ਬੈਲਜੀਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬੈਲਜੀਅਮ ਦੀ ਰਾਜਸ਼ਾਹੀ
ਬੈਲਜੀਅਮ ਦਾ ਝੰਡਾ Coat of arms of ਬੈਲਜੀਅਮ
ਮਾਟੋEendracht maakt macht  (ਡੱਚ)
L'union fait la force  (ਫ਼ਰਾਂਸੀਸੀ)
Einigkeit macht stark  (ਜਰਮਨ)
"ਏਕਤਾ ਵਿੱਚ ਬਲ ਹੈ" (ਸ਼ਾਬਦਿਕ: "ਏਕਤਾ ਤਾਕਤ ਬਣਾਉਂਦੀ ਹੈ")
ਕੌਮੀ ਗੀਤThe "Brabançonne"
instrumental version:

ਬੈਲਜੀਅਮ ਦੀ ਥਾਂ
Location of  ਬੈਲਜੀਅਮ  (dark green)

– in Europe  (green & dark grey)
– in the European Union  (green)  —  [Legend]

ਰਾਜਧਾਨੀ ਬਰੱਸਲਸ
50°51′N 4°21′E / 50.85°N 4.35°E / 50.85; 4.35
ਸਭ ਤੋਂ ਵੱਡਾ ਰਾਜਧਾਨੀ ਖੇਤਰ ਬ੍ਰਸਲਜ਼
ਰਾਸ਼ਟਰੀ ਭਾਸ਼ਾਵਾਂ ਡੱਚ
ਫ਼ਰਾਂਸੀਸੀ
ਜਰਮਨ
ਜਾਤੀ ਸਮੂਹ  see Demographics
ਵਾਸੀ ਸੂਚਕ ਬੈਲਜੀਆਈ
ਸਰਕਾਰ ਸੰਘੀ ਸੰਸਦੀ ਸੰਵਿਧਾਨਕ ਰਾਜਸ਼ਾਹੀ[੧]
 -  ਮਹਾਰਾਜਾ ਐਲਬਰਟ ਦੂਜਾ
 -  ਪ੍ਰਧਾਨ ਮੰਤਰੀ ਏਲੀਓ ਡੀ ਰੂਪੋ
ਵਿਧਾਨ ਸਭਾ ਸੰਘੀ ਸੰਸਦ
 -  ਉੱਚ ਸਦਨ ਸੈਨੇਟ
 -  ਹੇਠਲਾ ਸਦਨ ਪ੍ਰਤਿਨਿਧੀਆਂ ਦਾ ਸਦਨ
ਸੁਤੰਤਰਤਾ
 -  ਐਲਾਨ (ਨੀਦਰਲੈਂਡ ਤੋਂ) ੨੧ ਜੁਲਾਈ ੧੮੩੧ 
 -  ਮਾਨਤਾ ੧੯ ਅਪ੍ਰੈਲ ੧੮੩੯ 
