ਕੈਨੇਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੈਨੇਡਾ ਦਾ ਝੰਡਾ
ਕੈਨੇਡਾ ਦਾ ਕੁਲ-ਚਿੰਨ੍ਹ

ਕੈਨੇਡਾ (ਅੰਗਰੇਜ਼ੀ: Canada) ਉੱਤਰੀ ਅਮਰੀਕਾ ਦਾ ਇੱਕ ਦੇਸ਼ ਹੈ, ਜਿਸ ਵਿੱਚ ਅੰਗਰੇਜ਼ੀ ਅਤੇ ਫ਼ਰਾਂਸੀਸੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਸ ਦੇਸ਼ ਦੇ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਹਨ। ਕੈਨੇਡਾ ਵਿੱਚ ਦਸ ਸੂਬੇ ਅਤੇ ਤਿੰਨ ਰਾਜਖੇਤਰ ਹਨ, ਅਤੇ ਇਹ ਦੇਸ਼ ਮਹਾਂਦੀਪ ਦੇ ਉੱਤਰੀ ਹਿੱਸੇ ਵਿੱਚ ਵਸਿਆ ਹੋਇਆ ਹੈ। ਪੂਰਬ ਵਿੱਚ ਅੰਧ ਮਹਾਂਸਾਗਰ ਅਤੇ ਪੱਛਮ ਵਿੱਚ ਪ੍ਰਸ਼ਾਂਤ ਮਹਾਂਸਾਗਰ ਨੂੰ ਛੋਂਹਦਾ ਹੋਇਆ ਇਹ ਦੇਸ਼ ੯.੯ ਲੱਖ ਵਰਗ ਕਿਲੋਮੀਟਰ ਦੇ ਖੇਤਰਫਲ ਉੱਤੇ ਪਸਰਿਆ ਹੋਇਆ ਹੈ। ਕੈਨੇਡਾ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਅਤੇ ਇਸਦੀ ਅਮਰੀਕਾ ਨਾਲ਼ ਸਰਹੱਦ ਦੁਨੀਆਂ ਦੀ ਸਭ ਤੋਂ ਲੰਮੀ ਸਰਹੱਦਾ ਹੈ।

ਕੈਨੇਡਾ ਦੀ ਧਰਤੀ ਤੇ ਲੱਖਾਂ ਸਾਲਾਂ ਤੋਂ ਮੂਲ-ਨਿਵਾਸੀ ਲੋਕ ਵਸ ਰਹੇ ਸਨ। ਪੰਦਰਵੀਂ ਸਦੀ ਦੇ ਅਰੰਭ ਵਿੱਚ ਬਰਤਾਨਵੀ ਅਤੇ ਫ਼ਰਾਂਸੀਸੀ ਲੋਕ ਕੈਨੇਡਾ ਦੇ ਅੰਧ ਮਹਾਂਸਾਗਰ ਨਾਲ਼ ਲੱਗਦੇ ਤਟ ਵਾਲੇ ਪਾਸੇ ਵਸ ਗਏ। ਸਨ ੧੭੬੩ ਵਿੱਚ, ਸੱਤ-ਸਾਲਾ ਜੰਗ ਤੋਂ ਬਾਅਦ ਫ਼ਰਾਂਸ ਨੇ ਲਗਭਗ ਆਪਣੀਆਂ ਸਾਰੀਆਂ ਬਸਤੀਆਂ ਛੱਡ ਦਿੱਤੀਆਂ। ਸਨ ੧੮੬੭ ਵਿੱਚ, ਤਿੰਨ ਬਰਤਾਨਵੀ ਬਸਤੀਆਂ ਕਨਫੈਡਰੇਸ਼ਨ ਰਾਹੀਂ ਇਕੱਠੀਆਂ ਹੋ ਕੇ ਕੈਨੇਡਾ ਬਣੀਆਂ। ਇਸ ਵਕਤ ਕੈਨੇਡਾ ਵਿੱਚ ਸਿਰਫ਼ ੪ ਸੂਬੇ ਸਨ, ਪਰ ੧੮੬੭ ਤੋਂ ਬਾਅਦ ਹੋਰ ਸੂਬੇ ਅਤੇ ਰਾਜਖੇਤਰ ਕੈਨੇਡਾ ਵਿੱਚ ਸ਼ਾਮਲ ਹੋਣ ਲੱਗ ਪਏ ਅਤੇ ਬਰਤਾਨੀਆ ਦਾ ਕੈਨੇਡਾ ਉੱਤੇ ਕਾਬੂ ਘਟਣ ਲੱਗਾ। ਸਨ ੧੯੮੨ ਵਿੱਚ, ਕੈਨੇਡਾ ਐਕਟ ਰਾਹੀਂ ਕੈਨੇਡਾ ਨੂੰ ਆਪਣੇ ਸੰਵਿਧਾਨ ਨੂੰ ਬਦਲਣ ਲਈ ਬਰਤਾਨੀਆ ਤੋਂ ਖੁੱਲ੍ਹ ਮਿਲ ਗਈ।

