Developed in conjunction with Ext-Joom.com

'ਲਿਖਾਰੀ' ਦੇ ਸਹਿਯੋਗੀ 'ਲਿਖਾਰੀ'

  • admin.jpg
  • adminv15.jpg
  • afzal1.jpg
  • afzalrandhawa.jpg
  • agill.jpg
  • agiyaat.jpg
  • ajaibkamal.jpg
  • ajitsika.jpg
  • akesh1.jpg
  • aman.jpg
  • amandeepsingh.jpg
  • amanpal.jpg
  • amanpreetkaur.jpg
  • amardeepgill.jpg
  • amarjeetpannu.jpg
  • amarjit.jpg
  • amarjitambalvi.jpg
  • amarjitchandan.jpg
  • amarjitdasuya.jpg
  • amarjitkhirday.jpg
  • amarpalbains.jpg
  • ammu.jpg
  • amolaksinghjammu.jpg
  • amriksinghdhaul.jpg
  • amriNamole.jpeg
  • amritbirkaur.jpg
  • amritdhaliwal.jpg
  • anantgill.jpg
  • anmole1.jpg
  • arshadnandan.jpg
  • asgharwajahat.jpg
  • asharmian.jpg
  • atiyakha.jpg
  • aulakh.jpg
  • avtarjandialvi.jpg
  • avtarsingh.jpg
  • azeemshekhar.jpg
  • a_tanda.jpg
  • babarjaved.jpg
  • babri1.jpg
  • balbirkanwal.jpg
  • balbirparwana.jpg
  • balbirsikand2.jpg
  • balbirsinghma.jpg
  • baldevdhaliwal.jpg
  • baldevsaraknama.jpg
  • baljindersangha.jpg
  • baljitballi.jpg
  • ballwinderazaadbarnala.jpg
  • balrajcheema.jpg
  • balrajdeol.jpg
  • balrajsinghsidhu.jpg
  • balwinderchahal.jpg
  • balwinderMatharu.jpg
  • barjindergulati.jpg
  • bh1.jpg
  • bhagwantaggar.jpg
  • bhatngar.jpg
  • bhullar.jpg
  • bhupinderkaur.jpg
  • bhuvind1.jpg
  • bibipuria.jpg
  • bikramjitNoor.jpg
  • bining2.jpg
  • bmadhopuri.jpg
  • brajinderGulati.jpg
  • bsagupic.jpg
  • bsdhilon1.jpg
  • chandarmohan.jpg
  • cpunnu.jpg
  • daljitrakhra.jpg
  • daljitupal.jpg
  • dalvir2.jpg
  • dalvirjagattamasha.jpg
  • darshanashat.jpg
  • darshanatt.jpg
  • darshanbuland.jpg
  • darshandarshak.jpg
  • darshanjoga.jpg
  • darshanpreetiman.jpg
  • davindr1.jpg
  • deepdevinder.jpg
  • deepjagdeep.jpg
  • deeva.jpg
  • DeshBhagat.jpg
  • devinder.jpg
  • DevinderPatialvi.jpg
  • diljodh.jpg
  • dogra.jpg
  • dratamhamrahi.jpg
  • drfcshukla1.jpg
  • drgurpalssandhu.jpg
  • drharshinderkaur1.jpg
  • drjagmailsinghbhathua.jpg
  • drjogindernirala.jpg
  • drLehal.jpg
  • drmahipsingh.jpg
  • drmangatbhardwaj.jpg
  • drmanjit.jpg
  • drnirmaljaura.jpg
  • drpremmann.jpg
  • drravinderkravi.jpg
  • drsathiludhianvi.jpg
  • drSheena.jpg
  • drsukhinderkaur.jpg
  • drsureshrattan.jpg
  • drwalia.jpg
  • garcha.jpg
  • gianiamriksingh.jpg
  • gsantokh.jpg
  • gsgill.jpg
  • gulamHussainKadri.jpg
  • gulshandyal1.jpg
  • gulzarsandhu.jpg
  • gurbachan.jpg
  • gurbhajangill.jpg
  • gurcharanpakhuwal1.jpg
  • gurcharanrampuri.jpg
  • gurdarshanbadal.jpg
  • GurdasMinhas.jpg
  • gurdasminhas.jpg
  • gurdasparmar.jpg
  • gurdevghangas.jpg
  • gurdialsrai.jpg
  • gurditsingh.jpg
  • gurindersanghera.jpg
  • gurmalebiroke.jpg
  • gurmeetpanang.jpg
  • GurmitSinghFazilka.jpg
  • gurnamgill.jpg
  • gurnamsaqida.jpg
  • gurpreetpandher.jpg
  • gurpreetramgarhia.jpg
  • gursharanajeeb.jpg
  • gursharansingh.jpg
  • gurumale.jpg
  • gurvind.jpg
  • gyanik.jpg
  • hamdardveer2.jpg
  • harbhajansbains.jpg
  • harcharanssehmi.jpg
  • hardeepmann1.jpg
  • harinderMalhi1.jpg
  • harjeetatwal.jpg
  • harjinderasar.jpg
  • HarmanPreetDhillon.jpg
  • harmeshkauryodhey.jpg
  • harmindersinghbhatt1.jpg
  • harmohinderchahal.jpg
  • harpreetsingh1.jpg
  • harsimranrandhawa.jpg
  • hazaarasingh.jpg
  • heerarandhawa.jpg
  • himanshu1.jpg
  • hpandher.jpg
  • hsbhanwer.jpg
  • hungareynihorey.jpg
  • imrankhan.jpg
  • inderjitpurewal.jpg
  • iqarpan.jpg
  • iqbalgajjan1.jpg
  • iqbalkhan.jpg
  • iqbalmahil.jpg
