ਮੋਲਦੋਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Republic of Moldova
Republica Moldova
Moldova ਦਾ ਝੰਡਾ Coat of arms of Moldova
ਕੌਮੀ ਗੀਤLimba Noastră  
ਸਾਡੀ ਭਾਸ਼ਾ
Moldova ਦੀ ਥਾਂ
ਮੋਲਦੋਵਾ ਦੀ ਸਥਿਤੀ (ਹਰਾ) – ਟ੍ਰਾਂਸਨਿਸਟੀਰੀਆ (ਹਲਕਾ ਹਰਾ)
ਯੂਰਪੀ ਮਹਾਂਦੀਪ ਉੱਤੇ (ਹਰਾ + ਗੂੜ੍ਹਾ ਸਲੇਟੀ)
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
Flagge-Chisinau-01-10.png ਚਿਸਿਨਾਊ
47°0′N 28°55′E / 47°N 28.917°E / 47; 28.917
ਰਾਸ਼ਟਰੀ ਭਾਸ਼ਾਵਾਂ ਮੋਲਦਾਵੀ[੧]1
ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ ਗਗੌਜ਼, ਰੂਸੀ ਅਤੇ ਯੂਕਰੇਨੀ
ਜਾਤੀ ਸਮੂਹ (੨੦੦੪) ੬੯.੬% ਮੋਲਦਾਵੀ2
੧੧.੨% ਯੂਕਰੇਨੀ
੯.੪% ਰੂਸੀ
੩.੮% ਗਗੌਜ਼
੨.੦% ਬੁਲਗਾਰੀ
੧.੯% ਰੋਮਾਨੀ2
੧.੫% ਹੋਰ ਅਤੇ ਅਨਿਸ਼ਚਿਤ [1]
(ਟ੍ਰਾਂਸਨਿਸਟੀਰੀਆ ਸਮੇਤ)
ਵਾਸੀ ਸੂਚਕ ਮੋਲਦਾਵੀ
ਸਰਕਾਰ ਸੰਸਦੀ ਗਣਰਾਜ
 -  ਰਾਸ਼ਟਰਪਤੀ ਨਿਕੋਲਾਈ ਟਿਮੋਫ਼ਤੀ
 -  ਪ੍ਰਧਾਨ ਮੰਤਰੀ ਵਲਾਦ ਫ਼ਿਲਾਤ
 -  ਸੰਸਦ ਮੁਖੀ ਮਾਰਿਆਨ ਲੁਪੂ
ਵਿਧਾਨ ਸਭਾ ਸੰਸਦ
ਚੱਕਬੰਦੀ
 -  ਆਜ਼ਾਦੀ ਘੋਸ਼ਣਾ ੨੩ ਜੂਨ ੧੯੯੦ 
 -  ਆਜ਼ਾਦੀ ਘੋਸ਼ਣਾ(ਸੋਵੀਅਤ ਸੰਘ ਤੋਂ)
੨੭ ਅਗਸਤ ੧੯੯੧3 
 -  ਮੋਲਦੋਵਾ ਦੇ ਸੰਵਿਧਾਨ ਦਾ ਅਪਣਾਇਆ ਜਾਣਾ ੨੯ ਜੁਲਾਈ ੧੯੯੪ 
ਖੇਤਰਫਲ
 -  ਕੁੱਲ ੩੩ ਕਿਮੀ2 (੧੩੮ਵਾਂ)
 sq mi 
 -  ਪਾਣੀ (%) ੧.੪
ਅਬਾਦੀ
 -  ੨੦੧੨ ਦਾ ਅੰਦਾਜ਼ਾ ੩,੫੫੯,੫੦੦[੨] (੧੨੯ਵਾਂ3)
 -  ੨੦੦੪ ਦੀ ਮਰਦਮਸ਼ੁਮਾਰੀ ੩,੩੮੩,੩੩੨[੩]
(excluding Transnistria)
3,938,679[੪]
(including Transnistria
 -  ਆਬਾਦੀ ਦਾ ਸੰਘਣਾਪਣ ੧੨੧.੯/ਕਿਮੀ2 (੯੩ਵਾਂ)
/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੧੧.੯੯੮ ਅਰਬ[੫] 
 -  ਪ੍ਰਤੀ ਵਿਅਕਤੀ $੩,੩੭੩[੫] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੭.੦੦੩ ਅਰਬ[੫] 
 -  ਪ੍ਰਤੀ ਵਿਅਕਤੀ $੧,੯੬੮[੫] 
ਜਿਨੀ (੨੦੧੧) ੩੮.੦ (ਉੱਚਾ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਵਾਧਾ ੦.੬੪੯[੬] (ਮੱਧਮ) (੧੧੧ਵਾਂ)
ਮੁੱਦਰਾ ਮੋਲਦਾਵੀ ਲਿਊ (MDL)
ਸਮਾਂ ਖੇਤਰ EET (ਯੂ ਟੀ ਸੀ+੨)
 -  ਹੁਨਾਲ (ਡੀ ਐੱਸ ਟੀ) EEST (ਯੂ ਟੀ ਸੀ+੩)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .md
ਕਾਲਿੰਗ ਕੋਡ ੩੭੩
1 THE CONSTITUTION OF THE REPUBLIC OF MOLDOVA, Article 13, The National Language, Use of Other Languages - (1) ਮੋਲਦੋਵਾ ਦੇ ਗਣਰਾਜ ਦੀ ਰਾਸ਼ਟਰੀ ਭਾਸ਼ਾ ਮੋਲਦਾਵੀ ਹੈ ਅਤੇ ਇਸਦੀ ਲਿਖਾਈ ਲਾਤੀਨੀ ਵਰਨਮਾਲਾ 'ਤੇ ਅਧਾਰਤ ਹੈ।[੭]
2 ਇਹ ਵਿਵਾਦਤ ਹੈ ਕਿ ਮੋਲਦਾਵੀ ਅਤੇ ਰੋਮਾਨੀ ਇੱਕੋ ਜਾਤੀ ਸਮੂਹ ਦੇ ਹਨ ਜਾਂ ਅਲੱਗ-ਅਲੱਗ।
3 ਐਲਾਨਿਆ ਗਿਆ। ਦਸੰਬਰ ੧੯੯੧ ਵਿੱਚ ਸੰਯੁਕਤ ਸੰਘ ਦੇ ਵਿਲੋਪ ਨਾਲ ਸਿਰੇ ਚੜ੍ਹਿਆ।
4 ਸਥਾਨ ੨੦੦੯ ਦੇ ਸੰਯੁਕਤ ਰਾਸ਼ਟਰ ਦੇ ਅੰਕੜਿਆਂ ਦੇ ਅਧਾਰ 'ਤੇ।