ਨਾਂ[ਸੋਧੋ]

ਸ਼ਬਦ "ਕੈਨੇਡਾ" ਸੇਂਟ ਲਾਰੰਸ ਦਰਿਆ ਦੁਆਲੇ ਰਹਿਣ ਵਾਲੇ ਪੁਰਾਣੇ ਰੈੱਡ ਇੰਡੀਅਨ ਅਰੋਕਵੀਨ ਲੋਕਾਂ ਦੀ ਬੋਲੀ ਵਿੱਚ ਕਨਾਟਾ ਨੂੰ ਕਹਿੰਦੇ ਸੀ ਜਿਸਦਾ ਮਤਲਬ ਗਰਾਂ ਜਾਂ ਪਿੰਡ ਸੀ। ੧੫੩੫ ਵਿੱਚ ਹੁਣ ਦੇ ਕੇਬੈਕ ਸ਼ਹਿਰ ਵਾਲੀ ਥਾਂ ਤੇ ਵਸਣ ਵਾਲਿਆਂ ਨੇ ਫ਼ਰਾਂਸ ਦੇ ਖੋਜੀ ਜੀਕੋਈ ਕਾਰ ਟੀਰ ਨੂੰ ਸਿੱਟਾ ਡਾਕੂ ਨਾਂ ਦੇ ਪਿੰਡ ਦੀ ਰਾਹ ਦੱਸਦਿਆਂ ਹੋਇਆਂ ਇਹ ਸ਼ਬਦ ਵਰਤਿਆ ।ਜੀਕੋਈ ਕਾਰ ਟੀਰ ਨੇ ਇਹ ਸ਼ਬਦ ਫ਼ੇਰ ਇਸ ਸਾਰੇ ਥਾਂ ਲਈ ਵਰਤਿਆ ਜਿਹੜਾ ਸਿੱਟਾ ਡਾਕੂ ਨਾਂ ਦੇ ਆਗੂ ਥੱਲੇ ਆਂਦਾ ਸੀ। ੧੫੪੫ ਵਿੱਚ ਯੂਰਪੀ ਕਿਤਾਬਾਂ ਤੇ ਨਕਸ਼ਿਆਂ ਵਿੱਚ ਇਸ ਇਲਾਕੇ ਦਾ ਨਾਂ ਕੈਨੇਡਾ ਪੈ ਚੁੱਕਿਆ ਸੀ। ੧੭ਵੀਂ ਤੇ ਅਗੇਤਰੀ ੧੮ਵੀਂ ਸਦੀ ਦੇ ਨਵੇਂ ਫ਼ਰਾਂਸ ਦੇ ਦਰਿਆ ਸੇਂਟ ਲਾਰੰਸ ਦੇ ਦੁਆਲੇ ਦੇ ਤੇ ਵੱਡੀਆਂ ਝੀਲਾਂ ਦੇ ਉਤਲੇ ਥਾਂ ਨੂੰ ਕੈਨੇਡਾ ਆਖਿਆ ਗਿਆ। ਇਹ ਥਾਂ ਫਿਰ ਦੋ ਬਰਤਾਨਵੀ ਬਸਤੀਆਂ ਉਤਲਾ ਕੈਨੇਡਾ ਤੇ ਹੇਠਲਾ ਕੈਨੇਡਾ ਵਿੱਚ ਵੰਡਿਆ ਗਿਆ।

