਸਾਲਵਾਦੋਰੀ
ਸਰਕਾਰ ਰਾਸ਼ਟਰਪਤੀ ਪ੍ਰਧਾਨ ਸੰਵਿਧਾਨਕ ਗਣਰਾਜ [੧][੨]
 -  ਰਾਸ਼ਟਰਪਤੀ ਮਾਉਰੀਸੀਓ ਫ਼ੂਨੇਸ
 -  ਉਪ-ਰਾਸ਼ਟਰਪਤੀ ਸਾਲਵਾਦੋਰ ਸੇਰੇਨ
 -  ਸਭਾ ਦਾ ਸਪੀਕਰ ਸਿਗਫ਼੍ਰੀਦੋ ਮੋਰਾਲੇਸ
 -  ਸੁਪਰੀਮ ਕੋਰਟ ਮੁਖੀ
ਵਿਧਾਨ ਸਭਾ ਵਿਧਾਨਕ ਸਭਾ
ਸੁਤੰਤਰਤਾ
 -  ਸਪੇਨ ਤੋਂ ੧੫ ਸਤੰਬਰ, ੧੮੨੧ 
 -  ਸਪੇਨ ਤੋਂ ਮਾਨਤਾ ੨੪ ਜੂਨ, ੧੮੬੫ 
 -  ਮੱਧ ਅਮਰੀਕਾ ਦੇ ਮਹਾਨ ਗਣਰਾਜ ਤੋਂ ੧੩ ਨਵੰਬਰ, ੧੮੯੮ 
ਖੇਤਰਫਲ
 -  ਕੁੱਲ ੨੧ ਕਿਮੀ2 (੧੫੩ਵਾਂ)
੮ sq mi 
 -  ਪਾਣੀ (%) ੧.੪
ਅਬਾਦੀ
 -  ਜੁਲਾਈ ੨੦੦੯ ਦਾ ਅੰਦਾਜ਼ਾ ੬,੧੩੪,੦੦੦[੩] (੯੯ਵਾਂ)
 -  ੨੦੦੯ ਦੀ ਮਰਦਮਸ਼ੁਮਾਰੀ ੫,੭੪੪,੧੧੩[੪]</ref> 
 -  ਆਬਾਦੀ ਦਾ ਸੰਘਣਾਪਣ ੩੪੧.੫/ਕਿਮੀ2 (੪੭ਵਾਂ)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੪੪.੫੭੬ ਬਿਲੀਅਨ[੫] 
 -  ਪ੍ਰਤੀ ਵਿਅਕਤੀ $੭,੫੪੯[੫] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੨੨.੭੬੧ ਬਿਲੀਅਨ[੫] 
 -  ਪ੍ਰਤੀ ਵਿਅਕਤੀ $੩,੮੫੫[੫] 
ਜਿਨੀ (੨੦੦੨) ੫੨.੪ (high
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੦) ਵਾਧਾ ੦.੬੫੯[੬] (medium) (੯੦ਵਾਂ)
ਮੁੱਦਰਾ ਅਮਰੀਕੀ ਡਾਲਰ2 (USD)
ਸਮਾਂ ਖੇਤਰ CST (ਯੂ ਟੀ ਸੀ−੬)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .sv
ਕਾਲਿੰਗ ਕੋਡ +੫੦੩1
1 ਟੈਲੀਫ਼ੋਨ ਕੰਪਨੀਆਂ (ਮਾਰਕਿਟ ਵੰਡ): ਤੀਗੋ (੪੫%), ਕਲਾਰੋ (੨੫%), ਮੋਵੀਸਤਾਰ (੨੪%), ਡਿਜੀਸੈਲ (੫.੫%), ਰੈੱਡ (੦.੫%).
2 ਅਮਰੀਕੀ ਡਾਲਰ ਵਰਤੀ ਜਾਂਦੀ ਮੁੱਦਰਾ ਹੈ। ਵਿੱਤੀ ਜਾਣਕਾਰੀ ਅਮਰੀਕੀ ਡਾਲਰਾਂ ਜਾਂ ਸਾਲਵਾਡੋਰੀ ਕੋਲੋਨਾਂ ਵਿੱਚ ਦਰਸਾਈ ਜਾ ਸਕਦੀ ਹੈ ਪਰ ਕੋਲੋਨ ਦੀ ਵਿਕਰੀ ਖਤਮ ਹੋ ਚੁੱਕੀ ਹੈ।[੭]
3 ਕੁਲ ਚਿੰਨ੍ਹ ਉੱਤੇ ਦੇਸ਼ ਦਾ ਨਾਂ "Republica de El Salvador en la America Central" ਲਿਖਿਆ ਹੋਇਆ ਹੈ ਜਿਸਦਾ ਅਰਥ ਹੈ "ਮੱਧ-ਅਮਰੀਕਾ ਵਿੱਚ ਸਾਲਵਾਦੋਰ ਦਾ ਗਣਰਾਜ"