ਯੂਰਪੀ ਸੰਘ ਤਖ਼ਤ ਨਸ਼ੀਨੀ ੨੫ ਮਾਰਚ ੧੯੫੭
ਖੇਤਰਫਲ
 -  ਕੁੱਲ ੩੦ ਕਿਮੀ2 (੧੩੯ਵਾਂ)
੧੧ sq mi 
 -  ਪਾਣੀ (%) ੬.੪
ਅਬਾਦੀ
 -  ੨੦੧੧ ਦਾ ਅੰਦਾਜ਼ਾ ੧੧,੦੦੭,੦੨੦[੨] (੭੬ਵਾਂ)
 -  ੨੦੦੧ ਦੀ ਮਰਦਮਸ਼ੁਮਾਰੀ ੧੦,੨੯੬,੩੫੦ 
 -  ਆਬਾਦੀ ਦਾ ਸੰਘਣਾਪਣ ੩੫੪.੭[੩]/ਕਿਮੀ2 (੩੩ਵਾਂ)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੪੧੩.੨੮੧ ਬਿਲੀਅਨ[੪] (੩੦ਵਾਂ)
 -  ਪ੍ਰਤੀ ਵਿਅਕਤੀ $੩੭,੭੩੬[੪] (੨੦ਵਾਂ)
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੫੧੩.੩੯੬ ਬਿਲੀਅਨ[੪] (੨੧ਵਾਂ)
 -  ਪ੍ਰਤੀ ਵਿਅਕਤੀ $੪੬,੮੭੮[੪] (੧੬ਵਾਂ)
ਜਿਨੀ (੨੦੦੫) ੨੮[੫] (ਨੀਵਾਂ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਵਾਧਾ ੦.੮੮੬[੬] (ਬਹੁਤ ਉੱਚਾ) (੧੮ਵਾਂ)
ਮੁੱਦਰਾ ਯੂਰੋ (€)1 (EUR)
ਸਮਾਂ ਖੇਤਰ ਮੱਧ-ਯੂਰਪੀ ਵਕਤ (ਯੂ ਟੀ ਸੀ+੧)
 -  ਹੁਨਾਲ (ਡੀ ਐੱਸ ਟੀ) ਮੱਧ-ਯੂਰਪੀ ਗਰਮੀ ਵਕਤ (ਯੂ ਟੀ ਸੀ+੨)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .be2
ਕਾਲਿੰਗ ਕੋਡ ੩੨
1 ੧੯੯੯ ਤੋਂ ਪਹਿਲਾਂ: ਬੈਲਜੀਆਈ ਫ਼੍ਰੈਂਕ (BEF).
2 .eu ਵੀ ਵਰਤਿਆ ਜਾਂਦਾ ਹੈ ਕਿਉਂਕਿ ਇਹ ਬਾਕੀ ਯੂਰਪੀ ਸੰਘ ਮੈਂਬਰਾਂ ਨਾਲ ਸਾਂਝਾ ਹੈ।