ਇਤਿਹਾਸ[ਸੋਧੋ]

੨੦੦੬ ਦੀ ਮਰਦਮਸ਼ੁਮਾਰੀ ਦੇ ਇਲਾਕਿਆਂ ਦੀਆਂ ਮੁੱਖ ਨਸਲਾਂ
     ਕੈਨੇਡਿਅਨ     ਅੰਗਰੇਜ਼ੀ     ਫ਼ਰਾਂਸਿਸੀ     ਸਕਾਟਿਸ਼     ਜਰਮਨ      ਇਤਾਲਵੀ     ਆਦਿਵਾਸੀ     ਯੂਕ੍ਰੇਨਿਅਨ     ਭਾਰਤੀ     ਇਨੁਇਤ

ਕੈਨੇਡਾ ਵਿੱਚ ਇਨਸਾਨ ਦੇ ਵਸਣ ਦੇ ਸਭ ਤੋਂ ਪੁਰਾਣੇ ਨਸ਼ਾਂ ੨੪,੫੦੦ ਮ ਪ ਯਕੋਨ ਤੋਂ ਲਬੇ ਨੇ ਤੇ ੭੫੦੦ ਮ ਪ ਪੁਰਾਣੇ ਥਲਵੇਂ ਔਨਟਾਰੀਵ ਤੋਂ। ੧੫ਵੀਂ ਤੇ ੧੬ਵੀਂ ਸਦੀ ਵਿੱਚ ਯੂਰਪੀ ਖੋਜੀਆਂ ਦੇ ਆਨ ਤੇ ਪੁਰਾਣੇ ਲੋਕਾਂ ਦੀ ਗਿਣਤੀ ੫ ਲੱਖ ਦੇ ਨੇੜੇ ਸੀ। ਯੂਰਪੀ ਲੋਕਾਂ ਨਾਲ਼ ਆਏ ਕਜ ਰੋਗਾਂ ਬਾਝੋਂ ਜਿਨ੍ਹਾਂ ਦਾ ਕੋਈ ਤੋੜ ਨਈਂ ਸੀ ਇਹ ਪੁਰਾਣੇ ਲੋਕ ਥੋੜੇ ਰੀਨਦੇ ਗੇਅ। ਅਨੀਵੀਟ ਤੇ ਮਿੱਟੀ ਪੁਰਾਣੇ ਲੋਕ ਨੇਂ। ਯੂਰਪੀ ਲੋਕ ਪਹਿਲੀ ਵਾਰੇ ਉਹਦੋਂ ਇਥੇ ਵਸਣ ਲੱਗੇ ਜਦੋਂ ੧੦੦੦ ਵਿੱਚ ਵਾਈ ਕੰਗ ਨੇ ਨਿਊਫ਼ਾਊਂਡਲੈਂਡ ਤੇ ਨਗਰੀ ਵਸਾਈ। ਫ਼ਿਰ ਹੋਰ ਯੂਰਪੀ ਖੋਜੀ ਤੇ ਵਸਨੀਕ ੧੪੬੭ ਤੱਕ ਇਥੇ ਨਾਂ ਆਈ ਜਦੋਂ ਜਾਣ ਕਾਬੋਟ ਇੱਕ ਇਤਾਲਵੀ ਖੋਜੀ ਨੇ ਬਹਿਰ ਔਕਿਆਨੋਸ ਦਾ ਕੁੰਡਾ ਇੰਗਲੈਂਡ ਲਈ ਖੋਜਿਆ। ਬਾਸਕ ਤੇ ਪੁਰਤਗੇਜ਼ੀ ਮਛੇਰਿਆਂ ਨੇਂ ੧੬ਵੀਂ ਸਦੀ ਦੇ ਮੁੱਢ ਵਿੱਚ ਇਥੇ ਬਹਿਰ ਔਕਿਆਨੋਸ ਦੇ ਕੰਡਿਆਂ ਤੇ ਮੌਸਮੀ ਗੁਰਾਂ ਵਸਾਈ। ੧੫੩੪ ਵਿੱਚ ਫ਼ਰਾਂਸੀਸੀ ਖੋਜੀ ਜੀਕੋਈ ਕਾਰ ਟੀਰ ਨੇ ਦਰੀਆਏ ਸੇਂਟ ਲਾਰੰਸ ਨੂੰ ਖੋਜਿਆ ਤੇ ੨੪ ਜੁਲਾਈ ਨੂੰ ਦਸ ਮੀਟਰ (੩੩ ਫੁੱਟ) ਦੀ ਇੱਕ ਸਲੀਬ ਜੀਦੇ ਅਤੇ "ਸ਼ਾਹ ਫ਼ਰਾਂਸਿਸ ਜਿਊਂਦਾ ਰੋਏ" ਲਿਖਿਆ ਸੀ, ਗੱਡੀ। ੧੫੮੩ ਵਿਚ ਹਮਫ਼ਰੇ ਗਿਲਬਰਟ ਨੇ ਸੇਂਟ ਜਾਨ (ਨਿਊਫ਼ਾਊਂਡਲੈਂਡ ਤੇ ਲਿਬਰਾ ਡਰ) ਨੂੰ ਅੱਲਜ਼ਬਿੱਥ ੧ ਦੇ ਨਾਂ ਤੇ ਇੱਕ ਅੰਗਰੇਜ਼ੀ ਕਲੋਨੀ ਕਲੇਮ ਕੀਤਾ। ਸੀਮਲ ਡੀ ਸ਼ੀਪਲੀਨ, ਇੱਕ ਫ਼ਰਾਂਸੀਸੀ ਖੋਜੀ ੧੬੦੩ ਵਿੱਚ ਆਇਆ ਤੇ ੧੬੦੫ ਨੂੰ ਪਹਿਲੀ ਪੱਕੀ ਯੂਰਪੀ ਨਗਰੀ ਪੋਰਟ ਰਾਇਲ ਤੇ ੧੬੦੮ ਵਿੱਚ ਕਿਊਬਿਕ ਸ਼ਹਿਰ ਦਾ ਮੁੱਢ ਰੱਖਿਆ। ਫ਼ਰਾਂਸੀਸੀ ਵਸਨੀਕ ਦਰੀਆਏ ਮਿਸੀਸਿੱਪੀ ਦੇ ਦੁਆਲੇ ਲਵੀਜ਼ਿਆਨਾ ਤੱਕ, ਦਰੀਆਏ ਸੇਂਟ ਲਾਰੰਸ ਦੇ ਦੁਆਲੇ, ਮਾਰ ਟਾਈਮਜ਼, ਖ਼ਲੀਜ ਹਡਸਨ, ਤੇ ਵੱਡੀਆਂ ਝੀਲਾਂ ਦੇ ਦੁਆਲੇ ਵਸੇ। ੧੭ਵੀਂ ਸਦੀ ਦੇ ਵਸ਼ਕਾਰ ਵਿੱਚ ਅਰੀਕਵੀ ਲੜਾਈਆਂ ਉਤਲੇ ਅਮਰੀਕਾ ਦੇ ਫ਼ਰ ਦੇ ਕਾਰੋਬਾਰ ਤੇ ਮਿਲ ਮਾਰਨ ਲਈ ਦੇਸੀ ਕਬਿਆਲਯਾਂ ਦੇ ਵਸ਼ਕਾਰ ਹੋਈਆਂ ਜਿਨ੍ਹਾਂ ਨੂੰ ਫ਼ਰਾਂਸ, ਨੈਦਰਲੈਂਡਜ਼ ਤੇ ਇੰਗਲੈਂਡ ਵੱਲੋਂ ਹੱਲਾ ਸ਼ੇਰੀ ਮਿਲ ਰਈ ਸੀ। ਅੰਗਰੇਜ਼ਾਂ ਨੇ ੧੬੧੦ ਵਿੱਚ ਨਿਊਫ਼ਾਊਂਡਲੈਂਡ ਤੇ ਦੋ ਨਿਗੁਰਿਆਂ ਬਣਾਈਆਂ। ਦੱਖਣ ਵੱਲ ਤੇਰਾਂ ਨਿਗੁਰਿਆਂ ਏਸ ਦੇ ਮਗਰੋਂ ਬਣੀਆਂ। ੧੭੧੩ ਨੂੰ ਨਵਾ ਸਕੋਟਿਆ ਅੰਗਰੇਜ਼ਾਂ ਲੀਲੀਆ। ਸੱਤ ਸਾਲਾ ਲੜਾਈ ਮਗਰੋਂ ੧੭੬੩ ਵਿੱਚ ਚੋਖਾ ਸਾਰਾ ਨਵਾਂ ਫ਼ਰਾਂਸ ਬਰਤਾਨੀਆ ਨੇ ਲੀਲੀਆ। ੧੬੬੩ ਦੇ ਸ਼ਾਹੀ ਹੋ ਕੇ ਬਾਝੋਂ ਨਵੇਂ ਫਰਾਂਸ ਤੋਂ ਸੂਬਾ ਕਿਊਬਿਕ ਬਣਾਇਆ ਗਿਆ। ੧੭੬੯ ਵਿੱਚ ਪ੍ਰਿੰਸ ਐਡਵਰਡ ਆਈਲੈਂਡ ਵੱਖਰਾ ਕੀਤਾ ਗਿਆ। ੧੭੭੪ ਦੇ ਕਿਊਬਿਕ ਐਕਟ ਵਿੱਚ ਫ਼ਰਾਂਸੀਸੀ ਬੋਲੀ ਕਨੂੰਨ ਤੇ ਰਿਵਾਜ ਦੇ ਚੱਲਣ ਦੀ ਕਿਊਬਿਕ ਵਿੱਚ ਅਜ਼ਾਦੀ ਦਿੱਤੀ ਗਈ। ੧੭੮੩ ਦੀ ਪੈਰਿਸ ਟਰੀਟੀ ਵਿੱਚ ਵੱਡੀਆਂ ਝੀਲਾਂ ਤੋਂ ਥੱਲੇ ਦੀ ਥਾਂ ਅਮਰੀਕਾ ਨੂੰ ਦੇ ਦਿੱਤੀ ਗਈ। ਨਿਊ ਬਰੋਨਸੋਕ, ਨਵਾ ਸਕੋਟਿਆ ਤੋਂ ਵੱਖਰਾ ਕੀਤਾ ਗਿਆ। ੧੭੯੧ ਵਿੱਚ ਕਿਊਬਿਕ ਨੂੰ ਉਤਲੇ ਕੈਨੇਡਾ ਤੇ ਥਲਵੇਂ ਕੈਨੇਡਾ ਵਿੱਚ ਵੰਡ ਦਿੱਤਾ ਗਿਆ।