ਮੋਲਦੋਵਾ, ਅਧਿਕਾਰਕ ਤੌਰ ਤੇ ਮੋਲਦੋਵਾ ਦਾ ਗਣਤੰਤਰ, ਪੂਰਬੀ ਯੂਰਪ ਵਿੱਚ ਪੈਂਦਾ ਇੱਕ ਮੁਲਕ ਹੈ ਜਿਹੜਾ ਕਿ ਪੱਛਮ ਵਿੱਚ ਰੋਮਾਨੀਆ ਅਤੇ ਬਾਕੀ ਤਿੰਨੋਂ ਪਾਸਿਓਂ ਯੂਕਰੇਨ ਨਾਲ ਘਿਰਿਆ ਹੋਇਆ ਹੈ। ਇਸਨੇ ੧੯੯੧ ਵਿੱਚ ਸੋਵੀਅਤ ਸੰਘ ਦੀ ਬਰਖਾਸਤਗੀ ਮੌਕੇ "ਮੋਲਦਾਵੀਅਨ ਸੋਵੀਅਤ ਸਮਾਜਵਾਦੀ ਗਣਤੰਤਰ" ਵਾਲੀਆਂ ਹੱਦਾਂ ਕਾਇਮ ਰੱਖ ਕੇ ਆਪਣੀ ਆਜ਼ਾਦੀ ਘੋਸ਼ਤ ਕੀਤੀ ਸੀ। ੨੯ ਜੁਲਾਈ, ੧੯੯੪ ਨੂੰ ਮੋਲਦੋਵਾ ਦਾ ਨਵਾਂ ਸੰਵਿਧਾਨ ਲਾਗੂ ਹੋਇਆ ਸੀ। ਮੋਲਦੋਵਾ ਦੇ ਅੰਤਰਰਾਸ਼ਟਰੀ ਪੱਧਰ ਤੇ ਪ੍ਰਵਾਨਿਤ ਇਲਾਕੇ ਦੀ ਇੱਕ ਪੱਟੀ, ਜਿਹੜੀ ਕਿ ਨਿਸਟਰ ਨਦੀ ਦੇ ਪੂਰਬੀ ਕੰਢੇ ਤੇ ਹੈ, ਦਾ ਵਾਸਤਵਿਕ ਕਬਜਾ ੧੯੯੦ ਤੋਂ ਟ੍ਰਾਂਸਨਿਸਟੀਰਿਆ ਦੀ ਅਲੱਗ ਹੋਈ ਸਰਕਾਰ ਕੋਲ ਹੈ।

