ਭੂ-ਮੱਧ ਸਮੁੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਭੂ-ਮੱਧ ਸਮੁੰਦਰ
ਭੂ-ਮੱਧ ਸਮੁੰਦਰ ਦੀ ਉਪਗ੍ਰਹੀ ਤਸਵੀਰ
ਗੁਣਕ 35°N 18°E / 35°N 18°E / 35; 18
ਚਿਲਮਚੀ ਦੇਸ਼
ਖੇਤਰਫਲ ੨੫,੦੦,੦੦੦ ਕਿ:ਮੀ2 ( sq mi)
ਔਸਤ ਡੂੰਘਾਈ ੧,੫੦੦ ਮੀ. ( ft)
ਵੱਧ ਤੋਂ ਵੱਧ ਡੂੰਘਾਈ ੫,੨੬੭ ਮੀ. ( ft)
ਪਾਣੀ ਦੀ ਮਾਤਰਾ ੩੭,੫੦,੦੦੦ km3 ( cu mi)
ਬੰਧੇਜ ਸਮਾਂ (ਸਮੁੰਦਰੀ ਪਾਣੀ ਦਾ) 80-100 years[੨]
ਟਾਪੂ ੩੩੦੦+

ਭੂ-ਮੱਧ ਸਮੁੰਦਰ ਅੰਧ ਮਹਾਂਸਾਗਰ ਨਾਲ਼ ਜੁੜਿਆ ਅਤੇ ਭੂ-ਮੱਧ ਖੇਤਰ ਨਾਲ਼ ਘਿਰਿਆ ਹੋਇਆ ਇੱਕ ਸਮੁੰਦਰ ਹੈ ਜੋ ਲਗਭਗ ਪੂਰੀ ਤਰ੍ਹਾਂ ਜ਼ਮੀਨ ਨਾਲ਼ ਘਿਰਿਆ ਹੋਇਆ ਹੈ: ਉੱਤਰ ਵੱਲ ਯੂਰਪ ਅਤੇ ਅਨਾਤੋਲੀਆ, ਦੱਖਣ ਵੱਲ ਉੱਤਰੀ ਅਫ਼ਰੀਕਾ ਅਤੇ ਪੂਰਬ ਵੱਲ ਲੇਵਾਂਤ। ਇਸ ਸਮੁੰਦਰ ਨੂੰ ਕਈ ਵਾਰ ਅੰਧ ਮਹਾਂਸਾਗਰ ਦਾ ਹੀ ਹਿੱਸਾ ਮੰਨ ਲਿਆ ਜਾਂਦਾ ਹੈ ਅਤੇ ਕਈ ਵਾਰ ਇੱਕ ਅੱਡ ਜਲ-ਪਿੰਡ ਗਿਣਿਆ ਜਾਂਦਾ ਹੈ।

ਇਸਦਾ ਨਾਂ ਅੰਗਰੇਜ਼ੀ ਨਾਂ "Mediterranean" ਦਾ ਤਰਜਮਾ ਹੈ ਜੋ ਲਾਤੀਨੀ mediterraneus, ਜਿਸਦਾ ਅਰਥ ਹੈ "ਅੰਦਰਲਾ" ਜਾਂ "ਧਰਤੀ ਦੇ ਵਿਚਕਾਰਲਾ" (medius, "ਵਿਚਕਾਰ" ਅਤੇ terra, "ਭੋਂ" ਤੋਂ) ਤੋਂ ਆਇਆ ਹੈ। ਇਸਦਾ ਖੇਤਰਫਲ ਲਗਭਗ ੨੫ ਲੱਖ ਵਰਗ ਕਿ.ਮੀ. ਹੈ ਪਰ ਇਸਦਾ ਅੰਧ ਮਹਾਂਸਾਗਰ ਨਾਲ ਜੋੜ (ਜਿਬਰਾਲਟਰ ਦਾ ਪਣਜੋੜ) ਸਿਰਫ਼ ੧੪ ਕਿ.ਮੀ. ਚੌੜਾ ਹੈ। ਸਮੁੰਦਰ-ਵਿਗਿਆਨ ਵਿੱਚ ਹੋਰ ਥਾਂਵਾਂ ਦੇ ਭੂ-ਮੱਧ ਸਾਗਰਾਂ ਤੋਂ ਨਿਖੇੜਵਾਂ ਦੱਸਣ ਲਈ ਇਸਨੂੰ ਕਈ ਵਾਰ ਯੂਰਪ-ਅਫ਼ਰੀਕੀ ਭੂ-ਮੱਧ ਸਮੁੰਦਰ ਜਾਂ ਯੂਰਪੀ ਭੂ-ਮੱਧ ਸਮੁੰਦਰ ਕਿਹਾ ਜਾਂਦਾ ਹੈ।[੩][੪]

ਹਵਾਲੇ[ਸੋਧੋ]