ਭੂਗੋਲ[ਸੋਧੋ]

ਕੈਨੇਡਾ ਉਤਲੇ ਅਮਰੀਕਾ ਦੇ ਵੱਡੇ ਹਿੱਸੇ ਤੇ ਫੈਲਿਆ ਹੋਇਆ ਹੈ। ਈਦਾ ਬਾਰਡਰ ਅਮਰੀਕਾ ਨਾਲ ਦੱਖਣ ਵੱਲੋਂ ਤੇ ਅਮਰੀਕੀ ਸੂਬੇ ਅਲਾਸਕਾ ਨਾਲ਼ ਉੱਤਰ ਲੈਂਦੇ ਵੱਲ ਰਲਦਾ ਏ। ਕੈਨੇਡਾ ਦੇ ਚੜ੍ਹਦੇ ਪਾਸੇ ਬਹਿਰ ਔਕਿਆਨੋਸ ਤੇ ਲਹਿੰਦੇ ਵੱਲ ਬਹਰਾਲਕਾਹਲ ਹੈ ਤੇ ਉੱਤਰ ਵੱਲ ਉਤਲਾ ਜੰਮਿਆ ਸਮੁੰਦਰ ਏ। ਗਰੀਨਲੈਂਡ ਉੱਤਰ ਚੜ੍ਹਦੇ ਵੱਲ ਤੇ ਸੇਂਟ ਪੈਰੇ ਤੇ ਮਾਇਕਲੀਵਨ ਨਿਊਫ਼ਾਊਂਡਲੈਂਡ ਜ਼ਜ਼ੀਰੇ ਦੇ ਦੱਖਣ ਵਿੱਚ ਹੈ। ਕੈਨੇਡਾ (ਪਾਣੀ ਰਲ਼ਾ ਕੇ) ਥਾਂ ਨਾਪ ਨਾਲ਼ ਰੋਸ ਦੇ ਮਗਰੋਂ ਦੁਨੀਆ ਦਾ ਦੂਜਾ ਵੱਡਾ ਦੇਸ ਏ। ਸਿਰਫ਼ ਸੁੱਕੀ ਥਾਂ ਨਾਲ਼ ਇਹ ਦੁਨੀਆ ਦਾ ਚੌਥਾ ਵੱਡਾ ਦੇਸ ਏ। ਅਲਸਮੀਰ ਜ਼ਜ਼ੀਰੇ ਦੇ ਉਤਲੇ ਪਾਸੇ ਦੁਨੀਆਂ ਦੀ ਸੱਤ ਤੋਂ ਉਤਲੀ ਥਾਂ ਵਾਲੀ ਨਗਰੀ ਹੈ। ਕੈਨੇਡੀ ਆਰਕਟਿਕ ਦਾ ਚੋਖਾ ਥਾਂ ਬਰਫ਼ ਤੇ ਪੱਕੀ ਜੰਮੀ ਥਾਂ ਵਾਲਾ ਏ। ਕੈਨੇਡਾ ਕੋਲ ਦੁਨੀਆ ਦਾ ਸਭ ਤੋਂ ਲੰਮਾਂ ਸਮੁੰਦਰੀ ਕੁੰਡਾ ਏ ਜਿਹੜਾ ੨੦੨,੦੮੦ ਕਿਲੋਮੀਟਰ (੧੨੫,੫੭੦ ਮੀਲ) ਏ। ਏਦੇ ਨਾਲ਼ ਈ ਉਹਦਾ ਅਮਰੀਕਾ ਨਾਲ਼ ਬਾਰਡਰ ੮,੮੯੧ ਕਿਲੋਮੀਟਰ (੫,੫੨੫ ਮੀਲ) ਏ ਜਿਹੜਾ ਦੁਨੀਆ ਵਿੱਚ ਸਭ ਤੋਂ ਲੰਮਾਂ ਏ। ਕੈਨੇਡਾ ਵਿੱਚ ੩੧,੭੦੦ ਝੀਲਾਂ ਨੇਂ। ਇੰਨੀਆਂ ਕਿਸੇ ਹੋਰ ਦੇਸ਼ ਵਿੱਚ ਨਹੀਂ। ਟਿੱਲਾ ਲੌ ਗਾਣ ੫,੯੫੯ ਮੀਟਰ (੧੯,੫੫੧ ਫੁੱਟ) ਉਚਾਈ ਪੱਖੋਂ ਕੈਨੇਡਾ ਦੀ ਸਭ ਤੋਂ ਉੱਚੀ ਥਾਂ ਹੈ। ਮੈਕਨਜ਼ੀ ਦਰਿਆ ੧,੭੩੮ ਕਿਲੋਮੀਟਰ ਦੀ ਲੰਬਾਈ ਨਾਲ਼ ਸਭ ਤੋਂ ਲੰਮਾਂ ਦਰਿਆ ਹੈ ਤੇ ਪਾਣੀ ਦੇ ਵਹਾਅ ਦੇ ਹਿਸਾਬ ਨਾਲ਼ ਦਰਿਆ ਸੇਂਟ ਲਾਰੰਸ ਸਭ ਤੋਂ ਵੱਡਾ ਦਰਿਆ ਹੈ।