  • iqbalmavi.jpg
  • iqbalramoowalia.jpg
  • jagtarblack.jpg
  • jagtarsaalam.jpg
  • jaisinghchhibber.jpg
  • janmeja1.jpg
  • jarnail1.jpg
  • jarnail2.jpg
  • jarnailsingh.jpg
  • jasbirmahal.jpg
  • jasbirrana.jpg
  • jasdeepgunheen.jpg
  • jaspalk.jpg
  • jaspreetcheema.jpg
  • jassiaustralia.jpg
  • jasvir.jpg
  • jaswant.jpg
  • jaswantrai.jpg
  • jaswindermann.jpg
  • jaswindersandhu.jpg
  • jatinder3.jpg
  • jatinderaulakh.jpg
  • jatinderpannu.jpg
  • jatrinderhans.jpg
  • javedbuta.jpg
  • jeet.jpg
  • jhajj.jpg
  • jkussa.jpg
  • joginderamar.jpg
  • jogindersinghphul.jpg
  • jsmanjhpur.jpg
  • kalpana.jpg
  • kalra.jpg
  • kambop.jpg
  • kana.jpg
  • kanwal1.jpg
  • karamburst.jpg
  • karamjitkishanwal.jpg
  • karanbrar1.jpg
  • karmjit2.jpg
  • KirpalKazak.jpg
  • kirtmeet1.jpg
  • kmanns.jpg
  • kotlig.jpg
  • krantipal.jpg
  • krishankumarrattu.jpg
  • ksharif.jpg
  • kspannu.jpg
  • kthind.jpg
  • kuldeepkaur.jpg
  • kuldeepneelam.jpg
  • KuljeetSinghKhosa.jpg
  • kuljit2.jpg
  • kulwantkheri.jpg
  • kulwantrafiq.jpg
  • kulwinderkhera.jpg
  • laddi.jpg
  • lalsingh.jpg
  • lashman.jpg
  • loveengill.jpg
  • maannhardam.jpg
  • madanveera.jpg
  • majorkular.jpg
  • majormangat.jpg
  • makhankohar.jpg
  • malkiatsohal.jpg
  • mandeepkaur.jpg
  • mandeepkhurmi.jpg
  • manjittiyagi.jpg
  • manmohanbawa.jpg
  • manmohandost.jpg
  • manmohanmaheru.jpg
  • maqsoodelahisheikh.jpg
  • maqspict.jpg
  • masroor1.jpg
  • mastertarlochan.jpg
  • mghag.jpg
  • mgill.jpg
  • minnieg.jpg
  • mintubrar.jpg
  • mintugurusaria.jpg
  • mohinderpalsingh.jpg
  • mohindersehmi3.jpg
  • NadeemParmar1.jpg
  • nanda.jpg
  • naqvi.jpg
  • naranjanboha.jpg
  • navjot.jpg
  • navkiranPatti.jpg
  • NawaanSaal.jpg
  • ninderghugianvi.jpg
  • nirmaldhunsi3.jpg
  • nirmalnokewal.jpg
  • nishansingh.jpg
  • onkarpreet1.jpg
  • parminderswaich.jpg
  • parmindertaggar.jpg
  • pavelpasla.jpg
  • PeaceWelcomeClub1.jpg
  • pgarewal.jpg
  • plotay.jpg
  • principalbharti.jpg
  • profavtarsingh.jpg
  • ProfManjitSingh.jpg
  • profrakeshraman.jpg
  • puranspandhi.jpg
  • rachhpalgill.jpg
  • ragh1.jpg
  • raghubirblaspuri.jpg
  • Rahul.jpg
  • rajindersaini.jpg
  • rajnirani.jpg
  • rajpaulsandhu.jpg
  • rajuhathuria.jpg
  • rameshsethi.jpg
  • RamneekKahlon.jpg
  • ramsarupanakhi.jpg
  • rattanpal.jpg
  • rattanreehal.jpg
  • ravelsingh.jpg
  • ravinderravi.jpg
  • ravisachdeva.jpg
  • ravishergill.jpg
  • rishi.jpg
  • roopsidhu.jpg
  • rosee.jpg
  • rsliberatye.jpg
  • rupinder.JPG
  • sahib1.jpg
  • saimaalmasmasroor.jpg
  • sandeep.jpg
  • sandeepkaur1.jpg
  • sandeepkbhullar.jpg
  • sanghera2.jpg
  • sanjivJhanji.jpg
  • santokh.jpg
  • SardulSinghGill.jpg
  • sarwanprinciple.jpg
  • satnam.jpg
  • satnamchahal.jpg
  • satnamChauhan.jpg
  • satnamPalia.jpeg
  • satpaul1.jpg
  • Shahida.jpg
  • sham.jpg
  • shamsher.jpg
  • sheikhp2.jpg
  • shivcharangill.jpg
  • shreenbeg.jpg
  • skalsi.jpg
  • smaheru.jpg
  • sonysingla1.jpg
  • srbjitbhangu.jpg
  • ssohal1.jpg
  • suhinderbir1.jpg
  • sukh.jpg
  • sukhdev.jpg
  • sukhinder.jpg
  • sukhnaib1.jpg
  • sulakhansarhadi.jpg
  • sunil1.jpg
  • surinderdhanjal.jpg
  • surindergeet.jpg
  • surinderJandu.jpg
  • sushildosanjh.jpg
  • talwinder.jpg
  • tamanna.jpg
  • tarandeepdeol.jpg
  • tarlochansdupalpuri.jpg
  • tbhogal.jpg
  • tsaujla1.jpg
  • ujagarsingh.jpg
  • varinder.jpg
  • VirenderRandhawa.jpg
  • waryam.jpg
  • yadwinder1.jpg
  • zorajhajh.jpg