ਇਹ ਦੇਸ਼ ਇੱਕ ਸੰਸਦੀ ਗਣਰਾਜ ਹੈ ਜਿਸ ਵਿੱਚ ਰਾਸ਼ਟਰ ਦਾ ਮੁਖੀ ਰਾਸ਼ਟਰਪਤੀ ਹੈ ਅਤੇ ਸਰਕਾਰ ਦਾ ਮੁਖੀ ਪ੍ਰਧਾਨ-ਮੰਤਰੀ ਹੈ। ਮੋਲਦੋਵਾ ਸੰਯੁਕਤ ਰਾਸ਼ਟਰ, ਯੂਰਪੀ ਕੌਂਸਲ, ਵਿਸ਼ਵ ਵਪਾਰ ਸੰਗਠਨ, ਯੂਰਪੀ ਸੁਰੱਖਿਆ ਅਤੇ ਸਹਿਯੋਗ ਸੰਗਠਨ, ਗੁਆਮ, ਆਜ਼ਾਦ ਮੁਲਕਾਂ ਦਾ ਰਾਸ਼ਟਰਮੰਡਲ, ਕਾਲਾ ਸਮੁੰਦਰ ਮਾਲੀ ਸਹਿਯੋਗ ਸੰਗਠਨ ਅਤੇ ਹੋਰ ਕਈ ਅੰਤਰਰਾਸ਼ਟਰੀ ਸੰਸਥਾਵਾਂ ਦਾ ਮੈਂਬਰ ਹੈ। ਮੋਲਦੋਵਾ ਹੁਣ ਯੂਰਪੀ ਸੰਘ ਦਾ ਮੈਂਬਰ ਬਣਨਾ ਲੋਚਦਾ ਹੈ ਅਤੇ ਯੂਰਪੀ ਗੁਆਂਢ ਨੀਤੀ (ENP) ਦੇ ਢਾਂਚੇ ਅਨੁਸਾਰ ਆਪਣੀ ਪਹਿਲੀ ਤਿੰਨ-ਸਾਲਾ ਕਾਰਜ-ਯੋਜਨਾ ਲਾਗੂ ਕੀਤੀ ਹੈ।

ਨਾਮ ਉਤਪਤੀ[ਸੋਧੋ]

