੧੨ ਜੁਲਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
<< ਜੁਲਾਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
੧੦ ੧੧
੧੨ ੧੩ ੧੪ ੧੫ ੧੬ ੧੭ ੧੮
੧੯ ੨੦ ੨੧ ੨੨ ੨੩ ੨੪ ੨੫
੨੬ ੨੭ ੨੮ ੨੯ ੩੦ ੩੧
੨੦੧੫


੧੨ ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 193ਵਾਂ (ਲੀਪ ਸਾਲ ਵਿੱਚ 194ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 172 ਦਿਨ ਬਾਕੀ ਹਨ।

ਵਾਕਿਆ[ਸੋਧੋ]

  • 1675– 11 ਜੁਲਾਈ ਦੀ ਰਾਤ ਨੂੰ ਗੁਰੂ ਤੇਗ ਬਹਾਦਰ ਸਾਹਿਬ, ਪਿੰਡ ਮਲਿਕਪੁਰ ਰੰਘੜਾਂ ਵਿਖੇ ਠਹਿਰੇ ਸਨ। ਪਿੰਡ ਦੇ ਰੰਘੜਾਂ ਨੂੰ ਪਤਾ ਲੱਗਣ ਤੇ ਉਨ੍ਹਾਂ ਨੇ ਰੂਪੜ ਦੇ ਥਾਣੇਦਾਰ ਮਿਰਜ਼ਾ ਨੂਰ ਮੁਹੰਮਦ ਖ਼ਾਨ ਨੂੰ ਇਹ ਖ਼ਬਰ ਭੇਜੀ। ਨੂਰ ਮੁਹੰਮਦ ਖ਼ਾਨ ਨੇ ਗੁਰੂ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲ ਦਾਸ ਨੂੰ ਗ੍ਰਿਫ਼ਤਾਰ ਕੀਤਾ ਸਰਹੰਦ ਦੇ ਸੂਬੇਦਾਰ ਨੇ ਲੋਹੇ ਦਾ ਇਕ ਵੱਡਾ ਪਿੰਜਰਾ ਭੇਜ ਕੇ ਗੁਰੂ ਸਾਹਿਬ ਨੂੰ ਇਸ ਵਿਚ ਪਾ ਕੇ ਬਸੀ ਪਠਾਣਾਂ ਦੇ ਕਿਲ੍ਹੇ ਵਿਚ ਕੈਦ ਕਰ ਦਿਤਾ ਅਤੇ ਔਰੰਗਜ਼ੇਬ ਨੂੰ ਇਸ ਦੀ ਇਤਲਾਹ ਹਸਨ ਅਬਦਾਲ ਨੂੰ ਭੇਜ ਦਿਤੀ।
  • 1698ਗੁਰੂ ਗੋਬਿੰਦ ਸਿੰਘ ਸਾਹਿਬ ਕੁੱਝ ਸਿੰਘਾਂ ਨੂੰ ਨਾਲ ਲੈ ਕੇ ਪਹਾੜੀ ਜੰਗਲ ਵਿਚ ਸ਼ਿਕਾਰ ਕਰਨ ਗਏ। ਇਸ ਮੌਕੇ ਉਨ੍ਹਾਂ ਦਾ ਟਾਕਰਾ ਕਾਂਗੜਾ ਦੇ ਰਾਜੇ ਆਲਮ ਚੰਦ ਕਟੋਚ ਅਤੇ ਉਸ ਦੇ ਜਰਨੈਲ ਬਲੀਆ ਚੰਦ ਕਟੋਚ ਨਾਲ ਹੋ ਗਿਆ। ਝੜਪਾਂ ਦੌਰਾਨ ਭਾਈ ਉਦੇ ਸਿੰਘ ਹੱਥੋਂ ਬਲੀਆ ਚੰਦ ਦੀ ਇਕ ਬਾਂਹ ਵੱਢੀ ਗਈ। ਰਾਜਾ ਆਲਮ ਚੰਦ ਕਟੋਚ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਮਗਰੋਂ ਇਨ੍ਹਾਂ ਜ਼ਖ਼ਮਾਂ ਕਾਰਨ ਬਲੀਆ ਚੰਦ ਦੀ ਮੌਤ ਹੋ ਗਈ।
  • 1941ਦੂਜੀ ਸੰਸਾਰ ਜੰਗ ਦੌਰਾਨ ਜਰਮਨ ਨੇ ਮਾਸਕੋ ਸ਼ਹਿਰ ‘ਤੇ ਬੰਬ ਸੁਟਣੇ ਸ਼ੁਰੂ ਕੀਤੇ।
  • 1955ਪੰਜਾਬੀ ਸੂਬਾ ਮੋਰਚਾ ਦੌਰਾਨ ਗੁਰਬਚਨ ਸਿੰਘ ਫ਼ਤਿਹਗੜ੍ਹ ਦੀ ਕਮਾਨ ਹੇਠ 250 ਸਿੱਖਾਂ ਦਾ ਜੱਥਾ ਜੇਲ੍ਹ ਜਾਣ ਲਈ ਤਿਆਰ ਹੋ ਕੇ ਮੰਜੀ ਸਾਹਿਬ ਪਹੁੰਚ ਗਿਆ। ਸਰਕਾਰੀ ਅਧਿਕਾਰੀ, ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਚ ਆਏ ਅਤੇ ਸਰਕਾਰ ਵਲੋਂ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਹਰੇ ‘ਤੇ ਲੱਗੀ ਪਾਬੰਦੀ ਵਾਪਸ ਲੈਣ ਦੀ ਖ਼ਬਰ ਦਿਤੀ। ਪੰਜਾਬੀ ਸੂਬੇ ਦੇ ਨਾਹਰੇ ‘ਤੇ ਲੱਗੀ ਪਾਬੰਦੀ ਦੇ ਖ਼ਿਲਾਫ਼ 64 ਰੋਜ਼ਾ ਮੋਰਚਾ ਜਿਤਿਆ ਗਿਆ।
  • 1957– ਅਮਰੀਕਨ ਸਰਜਨ ਲੀਰੌਏ ਬਰਨੀ ਨੇ ਤਮਾਕੂਨੋਸ਼ੀ ਅਤੇ ਫੇਫੜਿਆਂ ਦੇ ਕੈਂਸਰ ਵਿਚ ਸਿੱਧਾ ਸਬੰਧ ਹੋਣ ਸਬੰਧੀ ਖੋਜ ਪੇਸ਼ ਕਰ ਕੇ ਦੁਨੀਆਂ ਨੂੰ ਖ਼ਬਰਦਾਰ ਕੀਤਾ।
  • 1984– ਅਮਰੀਕਾ ਦੀਆਂ ਚੋਣਾਂ ‘ਚ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਵਾਲਟਰ ਮੌਂਡੇਲ ਨੇ ਗੇਰਾਲਡਿਨ ਫੈਰਾਰੋ ਨੂੰ ਵਾਈਸ ਪ੍ਰੈਜ਼ੀਡੈਂਟ ਵਾਸਤੇ ਅਪਣਾ ਉਮੀਦਵਾਰ ਚੁਣਿਆ। ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ‘ਚ ਨਾਮਜ਼ਦ ਹੋਣ ਵਾਲੀ ਉਹ ਕਿਸੇ ਵੀ ਪਾਰਟੀ ਦੀ ਪਹਿਲੀ ਔਰਤ ਉਮੀਦਵਾਰ ਸੀ।
  • 1985– 1984 ਵਿਚ ਦਰਬਾਰ ਸਾਹਿਬ ਉੁਤੇ ਭਾਰਤੀ ਫ਼ੌਜ ਦੇ ਹਮਲੇ ਦੇ ਖ਼ਿਲਾਫ਼ ਰੋਸ ਵਜੋਂ 2334 ਸਿੱਖ ਫ਼ੌਜੀਆਂ ਨੇ ਅੰਮ੍ਰਿਤਸਰ ਵਲ ਚਾਲੇ ਪਾਏ ਸਨ। ਇਨ੍ਹਾਂ ਵਿਚੋਂ 67 ਸਿੱਖ ਰਾਹ ਵਿਚ ਮਾਰੇ ਗਏ ਸਨ, 31 ਲਾਪਤਾ ਐਲਾਨੇ ਗਏ ਸਨ, 172 ਨੂੰ ਬਾਕਾਇਦਾ ਮੁਕੱਦਮਾ ਚਲਾ ਕੇ ਸਜ਼ਾ ਦਿਤੀ ਗਈ ਸੀ ਅਤੇ ਬਾਕੀ ਫ਼ੌਜੀਆਂ ਦੇ ਸਮਰੀ ਟਰਾਇਲ ਕੀਤੇ ਗਏ ਸਨ। 12 ਜੁਲਾਈ, 1985 ਦੇ ਦਿਨ ਕੋਰਟ ਮਾਰਸ਼ਲ ਸਮਰੀ-ਟਰਾਇਲ ਮਗਰੋਂ ਉਨ੍ਹਾਂ ਨੂੰ ਕੈਦਾਂ ਦੀਆਂ ਸਜ਼ਾਵਾਂ ਦਿਤੀਆਂ ਤੇ ਨਾਲ ਹੀ ਨੌਕਰੀ ਤੋਂ ਵੀ ਬਰਤਰਫ਼ ਕਰ ਦਿਤਾ।