ਮਾ ਬੋਲੀ -- ਬਾਬਾ ਗੁਲਾਮ ਹੁਸੈਨ ਨਦੀਮ ਕਾਦਰੀ ਦੀ ਜ਼ਬਾਨੀ ਸੁਣੋ

With the courtesy of
Sanjh Lok Raj,

Pak Pattan, Pakistan

 

ਤਾਜ਼ਾ ਰਚਨਾਵਾਂ

ਪੁਸਤਕਾਂ ਦੇ ਰੀਵੀਊ

  • ਲੇਖਕ ਦਾ ਚਿੰਤਨ
  • ਸ਼ੁਭਕਰਮਨ_1
  • ਕਤਰਾ ਕਤਰਾ ਨੂਰ
  • ਸਿਮਟੇ ਹੋਏ ਪਲ
  • ਕੁੜੀ ਕੈਨੇਡਾ ਦੀ
  • ਸੱਚ ਤੇ ਸੂਲੀ
  • ਸੁਖੀ ਵੱਸਦਾ ਰਹੇ ਪੰਜਾਬ ਸਾਡਾ
  • ਫੁੱਲ ਬਣੇ ਅੰਗਿਆਰ
  • ਰਿਸ਼ਤਿਆਂ ਦਾ ਜੰਗਲ
  • Bharind