ਬੈਲਜੀਅਮ, ਅਧਿਕਾਰਕ ਤੌਰ ਤੇ ਬੈਲਜੀਅਮ ਦੀ ਰਾਜਸ਼ਾਹੀ ਪੱਛਮੀ ਯੂਰਪ ਵਿੱਚ ਪੈਂਦਾ ਇੱਕ ਸੰਘੀ ਦੇਸ਼ ਹੈ। ਇਹ ਯੂਰਪੀ ਸੰਘ ਦਾ ਸਥਾਪਕ ਮੈਂਬਰ ਹੈ ਅਤੇ ਇੱਥੇ ਹੀ ਯੂਰਪੀ ਸੰਘ ਅਤੇ ਹੋਰ ਬਹੁਤ ਸਾਰੀਆਂ ਪ੍ਰਮੁੱਖ ਅੰਤਰਰਾਸ਼ਟਰੀ ਸੰਸਥਾਵਾਂ ਜਿਵੇਂ ਕਿ ਨਾਟੋ ਦੇ ਮੁੱਖ-ਦਫ਼ਤਰ ਸਥਿੱਤ ਹਨ। ਬੈਲਜੀਅਮ ਦਾ ਕੁੱਲ ਖੇਤਰਫ਼ਲ ੩੦,੫੨੮ ਵਰਗ ਕਿ. ਮੀ. ਅਤੇ ਅਬਾਦੀ ੧.੧ ਕਰੋੜ ਹੈ। ਜਰਮਨ ਅਤੇ ਲਾਤੀਨੀ ਯੂਰਪ ਦੇ ਵਿਚਕਾਰ ਇੱਕ ਸੱਭਿਆਚਾਰਕ ਸਰਹੱਦ ਦੇ ਰੂਪ ਵਿੱਚ ਪਸਰਿਆ ਇਹ ਦੇਸ਼ ਦੋ ਪ੍ਰਮੁੱਖ ਭਾਸ਼ਾਈ ਸਮੂਹਾਂ ਦੀ ਭੂਮੀ ਹੈ: ਡੱਚ ਬੋਲਣ ਵਾਲੇ ਫ਼ਲੈਮਿਸ਼ ਲੋਕ (ਕਰੀਬ ੬੦%) ਅਤੇ ਫ਼੍ਰਾਂਸੀਸੀ ਬੋਲਣ ਵਾਲੇ ਵਲੂਨ ਲੋਕ (ਕਰੀਬ ੪੦%) ਅਤੇ ਨਾਲ ਹੀ ਛੋਟਾ ਜਿਹਾ ਜਰਮਨ ਬੋਲਣ ਵਾਲੇ ਲੋਕਾਂ ਦਾ ਸਮੂਹ। ਬੈਲਜੀਅਮ ਦੇ ਦੋ ਸਭ ਤੋਂ ਵੱਡੇ ਖੇਤਰ, ਉੱਤਰ ਵਿੱਚ ਡੱਚ ਬੋਲਣ ਵਾਲਾ 'ਫ਼ਲੈਂਡਰਸ' ਅਤੇ ਦੱਖਣ ਵਿੱਚ ਫ਼੍ਰਾਂਸੀਸੀ ਬੋਲਣ ਵਾਲਾ 'ਵਲੋਨੀਆ' ਹਨ। ਬ੍ਰਸਲਜ਼ ਦਾ ਰਾਜਧਾਨੀ ਇਲਾਕਾ ਅਧਿਕਾਰਕ ਤੌਰ ਤੇ ਦੁਭਾਸ਼ੀਆ ਹੈ ਪਰ ਫ਼ਲੈਮਿਸ਼ ਖੇਤਰ ਵਿੱਚ ਪੈਣ ਕਰਕੇ ਜ਼ਿਆਦਾਤਰ ਫ਼੍ਰਾਂਸੀਸੀ ਬੋਲਣ ਵਾਲਾ ਇਲਾਕਾ ਹੈ। ਪੂਰਬੀ ਵਲੋਨੀਆ ਵਿੱਚ ਇੱਕ ਜਰਮਨ ਬੋਲਣ ਵਾਲੀ ਸੰਪ੍ਰਦਾ ਵਸਦੀ ਹੈ। ਬੈਲਜੀਅਮ ਦੀ ਭਾਸ਼ਾਈ ਭਿੰਨਤਾ ਅਤੇ ਉਸ ਤੋਂ ਉਪਜਦੇ ਸਿਆਸੀ ਮਸਲੇ ਦੇਸ਼ ਦੇ ਸਿਆਸੀ ਇਤਿਹਾਸ ਅਤੇ ਮਿਸ਼ਰਤ ਸਰਕਾਰੀ ਪ੍ਰਣਾਲੀ ਤੋਂ ਸਾਫ਼ ਜ਼ਾਹਰ ਹੁੰਦੇ ਹਨ।