ਸਾਲਵਾਦੋਰ ਜਾਂ ਏਲ ਸਾਲਵਾਦੋਰ (ਸਪੇਨੀ: República de El Salvador, ਸ਼ਾਬਦਿਕ ਅਰਥ 'ਰੱਖਿਅਕ ਦਾ ਗਣਰਾਜ') ਮੱਧ ਅਮਰੀਕਾ ਦਾ ਸਭ ਤੋਂ ਛੋਟਾ ਅਤੇ ਸੰਘਣੀ ਅਬਾਦੀ ਵਾਲਾ ਦੇਸ਼ ਹੈ। ਇਸਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਸਾਨ ਸਾਲਵਾਦੋਰ ਹੈ; ਸਾਂਤਾ ਆਨਾ ਅਤੇ ਸਾਨ ਮਿਗੁਏਲ ਵੀ ਦੇਸ਼ ਅਤੇ ਮੱਧ ਅਮਰੀਕਾ ਪ੍ਰਮੁੱਖ ਸੱਭਿਆਚਾਰਕ ਅਤੇ ਵਪਾਰਕ ਕੇਂਦਰ ਹਨ। ਇਸਦੀਆਂ ਹੱਦਾਂ ਦੱਖਣ ਵੱਲ ਪ੍ਰਸ਼ਾਂਤ ਮਹਾਂਸਾਗਰ, ਪੱਛਮ ਵੱਲ ਗੁਆਤੇਮਾਲਾ ਅਤੇ ਉੱਤਰ ਤੇ ਪੂਰਬ ਵੱਲ ਹਾਂਡਰਸ ਨਾਲ ਲੱਗਦੀਆਂ ਹਨ। ਇਸਦਾ ਸਭ ਤੋਂ ਪੂਰਬਲਾ ਇਲਾਕਾ ਫ਼ੋਨਸੇਕਾ ਦੀ ਖਾੜੀ ਦੇ ਨਿਕਾਰਾਗੁਆ ਦੇ ਉਲਟੇ ਪਾਸੇ ਦੇ ਤਟ ਤੇ ਜਾ ਲੱਗਦਾ ਹੈ। ੨੦੦੯ ਤੱਕ ਇਸਦੀ ਅਬਾਦੀ ਤਕਰੀਬਨ ੫,੭੪੪,੧੧੩ ਸੀ, ਜਿਸ ਵਿੱਚ ਜਿਆਦਾਤਰ ਮੇਸਤੀਸੋ ਲੋਕ ਸ਼ਾਮਲ ਹਨ।[੩]

੧੮੯੨ ਤੋਂ ੨੦੦੧ ਤੱਕ ਦੇਸ਼ ਦੀ ਅਧਿਕਾਰਕ ਮੁੱਦਰਾ ਕੋਲੋਨ ਸੀ ਪਰ ਬਾਅਦ ਵਿੱਚ ਅਮਰੀਕੀ ਡਾਲਰ ਨੂੰ ਅਪਣਾਇਆ ਗਿਆ।