World Time Clock

3713305
ਅੱਜਅੱਜ118
ਇਸ ਹਫ਼ਤੇਇਸ ਹਫ਼ਤੇ7101
ਇਸ ਮਹੀਨੇਇਸ ਮਹੀਨੇ5700
ਲਿਖਾਰੀ ਤੇ ਕੁੱਲ ਫੇਰੀਲਿਖਾਰੀ ਤੇ ਕੁੱਲ ਫੇਰੀ3713305

ਬਿਨਾ ਆਗਿਅਾ 'ਲਿਖਾਰੀ' ਤੋਂ ਕਾਪੀ ਕਰਨਾ ਮਨ੍ਹਾ ਹੈ --- ਲਿਖਾਰੀ

ਜਦੋਂ ਕਦੇ ਵਿਹਲ ਮਿਲਣ ਤੇ ਮੈਂ ਆਪਣੇ ਨਿੱਜੀ ਖ਼ਤਾਂ ਦੀ ਪਟਾਰੀ ਖੋਲ੍ਹਦਾ ਹਾਂ ਤਾਂ ਜਨਾਬ ਸ਼ਰੀਫ਼ ਕੁੰਜਾਹੀ ਦੇ ਖ਼ਤ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਜਿਵੇਂ ਹੁਣ ਵੀ ਮੈਨੂੰ ਕੁੰਜਾਹ (ਗੁਜਰਾਤ ਪਾਕਿਸਤਾਨ) ਵਿਚ ਬੈਠੇ ਹੋਏ ਬੜੀ ਮਹੀਨ ਤੇ ਸੁੰਦਰ ਲਿਖਾਈ ਵਿਚ ਕੋਈ ਖ਼ਤ ਲਿਖ ਰਹੇ ਹੋਣਗੇ ਤੇ ਕਿਸੇ ਸੁਆਲ ਜਾਂ ਨਵੀਂ ਸ਼ਾਇਰੀ ਦੀਆਂ ਟੂਕਾਂ ਲਿਖ ਕੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰ ਰਹੇ ਹੋਣਗੇ ਪਰ ਅਚਾਨਕ ਯਾਦ ਆਉਂਦਾ ਹੈ ਕਿ ਹੁਣ ਉਹਨਾਂ ਦਾ ਕੋਈ ਖ਼ਤ ਕਦੇ ਨਹੀਂ ਆਵੇਗਾ। ਅੱਲ੍ਹਾ ਨੂੰ ਇਹੋ ਮਨਜ਼ੂਰ ਜੁ ਸੀ।

ਪਾਕਿਸਤਾਨ ਦੇ ਇਕ ਪਿੰਡ ਕੁੰਜਾਹ ਵਿੱਚ 13 ਅਕਤੂਬਰ, 1915 ਈਸਵੀ ਵਿੱਚ ਜਨਮੇ ਜਨਾਬ ਸ਼ਰੀਫ਼ ਕੁੰਜਾਹੀ ਦਾ ਸ਼ੁਮਾਰ ਲਹਿੰਦੇ ਪੰਜਾਬ ਦੇ ਤਰੱਕੀ ਪਸੰਦ ਸ਼ਾਇਰਾਂ ਵਿੱਚ ਹੁੰਦਾ ਹੈ। ਲੰਮਾ ਸਮਾਂ ਪਾਕਿਸਤਾਨ ਵਿੱਚ ਇੱਕ ਕਾਲਜ-ਲੈਕਚਰਾਰ ਵਜੋਂ ਵਿਦਿਆਰਥੀਆਂ ਨੂੰ ਉਰਦੂ-ਫ਼ਾਰਸੀ ਅਤੇ ਪੰਜਾਬੀ ਦੀ ਤਾਲੀਮ ਦੇਣ ਵਾਲੇ ਅਦਬੀ ਰਚਨਾ ਦੇ ਇਸ ਅਣਥੱਕ ਰਾਹੀ ਦਾ ਸਮੁੱਚਾ ਕਲਾਮ ਆਵਾਮ ਪੱਖੀ ਸੁਰ ਵਾਲਾ ਹੋਣ ਦੇ ਨਾਲ ਰੁਮਾਂਸਵਾਦੀ ਕਿਸਮ ਦਾ ਵੀ ਹੈ।

