ਟੀਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਟੀਬੀ
ਵਰਗੀਕਰਨ ਅਤੇ ਬਾਹਰਲੇ ਸਰੋਤ
Tuberculosis-x-ray-1.jpg
ਟੀਬੀ ਦੀ ਬਿਮਾਰੀ ਨਾਲ ਪੀੜਤ ਰੋਗੀ ਦੀ ਛਾਤੀ ਦਾ ਐਕਸ-ਰੇ, ਚਿੱਟੇ ਤੀਰ ਰੋਗ ਨੂੰ ਦਰਸਾਉਂਦੇ ਹਨ, ਅਤੇ ਕਾਲੇ ਨਿਸ਼ਾਨ ਕੈਵਟੀ ਨੂੰ ਦਰਸਾਉਂਦੇ ਹਨ।
ਆਈ.ਸੀ.ਡੀ. (ICD)-10 A15A19
ਆਈ.ਸੀ.ਡੀ. (ICD)-9 010018
ਓ.ਐਮ.ਆਈ. ਐਮ. (OMIM) 607948
ਰੋਗ ਡੇਟਾਬੇਸ (DiseasesDB) 8515
ਮੈੱਡਲਾਈਨ ਪਲੱਸ (MedlinePlus) 000077
ਈ-ਮੈਡੀਸਨ (eMedicine) med/2324 emerg/618 radio/411
MeSH D014376

ਟੀਬੀ ਫੇਫੜਿਆਂ ਦੀ ਭਿਆਨਕ ਬੀਮਾਰੀ ਹੈ ਜਿਸ ਨੂੰ ਟਿਊਬਰ ਕਲੋਸਿਸ ਕਹਿੰਦੇ ਹਨ। ਟੀਬੀ ਇੱਕ ਛੂਤ ਵਾਲਾ ਰੋਗ ਹੈ ਜਿਸ ਕਰਕੇ ਇਸ ਦੇ ਮਰੀਜ਼ਾਂ ਨੂੰ ਅਲੱਗ ਰੱਖਣਾ ਜ਼ਰੂਰੀ ਹੈ। ‘ਵਿਸ਼ਵ ਸਿਹਤ ਸੰਸਥਾ’ ਵੱਲੋਂ ਜਾਰੀ ਕੀਤੀ ਗਈ 2012 ਦੀ ਰਿਪੋਰਟ ਅਨੁਸਾਰ ਦੁਨੀਆਂ ਦੇ ਲਗਪਗ 90 ਲੱਖ ਮਰੀਜ਼ਾਂ ਵਿੱਚੋਂ 20 ਲੱਖ ਤੋਂ ਵੱਧ ਟੀਬੀ ਦੇ ਮਰੀਜ਼ ਭਾਰਤ ਵਿੱਚ ਹਨ। ਭਾਰਤ ਤੋਂ ਬਾਅਦ ਚੀਨ, ਪਾਕਿਸਤਾਨ ਅਤੇ ਦੱਖਣੀ ਅਫ਼ਰੀਕਾ ਵਿੱਚ ਵੀ ਟੀਬੀ ਵੱਡੇ ਪੱਧਰ ’ਤੇ ਫੈਲ ਰਹੀ ਹੈ। ਟੀਬੀ ਉਪਰ ਕਾਬੂ ਪਾਉਣ ਵਾਲੀ ਦਵਾਈ ਪੈਨਸਲੀਨ ਦੇ ਆਉਣ ਤੋਂ ਪਹਿਲਾਂ ਸੰਨ 1940 ਤਕ ਇਹ ਬੀਮਾਰੀ ਮੌਤ ਦਾ ਵਾਰੰਟ ਹੀ ਸਮਝੀ ਜਾਂਦੀ ਸੀ। ਐਂਟੀ-ਬਾਇਓਟਿਕ ਦਵਾਈਆਂ ਟੀਬੀ ਦੇ ਕੀਟਾਣੂਆਂ ਨੂੰ ਮਾਰਨ ਲਈ ਕਾਫ਼ੀ ਸਹਾਇਕ ਸਿੱਧ ਹੋਈਆਂ ਹਨ। ਭਾਰਤ ਵਿੱਚ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਇਸ ਰੋਗ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ।[੧] ਟੀਬੀ ਦੇ ਰੋਗਾਣੂ ਦੀ ਖੋਜ 24 ਮਾਰਚ, 1882 ਨੂੰ ਰੋਬਰਟ ਕੋਛ ਨੇ ਕੀਤੀ ਜਿਸ ਦੀ ਬਦੋਲਤ ਉਹਨਾਂ ਨੂੰ 1905 ਵਿੱਚ ਨੋਬਲ ਪੁਰਸਕਾਰ ਮੈਡੀਸ਼ਨ ਲਈ ਦਿਤਾ ਗਿਆ।[੨]

ਹਵਾਲੇ[ਸੋਧੋ]

  1. Kumar V, Abbas AK, Fausto N, Mitchell RN (2007). Robbins Basic Pathology (8th ed.). Saunders Elsevier. pp. 516–522. ISBN 978-1-4160-2973-1. 
  2. ਨੋਬਲ ਪੁਰਸਕਾਰ ਸੰਸਥਾ. The Nobel Prize in Physiology or Medicine 1905. Accessed 7 October 2006.