ਸੂਬੇ ਅਤੇ ਰਾਜਖੇਤਰ[ਸੋਧੋ]

ਕੈਨੇਡਾ ਦੇ ਦਸ ਸੂਬੇ ਅਤੇ ਤਿੰਨ ਰਾਜਖੇਤਰ ਅਤੇ ਉਹਨਾਂ ਦੀਆਂ ਰਾਜਧਾਨੀਆਂ ਦਰਸਾਉਂਦਾ ਹੋਇਆ ਇੱਕ ਕਲਿੱਕ ਕਰਨਯੋਗ ਨਕਸ਼ਾ।
ਵਿਕਟੋਰੀਆ ਵਾਈਟਹਾਰਸ ਐਡਮੈਂਟਨ ਯੈਲੋਨਾਈਫ਼ ਰੇਜੀਨਾ ਵਿਨੀਪੈੱਗ ਇਕਾਲੀਤ ਟੋਰਾਂਟੋ ਓਟਾਵਾ ਕੇਬੈਕ ਫ਼ਰੈਡਰਿਕਟਨ ਸ਼ਾਰਲਟਟਨ ਹੈਲੀਫ਼ੈਕਸ ਸੇਂਟ ਜਾਨ ਉੱਤਰ-ਪੱਛਮੀ ਰਾਜਖੇਤਰ ਸਸਕਾਚਵਾਨ ਨਿਊਫ਼ਾਊਂਡਲੈਂਡ ਅਤੇ ਲਾਬਰਾਡੋਰ ਨਿਊ ਬਰੰਸਵਿਕ ਵਿਕਟੋਰੀਆ ਯੂਕੋਨ ਬ੍ਰਿਟਿਸ਼ ਕੋਲੰਬੀਆ ਵਾਈਟਹਾਰਸ ਐਲਬਰਟਾ ਐਡਮੈਂਟਨ ਰੇਜੀਨਾ ਯੈਲੋਨਾਈਫ਼ ਨੂਨਾਵੁਤ ਵਿਨੀਪੈੱਗ ਮੈਨੀਟੋਬਾ ਓਂਟਾਰੀਓ ਇਕਾਲੀਤ ਓਟਾਵਾ ਕੇਬੈਕ ਟੋਰਾਂਟੋ ਕੇਬੈਕ ਸਿਟੀ ਫ਼ਰੈਡਰਿਕਟਨ ਸ਼ਾਰਲਟਟਾਊਨ ਨੋਵਾ ਸਕੋਸ਼ਾ ਹੈਲੀਫ਼ੈਕਸ ਪ੍ਰਿੰਸ ਐਡਵਰਡ ਟਾਪੂ ਸੇਂਟ ਜਾਨਕੈਨੇਡਾ ਦੇ ਦਸ ਸੂਬੇ ਅਤੇ ਤਿੰਨ ਰਾਜਖੇਤਰ ਅਤੇ ਉਹਨਾਂ ਦੀਆਂ ਰਾਜਧਾਨੀਆਂ ਦਰਸਾਉਂਦਾ ਹੋਇਆ ਇੱਕ ਕਲਿੱਕ ਕਰਨਯੋਗ ਨਕਸ਼ਾ।
About this image


ਬਾਹਰੀ ਕੜੀਆਂ[ਸੋਧੋ]

{{{1}}}