ਸਤਾਰ੍ਹਾਂ ਸੂਬੇ (ਸੰਤਰੀ, ਭੂਰੇ ਅਤੇ ਪੀਲੇ ਖੇਤਰ) ਅਤੇ ਲਿਐਜ ਦੀ ਬਿਸ਼ਪਰੀ (ਹਰੀ)

ਇਤਿਹਾਸਕ ਤੌਰ ਤੇ ਬੈਲਜੀਅਮ, ਨੀਦਰਲੈਂਡ ਅਤੇ ਲਕਸਮਬਰਗ ਦੇ ਇਲਾਕੇ ਨੂੰ "ਹੇਠਲੇ ਦੇਸ਼ਾਂ" ਦੇ ਨਾਂ ਨਾਲ ਜਾਣਿਆ ਜਾਂਦਾ ਸੀ ਜਿਹੜਾ ਕਿ ਵਰਤਮਾਨ ਬੈਨੇਲੂਕਸ ਦੇਸ਼ਾਂ ਦੇ ਸਮੂਹ ਤੋਂ ਥੋੜ੍ਹਾ ਜਿਹਾ ਵੱਡਾ ਸੀ। ਲਾਤੀਨੀ ਵਿੱਚ ਇਸ ਇਲਾਕੇ ਨੂੰ ਰੋਮਨ ਸੂਬੇ ਗੈਲਿਆ ਬੈਲਜੀਕਾ ਦੇ ਕਾਰਨ ਬੈਲਜੀਕਾ ਕਿਹਾ ਜਾਂਦਾ ਸੀ ਜੋ ਕਿ ਲਗਭਗ ਇਹੋ ਇਲਾਕਾ ਸੀ। ਮੱਧ ਯੁੱਗ ਦੇ ਅੰਤ ਤੋਂ ੧੭ਵੀਂ ਸਦੀ ਤੱਕ ਇਹ ਸੱਭਿਆਚਾਰ ਅਤੇ ਵਣਜ ਦਾ ਇੱਕ ਖ਼ੁਸ਼ਹਾਲ ਕੇਂਦਰ ਸੀ। ੧੬ਵੀਂ ਸਦੀ ਤੋਂ ਲੈ ਕੇ ੧੮੩੦ ਦੀ ਬੈਲਜੀਅਨ ਕ੍ਰਾਂਤੀ ਤੱਕ, ਜਦੋਂ ਬੈਲਜੀਅਮ ਨੀਦਰਲੈਂਡ ਤੋਂ ਅਲੱਗ ਹੋਇਆ ਤਾਂ ਇਸ ਇਲਾਕੇ ਵਿੱਚ ਯੂਰਪੀ ਤਾਕਤਾਂ ਦੀਆਂ ਬਹੁਤ ਸਾਰੀਆਂ ਜੰਗਾਂ ਹੋਈਆਂ ਜਿਸ ਕਰਕੇ ਇਸਨੂੰ ਯੂਰਪ ਦੀ ਜੰਗ-ਭੂਮੀ ਦਾ ਨਾਂ ਦਿੱਤਾ ਗਿਆ ਜੋ ਕਿ ਵਿਸ਼ਵ ਯੁੱਧਾਂ ਦੌਰਾਨ ਹੋਰ ਵੀ ਪੱਕਾ ਹੋ ਗਿਆ।

ਅਜ਼ਾਦੀ ਪਿੱਛੋਂ ਬੈਲਜੀਅਮ ਨੇ ਉਦਯੋਗਿਕ ਕ੍ਰਾਂਤੀ ਵਿੱਚ ਹਿੱਸਾ ਲਿਆ ਅਤੇ ੨੦ਵੀਂ ਸਦੀ ਵਿੱਚ ਅਫ਼ਰੀਕਾ 'ਚ ਕਾਫ਼ੀ ਬਸਤੀਆਂ ਤੇ ਕਬਜਾ ਕਰ ਲਿਆ। ੨੦ਵੀਂ ਸਦੀ ਦੇ ਦੂਜੇ ਅੱਧ 'ਚ ਇਸ ਦੇਸ਼ ਨੇ ਫ਼ਲੈਮਿਸ਼ ਅਤੇ ਫ਼੍ਰਾਂਸੀਸੀ ਲੋਕਾਂ ਵਿਚਲੀ ਭਾਸ਼ਾਈ ਭਿੰਨਤਾ ਅਤੇ ਫ਼ਲੈਂਡਰਜ਼ ਤੇ ਵਲੋਨੀਆ ਇਲਾਕੇ ਦੀ ਨਾ-ਬਰਾਬਰ ਆਰਥਿਕ ਤਰੱਕੀ ਕਾਰਨ ਪੈਦਾ ਹੋਏ ਕਲੇਸ਼ਾਂ ਦੀ ਗਵਾਹੀ ਭਰੀ। ਇਸ ਨਿਰੰਤਰ ਲਾਗਤਬਾਜ਼ੀ ਨੇ ਕਈ ਵਿਆਪਕ ਸੁਧਾਰ ਲਿਆਂਦੇ (ਪਹਿਲੋਂ ਏਕਾਤਮਕ ਦੇਸ਼ ਨੂੰ ਸੰਘੀ ਬਣਾਇਆ) ਅਤੇ ਨਾਲ ਹੀ ਬਥੇਰੇ ਸਰਕਾਰੀ ਸੰਕਟ ਪੈਦਾ ਕੀਤੇ ਜਿਨ੍ਹਾਂ ਵਿੱਚੋਂ ੨੦੦੭ ਤੋਂ ੨੦੧੧ ਵਾਲਾ ਸਭ ਤੋਂ ਨਵਾਂ ਅਤੇ ਵੱਡਾ ਹੈ।