੨੦੧੦ ਵਿੱਚ ਇਹ ਮਨੁੱਖੀ ਵਿਕਾਸ ਸੂਚਕ ਪੱਖੋਂ ਲਾਤੀਨੀ-ਅਮਰੀਕੀ ਦੇਸ਼ਾਂ 'ਚੋਂ ਸਿਖਰਲੇ ਦਸਾਂ ਅਤੇ ਮੱਧ-ਅਮਰੀਕਾ 'ਚੋਂ ਸਿਖਰਲੇ ਤਿੰਨ ਦੇਸ਼ਾਂ (ਕੋਸਟਾ ਰੀਕਾ ਅਤੇ ਪਨਾਮਾ ਮਗਰੋਂ) ਵਿੱਚ ਸ਼ਾਮਲ ਸੀ ਜਿਸਦਾ ਅੰਸ਼ਕ ਕਾਰਨ ਮੌਜੂਦਾ ਗਤੀਸ਼ੀਲ ਉਦਯੋਗੀਕਰਨ ਹੈ। ਇਸ ਤੋਂ ਇਲਾਵਾ ੧੯੯੨ ਤੋਂ ੨੦੧੦ ਤੱਕ ਤਪਤ-ਖੰਡੀ ਅਤੇ ਕੁੱਲ ਜੰਗਲਾਤੀ ਖੇਤਰ ਵਿੱਚ ਵੀ ੨੦% ਦਾ ਵਾਧਾ ਹੋਇਆ ਹੈ, ਜੋ ਇਸਨੂੰ ਉਹਨਾਂ ਚੋਣਵੇਂ ਦੇਸ਼ਾਂ ਵਿੱਚ ਸ਼ਾਮਲ ਕਰਦਾ ਹੈ ਜਿੱਥੇ ਮੁੜ ਜੰਗਲ ਹੋਂਦ ਵਿੱਚ ਆਏ ਹਨ।[੮]

ਮੰਡਲ[ਸੋਧੋ]

ਸਾਲਵਾਦੋਰ ਨੂੰ ੧੪ ਮੰਡਲਾਂ ਜਾਂ ਡਿਪਾਰਟਮੈਂਟਾਂ (ਦੇਪਾਰਤਾਮੇਂਤੋ) ਵਿੱਚ ਵੰਡਿਆ ਗਿਆ ਹੈ ਜੋ ਕਿ ਅੱਗੋਂ ੨੬੨ ਨਗਰਪਾਲਿਕਾਵਾਂ (ਮੁਨੀਸੀਪੀਓ) ਵਿੱਚ ਵੰਡੇ ਹੋਏ ਹਨ।

ਸਾਲਵਾਦੋਰ ਦੇ ਮੰਡਲ
ਸਾਲਵਾਦੋਰ ਦੀ ਪ੍ਰਸ਼ਾਸਕੀ ਵੰਡ
ਪੱਛਮੀ ਸਾਲਵਾਦੋਰ
ਆਊਆਚਾਪਾਨ (ਆਊਆਚਾਪਾਨ)
ਸਾਂਤਾ ਆਨਾ (ਸਾਂਤਾ ਆਨਾ)
ਸੋਨਸੋਨਾਤੇ (ਸੋਨਸੋਨਾਤੇ)
ਮੱਧ ਸਾਲਵਾਦੋਰ
ਲਾ ਲਿਬੇਰਤਾਦ(ਸਾਂਤਾ ਤੇਕਲਾ)
ਚਾਲਾਤੇਨਾਨਗੋ (ਚਾਲਾਤੇਨਾਨਗੋ)
ਕੁਸਕਾਤਲਾਨ (ਕੋਹੂਤੇਪੇਕੇ)
ਸਾਨ ਸਾਲਵਾਦੋਰ (ਸਾਨ ਸਾਲਵਾਦੋਰ)
ਲਾ ਪਾਸ (ਸਾਕਾਤੇਕੋਲੂਕਾ)
ਕਾਬਾਨਿਆਸ (ਸੇਨਸੁਨਤੇਪੇਕੇ)
ਸਾਨ ਵਿਸੇਂਤੇ (ਸਾਨ ਵਿਸੇਂਤੇ)
ਪੂਰਬੀ ਸਾਲਵਾਦੋਰ
ਉਸੁਲੂਤਾਨ (ਉਸੁਲੂਤਾਨ)
ਸਾਨ ਮਿਗੁਏਲ (ਸਾਨ ਮਿਗੁਏਲ)
ਮੋਰਾਸਾਨ (ਸਾਨ ਫ਼੍ਰਾਂਸਿਸਕੋ ਗੋਤੇਰਾ)
ਲਾ ਊਨੀਓਨ (ਲਾ ਊਨੀਓਨ)
ਨੋਟ: ਮੰਡਲਾਂ ਦੀਆਂ ਰਾਜਧਾਨੀਆਂ ਕਮਾਨੀਆਂ ਵਿੱਚ ਹਨ।

ਹਵਾਲੇ[ਸੋਧੋ]