ਬਿਸਕੇ ਦੀ ਖਾੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬਿਸਕੇ ਦੀ ਖਾੜੀ ਦਾ ਨਕਸ਼ਾ

ਬਿਸਕੇ ਦੀ ਖਾੜੀ (ਸਪੇਨੀ: Golfo de Vizcaya, ਆਮ ਤੌਰ 'ਤੇ ਮਾਰ ਕਾਂਤਾਬਰੀਕੋ, ਪੰਜਾਬੀ ਕਾਂਤਾਬਰੀ ਸਾਗਰ; ਫ਼ਰਾਂਸੀਸੀ: Golfe de Gascogne; ਬਾਸਕੇ: Bizkaiko golkoa; ਬ੍ਰੈਟਨ: Pleg-mor Gwaskogn; ਗਾਸਕੋਨ: Golf de Gasconha) ਉੱਤਰ-ਪੂਰਬੀ ਅੰਧ ਮਹਾਂਸਗਰ ਦੀ ਇੱਕ ਖਾੜੀ ਹੈ ਜੋ ਸੈਲਟਿਕ ਸਾਗਰ ਦੇ ਦੱਖਣ ਵੱਲ ਸਥਿੱਤ ਹੈ। ਇਹ ਬ੍ਰੈਸਟ ਤੋਂ ਲੈ ਕੇ ਸਪੇਨੀ ਸਰਹੱਦ ਤੱਕ ਫ਼ਰਾਂਸ ਦੇ ਪੱਛਮੀ ਤਟ ਦੇ ਨਾਲ਼-ਨਾਲ਼ ਪੈਂਦੀ ਹੈ ਅਤੇ ਉਸ ਤੋਂ ਬਾਅਦ ਸਪੇਨ ਦੇ ਉੱਤਰੀ ਤਟ ਦੇ ਨਾਲ਼-ਨਾਲ਼ ਪੱਛਮ ਵਿੱਚ ਕੇਪ ਓਰਤੇਗਾਲ ਤੱਕ। ਇਸਦਾ ਨਾਂ ਸਪੇਨ ਦੀ ਬਾਸਕੇ ਕਾਊਂਟੀ ਵਿਚਲੇ ਸੂਬੇ ਦੇ ਅੰਗਰੇਜ਼ੀ ਨਾਂ ਬਿਸਕੇ ਮਗਰੋਂ ਰੱਖਿਆ ਗਿਆ ਹੈ।

ਇਸਦੀ ਔਸਤ ਡੂੰਘਾਈ ੧,੭੪੪ ਮੀਟਰ ਅਤੇ ਵੱਧ ਤੋਂ ਵੱਧ ਡੂੰਘਾਈ ੫,੦੪੯ ਮੀਟਰ ਹੈ।

ਹਵਾਲੇ[ਸੋਧੋ]