ਮੋਲਦੋਵਾ ਨਾਮ 'ਮੋਲਦੋਵਾ' ਨਦੀ ਤੋਂ ਲਿਆ ਗਿਆ ਹੈ; ਇਸ ਨਦੀ ਦੀ ਘਾਟੀ ਸੰਨ ੧੩੫੯ ਵਿੱਚ ਮੋਲਦੋਵਾ ਦੀ ਰਾਜਸ਼ਾਹੀ ਦੀ ਸਥਾਪਨਾ ਵੇਲੇ ਇੱਕ ਅਹਿਮ ਸਿਆਸੀ ਕੇਂਦਰ ਸੀ। ਨਦੀ ਦੇ ਨਾਮ ਦਾ ਸਰੋਤ ਸਪੱਸ਼ਟ ਨਹੀਂ ਹੈ। ਡ੍ਰਾਗੋਸ ਨਾਮਕ ਰਾਜਕੁਮਾਰ ਦੇ ਕਿੱਸੇ ਅਨੁਸਾਰ ਉਸਨੇ ਨਦੀ ਦਾ ਨਾਮ ਇੱਕ ਔਰੌਕਸ (ਜੰਗਲੀ ਬਲਦ ਦੀ ਲੁਪਤ ਜਾਤੀ) ਦੇ ਸ਼ਿਕਾਰ ਮਗਰੋਂ ਰੱਖਿਆ ਸੀ। ਪਿੱਛਾ ਕਰਨ ਕਰਕੇ ਉਸਦਾ ਹੰਭਿਆ ਹੋਇਆ ਸ਼ਿਕਾਰੀ ਕੁੱਤਾ 'ਮੋਲਦਾ' ਇਸ ਨਦੀ ਵਿੱਚ ਡੁੱਬ ਗਿਆ ਸੀ। ਮਿਤ੍ਰੀ ਕਾਂਤੇਮੀਰ ਅਤੇ ਗ੍ਰਿਗੋਰੀ ਉਰੇਖੇ ਅਨੁਸਾਰ ਕੁੱਤੇ ਦਾ ਨਾਂ ਇਸ ਨਦੀ ਨੂੰ ਦੇ ਦਿੱਤਾ ਗਿਆ ਜੋ ਕਿ ਬਾਅਦ ਵਿੱਚ ਰਾਜਸ਼ਾਹੀ ਦਾ ਨਾਂ ਵੀ ਬਣ ਗਿਆ।

ਭੂਗੋਲ[ਸੋਧੋ]

ਮੋਲਦੋਵਾ ਦਾ ਵਿਸਥਾਰ ੪੫° ਤੋਂ ੪੯° ਉੱਤਰ ਅਤੇ ੨੬° ਤੋਂ ੩੦° ਪੂਰਬ ਤੱਕ ਹੈ। ਇੱਕ ਛੋਟਾ ਹਿੱਸਾ ੩੦° ਦੇ ਪੂਰਬ ਵੱਲ ਪੈਂਦਾ ਹੈ। ਇਸਦਾ ਕੁੱਲ ਖੇਤਰਫ਼ਲ ੩੩,੮੫੧ ਵਰਗ ਕਿ. ਮੀ. ਹੈ।

