੬ ਜੂਨ
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
<< | ਜੂਨ | >> | ||||
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
੧ | ੨ | ੩ | ੪ | ੫ | ੬ | |
੭ | ੮ | ੯ | ੧੦ | ੧੧ | ੧੨ | ੧੩ |
੧੪ | ੧੫ | ੧੬ | ੧੭ | ੧੮ | ੧੯ | ੨੦ |
੨੧ | ੨੨ | ੨੩ | ੨੪ | ੨੫ | ੨੬ | ੨੭ |
੨੮ | ੨੯ | ੩੦ | ||||
੨੦੧੫ |
੬ ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 157ਵਾਂ (ਲੀਪ ਸਾਲ ਵਿੱਚ 158ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 208 ਦਿਨ ਬਾਕੀ ਹਨ।
ਵਾਕਿਆ[ਸੋਧੋ]
- 1663– ਪੰਜ ਪਿਆਰੇ, ਉਨ੍ਹਾਂ ਵਿਚ ਇਕ ਭਾਈ ਮੋਹਕਮ ਸਿੰਘ ਦਾ ਜਨਮ।
- 1674– ਸ਼ਿਵਾਜੀ ਮਰਹੱਟਾ ਦੀ ਮਰਾਠਾ ਰਾਜੇ ਵਜੋਂ ਤਾਜਪੋਸ਼ੀ ਹੋਈ।
- 1844– ਯੰਗ ਮੈਨ ਕ੍ਰਿਸਚੀਅਨ ਐਸੋਸੀਏਸ਼ਨ (Y.M.3.1.) ਕਾਇਮ ਕੀਤੀ ਗਈ।
- 1882– ਬਿਜਲੀ ਦੀ ਪ੍ਰੈਸ ਪੇਟੈਂਟ ਕਰਵਾਈ ਗਈ।
- 1923– ਬੱਬਰ ਅਕਾਲੀਆਂ ਨੇ ਮੁਖ਼ਬਰ ਮੁਹੰਮਦ ਅਤਾ ਮਾਰਿਆ।
- 1930– ਫ਼ਰੋਜ਼ਨ ਫ਼ੂਡ ਦੀ ਸੇਲ ਪਹਿਲੀ ਵਾਰ ਸ਼ੁਰੂ ਹੋਈ।
- 1944– ਅਮਰੀਕਾ, ਬਰਤਾਨੀਆ ਅਤੇ ਕੈਨੇਡਾ ਦੇ 4 ਲੱਖ ਫ਼ੌਜੀਆਂ ਨੇ ਜਰਮਨੀ ਦੇ ਖ਼ਿਲਾਫ਼ ਜੰਗ ਵਿਚ ਨਾਰਮੰਡੀ (ਫ਼ਰਾਂਸ) ‘ਤੇ ਹਮਲਾ ਸ਼ੁਰੂ ਕੀਤਾ।
- 1981– ਬਿਹਾਰ 'ਚ ਮਾਨਸੀ ਅਤੇ ਸਹਾਰਸਾ ਦੇ ਵਿਚਕਾਰ ਰੇਲ ਦੁਰਘਟਨਾ ਜਿਸ 'ਚ 268 ਯਾਤਰੂਆਂ ਦੀ ਮੌਤ ਅਤੇ 300 ਲਾਪਤਾ ਪਰ ਇਸ ਮੌਤਾ ਦੀ ਗਿਣਤੀ 1,000 ਦੱਸੀ ਜਾਂਦੀ ਹੈ।
- 1984– ਭਾਰਤੀ ਫ਼ੌਜ ਦਾ ਹਮਲਾ 4 ਜੂਨ ਨੂੰ ਸਵੇਰੇ 4.40 ‘ਤੇ ਸ਼ੁਰੂ ਹੋਇਆ, ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਤੇ ਹੋਰ ਸਿੱਖ ਸ਼ਹੀਦ ਹੋ ਗਏ। ਹਜ਼ਾਰਾਂ ਸਿੱਖ ਫ਼ੌਜੀਆਂ ਨੇ ਦਰਬਾਰ ਸਾਹਿਬ ‘ਤੇ ਹਮਲੇ ਵਿਰੁਧ ਬਗ਼ਾਵਤ ਕਰ ਕੇ ਬੈਰਕਾਂ ਛੱਡੀਆਂ।
- 2004– ਭਾਰਤ ਸਰਕਾਰ ਦੇ ਰਾਸਟਰਪਤੀ ਏ. ਪੀ. ਜੇ. ਅਬਦੁਲ ਕਲਾਮ ਨੇ ਦੋਹਾ ਸਦਨਾ 'ਚ ਵਿਚਾਰ ਮਗਰੋਂ ਤਾਮਿਲ ਜ਼ਬਾਨ ਨੂੰ ‘ਕਲਾਸੀਕਲ ਜ਼ਬਾਨ’ ਦਾ ਦਰਜਾ ਦਿਤਾ।
- 2013– ਅਮਰੀਕਾ ਦੇ ਐਡਵਰਡ ਸਨੋਡਨ ਨੇ ਰਾਜ਼ ਖੋਲ੍ਹਿਆ ਕਿ ਅਮਰੀਕਾ ਦੂਜੇ ਮੁਲਕਾਂ ਦੀ ਭਰਪੂਰ ਸੀ.ਆਈ.ਡੀ. ਕਰਦਾ ਹੈ। ਅਮਰੀਕਾ ਨੇ ਉਸ ਦੀ ਗ੍ਰਿਫ਼ਤਾਰੀ ਦਾ ਹੁਕਮ ਜਾਰੀ ਕਰ ਦਿੱਤਾ। ਉਹ ਭੱਜ ਕੇ ਰੂਸ ਚਲਾ ਗਿਆ ਜਿਥੇ ਉਸ ਨੂੰ ਸਿਆਸੀ ਪਨਾਹ ਦੇ ਦਿੱਤੀ ਗਈ।