ਭਾਈਚਾਰੇ:
     ਫ਼ਲੈਮਿਸ਼ ਭਾਈਚਾਰਾ / ਡੱਚ ਭਾਸ਼ਾਈ ਇਲਾਕਾ          ਫ਼ਲੈਮਿਸ਼ ਅਤੇ ਫ਼੍ਰਾਂਸੀਸੀ ਭਾਈਚਾਰਾ / ਦੁਭਾਸ਼ੀਆ ਇਲਾਕਾ      ਫ਼੍ਰਾਂਸੀਸੀ ਭਾਈਚਾਰਾ / ਫ਼੍ਰਾਂਸੀਸੀ ਭਾਸ਼ਾਈ ਇਲਾਕਾ     ਜਰਮਨ ਬੋਲਦਾ ਭਾਈਚਾਰਾ / ਜਰਮਨ ਭਾਸ਼ਾਈ ਇਲਾਕਾ
Regions:
     ਫ਼ਲੈਮਿਸ਼ ਇਲਾਕਾ / ਡੱਚ ਭਾਸ਼ਾਈ ਇਲਾਕਾ     ਬ੍ਰਸਲਜ਼ ਰਾਜਧਾਨੀ ਖੇਤਰ / ਦੁਭਾਸ਼ੀਆ ਇਲਾਕਾ      ਵਲੂਨ ਇਲਾਕਾ / ਫ਼੍ਰਾਂਸੀਸੀ ਅਤੇ ਜਰਮਨ ਭਾਸ਼ਾਈ ਇਲਾਕਾ

ਸੂਬੇ[ਸੋਧੋ]

ਫਰਮਾ:Belgian provinces Labelled Map

# ਸੂਬਾ ਡੱਚ ਨਾਮ ਫ਼੍ਰਾਂਸੀਸੀ ਨਾਮ ਰਾਜਧਾਨੀ ਸਭ ਤੋਂ ਵੱਡਾ ਸ਼ਹਿਰ ਖੇਤਰਫ਼ਲ (ਵਰਗ ਕਿ. ਮੀ.) ਅਬਾਦੀ
ਐਂਟਵਰਪ Antwerpen Anvers ਐਂਟਵਰਪ ਐਂਟਵਰਪ ੨,੮੬੦ ੧,੬੮੨,੬੮੩
ਈਸਟ ਫ਼ਲੈਂਡਰਜ਼ Oost-Vlaanderen Flandre-Orientale ਗੇਂਟ ਗੇਂਟ ੨,੯੮੨ ੧,੩੮੯,੧੯੯
ਫ਼ਲੈਮਿਸ਼ ਬ੍ਰਾਬਾਂ Vlaams-Brabant Brabant Flamand ਲੂਵੌਂ ਲੂਵੌਂ ੨,੧੦੬ ੧,੦੩੭,੭੮੬
ਏਨੌ Henegouwen Hainaut ਮੋਂ ਸ਼ਾਰਲਰਵਾ ੩,੮੦੦ ੧,੨੯੪,੮੪੪
ਲਿਐਜ Luik Liège ਲਿਐਜ ਲਿਐਜ ੩,੮੪੪ ੧,੦੪੭,੪੧੪
ਲੈਂਬਰਗ Limburg Limbourg ਹਾਸੈਲਤ ਹਾਸੈਲਤ ੨,੪੧੪ ੮੦੫,੭੮੬
ਲੂਕਸਮਬਰਗ Luxemburg Luxembourg ਆਰਲੋਂ ਬਾਸਤੋਨੀ ੪,੪੪੩ ੨੬੧,੧੭੮
ਨਾਮੂਰ Namen Namur ਨਾਮੂਰ ਨਾਮੂਰ ੩,੬੬੪ ੪੬੧,੯੮੩
ਵਲੂਨ ਬ੍ਰਾਬਾਂ Waals Brabant Brabant wallon ਵਾਵਰ ਬ੍ਰੈਨ ਲਾਲੂਦ ੧,੦੯੩ ੩੭੦,੪੬੦
੧੦ ਪੱਛਮੀ ਫ਼ਲੈਂਡਰਜ਼ West-Vlaanderen Flandre-Occidentale ਬਰੂਜ ਬਰੂਜ ੩,੧੫੧ ੧,੧੩੦,੦੪੦

ਹਵਾਲੇ[ਸੋਧੋ]