ਦੇਸ਼ ਦਾ ਸਭ ਤੋਂ ਵੱਡਾ ਹਿੱਸਾ ਦੋ ਨਦੀਆਂ, ਨਿਸਟਰ ਅਤੇ ਪਰੂਤ, ਵਿਚਕਾਰ ਪੈਂਦਾ ਹੈ। ਮੋਲਦੋਵਾ ਦੀ ਪੱਛਮੀ ਸਰਹੱਦ ਪਰੂਤ ਨਦੀ ਬਣਾਉਂਦੀ ਹੈ, ਜਿਹੜੀ ਕਿ ਕਾਲੇ ਸਮੁੰਦਰ ਵਿੱਚ ਮਿਲਣ ਤੋਂ ਪਹਿਲਾਂ ਦਨੂਬ ਨਦੀ ਵਿੱਚ ਸਮਾ ਜਾਂਦੀ ਹੈ। ਮੋਲਦੋਵਾ ਦਾ ਦਨੂਬ ਨਾਲ ਸੰਪਰਕ ਸਿਰਫ਼ ੪੮੦ ਮੀਟਰ ਦਾ ਹੈ ਅਤੇ ਗਿਉਰਗਿਊਲੈਸਤੀ ਮੋਲਦੋਵਾ ਦੀ ਦਨੂਬ ਉੱਤੇ ਇੱਕ-ਮਾਤਰ ਬੰਦਰਗਾਹ ਹੈ। ਪੂਰਬ ਵਿੱਚ ਨਿਸਟਰ ਮੁੱਖ ਨਦੀ ਹੈ, ਜੋ ਕਿ ਰਾਊਤ, ਬਾਕ, ਇਖੇਲ, ਬੋਤਨਾ ਨਦੀਆਂ ਦਾ ਪਾਣੀ ਲੈਂਦੀ ਹੋਈ ਉੱਤਰ ਤੋਂ ਦੱਖਣ ਵੱਲ ਨੂੰ ਵਹਿੰਦੀ ਹੈ। ਇਆਲਪੂਗ ਨਦੀ ਦਨੂਬ ਦੀ ਖਾੜੀ ਵਿੱਚ ਜਾ ਮਿਲਦੀ ਹੈ ਅਤੇ ਕੋਗਾਲਨਿਕ ਨਦੀ ਕਾਲੇ ਸਮੁੰਦਰ ਦੀ ਖਾੜੀ ਵਿੱਚ ਜਾ ਪੈਂਦੀ ਹੈ।

ਮੋਲਦੋਵਾ ਚਾਰੇ ਪਾਸਿਓਂ ਘਿਰਿਆ ਹੋਇਆ ਦੇਸ਼ ਹੈ ਚਾਹੇ ਇਹ ਕਾਲੇ ਸਮੁੰਦਰ ਦੇ ਬਹੁਤ ਨਜ਼ਦੀਕ ਹੈ। ਜਦਕਿ ਦੇਸ਼ ਦਾ ਬਹੁਤੇਰਾ ਹਿੱਸਾ ਪਹਾੜੀ ਹੈ ਪਰ ਉਚਾਈਆਂ ਕਿਤੇ ਵੀ ੪੩੦ ਮੀਟਰ (੧੪੧੧ ਫੁੱਟ) ਤੋਂ ਵੱਧ ਨਹੀਂ ਹਨ: ਸਿਖਰਲਾ ਸਥਾਨ ਬਾਲਾਨੈਸਤੀ ਹਿੱਲ ਹੈ। ਮੋਲਦੋਵਾ ਦੇ ਪਹਾੜ ਮੋਲਦੋਵੀ ਪਠਾਰ ਦਾ ਹਿੱਸਾ ਹਨ ਜੋ ਕਿ ਭੂ-ਵਿਗਿਆਨਕ ਤੌਰ ਤੇ ਕਰਪਾਥੀਅਨ ਪਹਾੜਾਂ ਤੋਂ ਉਪਜੇ ਹਨ। ਮੋਲਦੋਵਾ ਵਿੱਚ ਇਸ ਪਠਾਰ ਦੇ ਉੱਪ-ਹਿੱਸੇ ਹਨ: ਨਿਸਟਰ ਪਹਾੜ (ਉੱਤਰੀ ਮੋਲਦੋਵੀ ਪਹਾੜ ਅਤੇ ਨਿਸਟਰ ਰਿੱਜ), ਮੋਲਦੋਵੀ ਮੈਦਾਨ (ਮੱਧ ਪ੍ਰੂਤ ਘਾਟੀ ਅਤੇ ਬਾਲਤੀ ਚਰਗਾਹਾਂ) ਅਤੇ ਮੱਧ ਮੋਲਦੋਵੀ ਪਠਾਰ (ਸਿਊਲੁਕ-ਸੋਲੋਨੇ ਪਹਾੜ, ਕੋਰਨੇਸਤੀ ਪਹਾੜ, ਹੇਠਲੇ ਨਿਸਟਰ ਪਹਾੜ, ਹੇਠਲੀ ਪ੍ਰੂਤ ਘਾਟੀ ਅਤੇ ਤਿਘੇਕੀ ਪਹਾੜ)। ਦੇਸ਼ ਦੇ ਦੱਖਣ ਵਿੱਚ ਇੱਕ ਛੋਟਾ ਜਿਹਾ ਪੱਧਰ ਇਲਾਕਾ ਬੁਗੇਆਕ ਮੈਦਾਨ ਹੈ। ਨਿਸਟਰ ਨਦੀ ਤੋਂ ਪੂਰਬ ਵੱਲ ਮੋਲਦੋਵਾ ਦਾ ਇਲਾਕਾ ਪੋਦੋਲੀਅਨ ਪਠਾਰ ਅਤੇ ਯੂਰੇਸ਼ਿਅਨ ਚਰਗਾਹਾਂ ਦੇ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ।