  • 20041966 ਤੋਂ ਹੀ ਕੇਂਦਰ ਸਰਕਾਰ ਅਤੇ ਹਰਿਆਣੇ ਨੇ ਪੰਜਾਬ ਦੇ ਪਾਣੀ ਖੋਹਣ ਵਾਸਤੇ ਚਾਲਾਕੀ ਵਾਲੀਆਂ ਕਾਨੂੰਨੀ ਕਾਰਵਾਈਆਂ ਸ਼ੁਰੂ ਕੀਤੀਆਂ ਹੋਈਆਂ ਸਨ। 4 ਜੂਨ, 2004 ਨੂੰ ਸੁਪ੍ਰੀਮ ਕੋਰਟ ਵੀ ਹਰਿਆਣੇ ਦੇ ਹੱਕ ਵਿਚ ਭੁਗਤ ਗਈ ਅਤੇ ਪੰਜਾਬ ਨੂੰ ਸਤਲੁਜ-ਜਮਨਾ ਨਹਿਰ ਬਣਾ ਕੇ ਦੇਣ ਦਾ ਹੁਕਮ ਜਾਰੀ ਕੀਤਾ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੜੇ ਖ਼ੁਫ਼ੀਆ ਤਰੀਕੇ ਨਾਲ ਰਾਤੋ-ਰਾਤ ਇਕ ਕਾਨੂੰਨ ਦਾ ਮਸੌਦਾ ਤਿਆਰ ਕਰਵਾ ਕੇ 12 ਜੁਲਾਈ, 2004 ਦੇ ਦਿਨ ਪੰਜਾਬ ਦੇ ਦਰਿਆਈ ਪਾਣੀਆਂ ਦੇ ਸਾਰੇ ਸਮਝੌਤੇ ਰੱਦ ਕਰਨ ਦਾ ਬਿਲ ਪਾਸ ਕਰ ਦਿਤਾ ਤੇ ਉਸੇ ਦਿਨ ਗਵਰਨਰ ਦੇ ਦਸਤਖ਼ਤ ਕਰਵਾ ਕੇ ਕਾਨੂੰਨ ਬਣਾ ਦਿਤਾ। 1960 ਵਿਚ ਜਿਸ 15.8 ਮਿਲੀਅਨ ਏਕੜ ਫ਼ੀਲਡ (ਐਮ.ਏ.ਐਫ਼.) ਪਾਣੀ ‘ਤੇ ਪੰਜਾਬ ਦਾ ਹੱਕ ਸੀ, ਉਸ ਵਿਚੋਂ 8 ਐਮ.ਏ.ਐਫ਼. ਰਾਜਸਥਾਨ ਅਤੇ 1966 ਵਿਚ 3.5 ਐਮ.ਏ.ਐਫ਼. ਹਰਿਆਣੇ ਨੂੰ, ਕੁੱਝ ਚੰਡੀਗੜ੍ਹ ਨੂੰ ਤੇ ਪੰਜਾਬ ਨੂੰ ਸਿਰਫ਼ 3.5 ਐਮ.ਏ.ਐਫ਼. ਰਹਿ ਗਿਆ ਸੀ। ਹਰਿਆਣਾ, ਜਮਨਾ ਦਾ ਸਾਰਾ ਪਾਣੀ ਵੀ ਲੈ ਰਿਹਾ ਸੀ ਤੇ ਪੰਜਾਬ ਦੇ ਦਰਿਆਵਾਂ ਤੋਂ ਪੰਜਾਬ ਦੇ ਬਰਾਬਰ ਦਾ ਪਾਣੀ ਵੀ ਲੈ ਰਿਹਾ ਸੀ ਅਤੇ ਰਾਜਸਥਾਨ ਵੀ, ਬਿਨਾਂ ਹੱਕ ਤੋਂ ਅੱਧੇ ਤੋਂ ਵੱਧ ਪਾਣੀ ਮੁਫ਼ਤ ਲੈ ਰਿਹਾ ਸੀ। ਇਸ ਐਕਸ਼ਨ ਨਾਲ 9 ਲੱਖ ਏਕੜ ਜ਼ਮੀਨ ਬੰਜਰ ਹੋਣੋਂ ਬਚ ਗਈ ਤੇ 16 ਲੱਖ ਕਿਸਾਨ ਭੁੱਖੇ ਮਰਨ ਤੋਂ ਬਚ ਗਏ।
  • 2012– ਮਸ਼ਹੂਰ ਪਹਿਲਵਾਨ ਅਤੇ ਐਕਟਰ ਦਾਰਾ ਸਿੰਘ ਦੀ ਮੌਤ ਹੋਈ

ਛੁੱਟੀਆਂ[ਸੋਧੋ]

ਜਨਮ[ਸੋਧੋ]