ਸੂਰੀਨਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸੂਰੀਨਾਮ ਦਾ ਗਣਰਾਜ
Republiek Suriname (ਡੱਚ)
ਸੂਰੀਨਾਮ ਦਾ ਝੰਡਾ Coat of arms of ਸੂਰੀਨਾਮ
ਮਾਟੋJustitia – Pietas – Fides  (ਲਾਤੀਨੀ)
"ਨਿਆਂ – ਫ਼ਰਜ਼ – ਵਫ਼ਾਦਾਰੀ"
ਕੌਮੀ ਗੀਤGod zij met ons Suriname  (ਡੱਚ)
ਰੱਬ ਸਾਡੇ ਸੂਰੀਨਾਮ ਦੇ ਅੰਗ-ਸੰਗ ਰਹੇ

ਸੂਰੀਨਾਮ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਪੈਰਾਮਰੀਬੋ
5°50′N 55°10′W / 5.833°N 55.167°W / 5.833; -55.167
ਰਾਸ਼ਟਰੀ ਭਾਸ਼ਾਵਾਂ ਡੱਚ
ਜਾਤੀ ਸਮੂਹ (੨੦੦੪) ੩੭% ਹਿੰਦੋਸਤਾਨੀ
੩੧% ਮਿਸ਼ਰਤ
੧੫% ਜਾਵਾਈ
੧੦% ਮਰੂਨ
੩.੭% ਅਮੇਰਭਾਰਤੀ
੦.੪% ਹੋਰ
ਵਾਸੀ ਸੂਚਕ ਸੂਰੀਨਾਮੀ
ਸਰਕਾਰ ਸੰਵਿਧਾਨਕ ਲੋਕਤੰਤਰ
 -  ਰਾਸ਼ਟਰਪਤੀ ਦੇਸੀ ਬੂਤੇਰਸ
 -  ਉਪ-ਰਾਸ਼ਟਰਪਤੀ ਰਾਬਰਟ ਅਮੀਰਲੀ
ਵਿਧਾਨ ਸਭਾ ਰਾਸ਼ਟਰੀ ਸਭਾ
ਸੁਤੰਤਰਤਾ
 -  ਨੀਦਰਲੈਂਡ ਤੋਂ ੨੫ ਨਵੰਬਰ ੧੯੭੫ 
ਖੇਤਰਫਲ
 -  ਕੁੱਲ ੧੬੩ ਕਿਮੀ2 (੯੧ਵਾਂ)
੬੩ sq mi 
 -  ਪਾਣੀ (%) ੧.੧
ਅਬਾਦੀ
 -  ੨੦੧੨ ਦਾ ਅੰਦਾਜ਼ਾ ੫੬੦,੧੫੭ (੧੬੭ਵਾਂ)
 -  ੨੦੦੪ ਦੀ ਮਰਦਮਸ਼ੁਮਾਰੀ ੪੯੨,੮੨੯ 
 -  ਆਬਾਦੀ ਦਾ ਸੰਘਣਾਪਣ ੨.੯/ਕਿਮੀ2 (੨੩੧ਵਾਂ)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੫.੦੬੦ ਬਿਲੀਅਨ[੧] 
 -  ਪ੍ਰਤੀ ਵਿਅਕਤੀ $੯,੪੭੫[੧] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੩.੭੯੦ ਬਿਲੀਅਨ[੧] 
 -  ਪ੍ਰਤੀ ਵਿਅਕਤੀ $੭,੦੯੬[੧] 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੨) ਵਾਧਾ ੦.੭੧੬[੨] (ਉੱਚਾ) (੭੬ਵਾਂ)
ਮੁੱਦਰਾ ਸੂਰੀਨਾਮੀ ਡਾਲਰ (SRD)
ਸਮਾਂ ਖੇਤਰ ART (ਯੂ ਟੀ ਸੀ-੩)
 -  ਹੁਨਾਲ (ਡੀ ਐੱਸ ਟੀ) ਨਿਰੀਖਤ ਨਹੀਂ (ਯੂ ਟੀ ਸੀ-੩)
ਸੜਕ ਦੇ ਕਿਸ ਪਾਸੇ ਜਾਂਦੇ ਹਨ ਖੱਬੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .sr
ਕਾਲਿੰਗ ਕੋਡ ੫੯੭

ਸੂਰੀਨਾਮ, ਅਧਿਕਾਰਕ ਤੌਰ 'ਤੇ ਸੂਰੀਨਾਮ ਦਾ ਗਣਰਾਜ (ਡੱਚ: Republiek Suriname) ਦੱਖਣੀ ਅਮਰੀਕਾ ਦੇ ਉੱਤਰ ਵਿੱਚ ਇੱਕ ਦੇਸ਼ ਹੈ। ਇਸਦੀਆਂ ਹੱਦਾਂ ਪੂਰਬ ਵੱਲ ਫ਼੍ਰਾਂਸੀਸੀ ਗੁਇਆਨਾ, ਪੱਛਮ ਵੱਲ ਗੁਇਆਨਾ, ਦੱਖਣ ਵੱਲ ਬ੍ਰਾਜ਼ੀਲ ਅਤੇ ਉੱਤਰ ਵੱਲ ਅੰਧ-ਮਹਾਂਸਾਗਰ ਨਾਲ ਲੱਗਦੀਆਂ ਹਨ। ਇਸਨੂੰ ਸਭ ਤੋਂ ਪਹਿਲਾਂ ਬਰਤਾਨਵੀਆਂ ਵੱਲੋਂ ਬਸਤੀ ਬਣਾਇਆ ਗਿਆ ਸੀ ਅਤੇ ੧੬੬੭ ਵਿੱਚ ਡੱਚ ਲੋਕਾਂ ਨੇ ਇਸ 'ਤੇ ਕਬਜਾ ਕਰ ਲਿਆ ਜੋ ਇਸ ਉੱਤੇ ੧੯੫੪ ਤੱਕ ਡੱਚ ਗੁਇਆਨਾ ਵਜੋਂ ਪ੍ਰਸ਼ਾਸਨ ਕਰਦੇ ਰਹੇ। ਇਹ ਨੀਦਰਲੈਂਡ ਦੀ ਰਾਜਸ਼ਾਹੀ ਤੋਂ 25 ਨਵੰਬਰ 1975 ਨੂੰ ਅਜਾਦ ਹੋਇਆ। 1954 ਤੋਂ ਇਕਸਾਰਤਾ ਦੇ ਅਧਾਰ 'ਤੇ ਸੂਰੀਨਾਮ, ਨੀਦਰਲੈਂਡੀ ਐਂਟੀਲਜ਼ ਅਤੇ ਖ਼ੁਦ ਨੀਦਰਲੈਂਡ ਇੱਕ ਦੂਜੇ ਨੂੰ ਸਹਿਯੋਗ ਦਿੰਦੇ ਹਨ।

੧੬,੫੦੦ ਵਰਗ ਕਿ.ਮੀ. ਦੇ ਖੇਤਰਫਲ ਨਾਲ ਸੂਰੀਨਾਮ ਦੱਖਣੀ ਅਮਰੀਕਾ ਦਾ ਸਭ ਤੋਂ ਛੋਟਾ ਖੁਦਮੁਖਤਿਆਰ ਮੁਲਕ ਹੈ। (ਫ਼੍ਰਾਂਸੀਸੀ ਗੁਇਆਨਾ, ਜੋ ਇਸ ਤੋਂ ਛੋਟਾ ਅਤੇ ਘੱਟ ਅਬਾਦੀ ਵਾਲਾ ਹੈ, ਫ਼੍ਰਾਂਸ ਦਾ ਇੱਕ ਸਮੁੰਦਰੋਂ ਪਾਰ ਵਿਭਾਗ ਹੈ।) ਇਸਦੀ ਅਬਾਦੀ ਲਗਭਗ ੫੬੦,੦੦੦ ਹੈ ਜਿਹਨਾਂ ਵਿੱਚੋਂ ਬਹੁਤੇ ਦੇਸ਼ ਦੇ ਉੱਤਰੀ ਤੱਟ ਉੱਤੇ ਰਹਿੰਦੇ ਹਨ, ਜਿੱਥੇ ਇਸਦੀ ਰਾਜਧਾਨੀ ਪੈਰਾਮਰੀਬੋ ਸਥਿੱਤ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png