ਭਾਰਤ ਦੀ ਸੋਸ਼ਲਿਸਟ ਸਾਵੰਤ ਦੀ ਸ਼ਾਨਦਾਰ ਪ੍ਰਾਪਤੀ

ਵਾਸ਼ਿੰਗਟਨ (ਨਵਾਂ ਜ਼ਮਾਨਾ ਸਰਵਿਸ)

ਅਮਰੀਕਾ ਦੇ ਸਿਆਟਲ ਸ਼ਹਿਰ \'ਚ ਇੱਕ ਕਾਨੂੰਨ ਪਾਸ ਕੀਤਾ ਗਿਆ ਹੈ, ਜਿਸ ਤਹਿਤ ਕਾਮਿਆਂ ਦੀ ਘੱਟੋ-ਘੱਟ ਮਜ਼ਦੂਰੀ 15 ਡਾਲਰ ਪ੍ਰਤੀ ਘੰਟਾ ਕਰ ਦਿੱਤੀ ਗਈ ਹੈ। ਇਹ ਤਨਖਾਹ ਅਮਰੀਕਾ \'ਚ ਸਭ ਤੋਂ ਜ਼ਿਆਦਾ ਹੈ। ਇਹ ਸਭ ਕੁਝ ਭਾਰਤੀ ਮੂਲ ਦੀ ਅਮਰੀਕੀ ਮਹਿਲਾ ਸ਼ਮ੍ਹਾ ਸਾਵੰਤ ਦੀ ਕੋਸ਼ਿਸ਼ ਕਾਰਨ ਹੀ ਸੰਭਵ ਹੋਇਆ।\r\n41 ਸਾਲਾ ਸ਼ਮ੍ਹਾ ਪਿਛਲੇ ਸਾਲ ਨਵੰਬਰ \'ਚ ਸਿਆਟਲ ਸਿਟੀ ਕੌਂਸਲ \'ਚ ਸੋਸ਼ਲਿਸਟ ਅਲਟਰਲੇਟਿਵ ਉਮੀਦਵਾਰ ਵਜੋਂ ਚੁਣੀ ਗਈ ਸੀ। ਉਹਨਾਂ ਨੇ ਆਪਣੀ ਮੁਹਿੰਮ \'ਚ ਘੱਟੋ-ਘੱਟ ਮਜ਼ਦੂਰੀ ਵਧਾਉਣ ਅਤੇ ਅਮੀਰਾਂ \'ਤੇ ਟੈਕਸ ਲਾਉਣ ਦੇ ਵਾਅਦੇ ਕੀਤੇ ਸਨ। ਉਹਨਾਂ ਦੀ ਚੋਣ ਮੁਹਿੰਮ \'ਚ 4 ਲੱਖ ਵੋਟਰਾਂ ਦੇ ਇੱਕ ਵੱਡੇ ਹਿੱਸੇ ਵਰਕਿੰਗ ਕਲਾਸ ਦੇ ਲੋਕਾਂ ਨੇ ਅਹਿਮ ਯੋਗਦਾਨ ਪਾਇਆ। ਖੁਦ ਨੂੰ ਸੋਸ਼ਲਿਸਟ ਕਹਿਣ ਵਾਲੀ ਸ਼ਮ੍ਹਾ ਨੇ ਕਿਹਾ ਕਿ ਅਮਰੀਕਾ ਦਾ ਸਿੱਖਿਆ ਸਿਸਟਮ ਪੂੰਜੀਵਾਦੀ ਸਿਸਟਮ ਦੀ ਪੈਰਵੀ ਕਰਦਾ ਹੈ ਅਤੇ ਦੱਸਦਾ ਹੈ ਕਿ ਯੂਨੀਅਨਿਸਟ ਬੁਰੇ ਹਨ ਅਤੇ ਗਰੀਬ ਇਸ ਲਈ ਗਰੀਬ ਹਨ ਕਿ ਉਹ ਸੁਸਤ ਹਨ। ਸਿਟੀ ਕੌਂਸਲ ਲਈ ਚੁਣੇ ਜਾਣ ਮਗਰੋਂ ਸ਼ਮ੍ਹਾ ਨੇ ਅੱਟੋ-ਘੱਟ ਮਜ਼ਦੂਰੀ \'ਚ ਵਾਧੇ, ਰੈਂਟ ਕੰਟਰੋਲ ਲਾਗੂ ਕਰਨ, ਸਰਕਾਰੀ ਯੂਨੀਅਨਾਂ ਦੀ ਸੁਰੱਖਿਆ ਅਤੇ ਅਮੀਰਾਂ \'ਤੇ ਵੱਧ ਟੈਕਸ ਵਰਗੇ ਮੁੱਦਿਆਂ \'ਤੇ ਕੰਮ ਕੀਤਾ ਅਤੇ ਅਗਲੀ ਮੁਹਿੰਮ \'ਚ ਉਹਨਾਂ ਨੂੰ ਕਾਮਿਆਂ ਦੀ ਹਮਾਇਤ ਮਿਲੀ। ਉਹਨਾਂ ਦੀ ਮੁਹਿੰਮ ਉਸੇ ਵੇਲੇ ਸਫਲ ਹੋ ਗਈ, ਜਦੋਂ ਸੋਮਵਾਰ ਨੂੰ ਸਿਟੀ ਕੌਂਸਲ ਨੇ ਘੱਟੋ-ਘੱਟ 15 ਡਾਲਰ ਪ੍ਰਤੀ ਘੰਟਾ ਮਜ਼ਦੂਰੀ ਬਾਰੇ ਕਾਨੂੰਨ ਪਾਸ ਕਰ ਦਿੱਤਾ।

E-Paper

Punjab News

Popular News

ਰੇਲ ਗੱਡੀ ਲੀਹੋਂ ਲੱਥੀਂ; 18 ਮੁਸਾਫਰ ਹਲਾਕ, 150 ਜ਼ਖਮੀ

ਸੁਜਾਤਾ ਸਿੰਘ ਵੱਲੋਂ ਅਫਗਾਨ ਆਗੂਆਂ ਨਾਲ ਮੁਲਾਕਾਤ

ਪੰਜਾਬ 'ਚ 'ਆਪ' ਨੂੰ ਰੋਕਣ ਲਈ ਖਰਚ ਕੀਤੀ ਜਾ ਰਹੀ ਹੈ 'ਡਰੱਗ ਮਨੀ' : ਸ਼ਸ਼ੀ ਕਾਂਤ