ਦੇਸ਼ ਦੇ ਪ੍ਰਮੁੱਖ ਸ਼ਹਿਰ ਰਾਜਧਾਨੀ ਚਿਸਿਨਾਊ (ਦੇਸ਼ ਦੇ ਮੱਧ ਵਿੱਚ), ਤਿਰਾਸਪੋਲ (ਟ੍ਰਾਂਸਨਿਸਟੀਰਿਆ ਦੇ ਪੂਰਬੀ ਖੇਤਰ ਵਿੱਚ), ਬਾਲਤੀ (ਉੱਤਰ ਵਿੱਚ) ਅਤੇ ਬੈਂਦਰ (ਉੱਤਰ-ਪੂਰਬ ਵਿੱਚ) ਹਨ। ਗਗੌਜ਼ੀਆ ਦਾ ਪ੍ਰਬੰਧਕੀ ਕੇਂਦਰ ਕੋਮਰਾਤ ਹੈ।

ਪੁਰਾਣੇ ਓਰਹੀ ਦੇ ਅਜਾਇਬਘਰ ਦਾ ਦ੍ਰਿਸ਼, ਜਿਹੜਾ ਕਿ ਇਤਿਹਾਸਕ ਸਮਾਰਕਾਂ ਅਤੇ ਕੁਦਰਤੀ ਦ੍ਰਿਸ਼ਾਂ ਦਾ ਸੁਮੇਲ ਹੈ ਅਤੇ ਗੁਫ਼ਾਈ ਮਠਾਂ ਕਰਕੇ ਮਸ਼ਹੂਰ ਹੈ।

ਹਵਾਲੇ[ਸੋਧੋ]

  1. http://www.prm.md/const.php?page=8100&lang=eng#8100 THE CONSTITUTION OF THE REPUBLIC OF MOLDOVA, Article 13, The National Language, Use of Other Languages
  2. Preliminary number of resident population in the Republic of Moldova as of January 1, 2012. National Bureau of Statistics of Moldova. February 8, 2012. http://www.statistica.md/newsview.php?l=en&idc=168&id=3670. Retrieved on ੧੮ ਫ਼ਰਵਰੀ ੨੦੧੨. 
  3. (ਰੋਮਾਨੀਆਈ) National Bureau of Statistics of Moldova
  4. http://www.languages-study.com/demography/pridnestrovie.html 2004 census in Transnistria (ਰੂਸੀ)
  5. ੫.੦ ੫.੧ ੫.੨ ੫.੩ "Moldova". International Monetary Fund. http://www.imf.org/external/pubs/ft/weo/2012/01/weodata/weorept.aspx?pr.x=21&pr.y=16&sy=2009&ey=2012&scsm=1&ssd=1&sort=country&ds=.&br=1&c=921&s=NGDPD%2CNGDPDPC%2CPPPGDP%2CPPPPC%2CLP&grp=0&a=. Retrieved on 2012-04-19. 
  6. "Human Development Report 2011". United Nations. 2011. http://hdr.undp.org/en/media/HDR_2011_EN_Table1.pdf. Retrieved on 20 January 2012. 
  7. [੧], THE CONSTITUTION OF THE REPUBLIC OF MOLDOVA