ਸ਼ਰੀਫ਼ ਕੁੰਜਾਹੀ ਦਾ ਕਲਾਮ ਪੜ੍ਹਦਿਆਂ ਪਾਠਕ ਦੀ ਰੁਚੀ ਲਗਾਤਾਰ ਬਣੀ ਰਹਿੰਦੀ ਹੈ।  ਨਾ ਸ਼ਾਇਰੀ ਦੀ ਗਤੀ ਵਿੱਚ ਅਟਕਾਉ ਆਉਂਦਾ ਹੈ ਅਤੇ ਨਾ ਹੀ ਰਵਾਨੀ ਦਾ ਵੇਗ ਮੱਠਾ ਪੈਂਦਾ ਹੈ।  ਉਰਦੂ ਅਤੇ ਫ਼ਾਰਸੀ ਦੋਵਾਂ ਜ਼ਬਾਨਾਂ ਵਿਚ ਐਮ.ਏ. ਦਾ ਤਾਲੀਮ ਹਾਸਲ ਕਰਨ ਵਾਲੇ ਕੁੰਜਾਹੀ ਦੀਆਂ ਲਿਖਤਾਂ ਵਿਚੋਂ ਉਹਨਾਂ ਦੀ ਜੰਮਣ-ਭੋਇੰ 'ਕੁੰਜਾਹ' ਬੋਲਦੀ ਹੈ।  ਪੇਂਡੂ ਜੀਵਨ ਨਾਲ ਸੰਬੰਧਤ ਉਹਨਾਂ ਦੀ ਬੇਹੱਦ ਮਕਬੂਲ ਹੋਈ ਇਕ ਪੰਜਾਬੀ ਨਜ਼ਮ 'ਵੀਰ ਤੂੰ ਕੁੰਜਾਹ ਦਾ ਏਂ? ' ਬਹੁਤ ਕੁਝ ਕਹਿੰਦੀ ਹੋਈ ਪ੍ਰਤੀਤ ਹੁੰਦੀ ਹੈ 

ਵੀਰ ਤੂੰ ਕੁੰਜਾਹ ਦਾ ਏਂ? 
ਤੇਰਾ ਨਾਂ ਸ਼ਰੀਫ਼ ਏ? 
ਅੱਗੇ ਈ ਮੈਂ ਆਖਦੀ ਸਾਂ, 
ਲੱਗਦਾ ਤੇ ਉਹਵਾ ਵੇ,
ਅੱਜ ਕੇਹਾ ਨੇਕ ਦਿਹਾੜਾ ਏ, 
ਮੁੰਡਿਆ ਅਹਿ ਵੇਖ ਤੇਰਾ ਮਾਮਾ ਏ।  

ਇਹ ਨਜ਼ਮ ਬਾਹਮੀ ਰਿਸ਼ਤਿਆਂ ਦੇ ਮੋਹ ਅਤੇ ਪੀਡੀਆਂ ਸਾਂਝਾਂ ਦੀ ਸ਼ਾਹਦੀ ਭਰਦੀ ਹੈ ਜੋ ਸ਼ਰੀਫ਼ ਹੁਰਾਂ ਦੀ ਜਨਮ-ਭੋਇੰ ਨਾਲ ਮੁਹੱਬਤ ਦੇ ਅਹਿਸਾਸ ਵਿਚੋਂ ਜਨਮੀ ਹੈ। ਤਾਲਿਬ ਇਲਮ ਦੇ ਜ਼ਮਾਨੇ ਵਿੱਚ ਹੀ ਕੁੰਜਾਹੀ ਦਾ ਅਦਬ ਨਾਲ ਪਿਆਰ ਪੈ ਗਿਆ ਸੀ।  ਉਹਨਾਂ ਨੇ 'ਨਜ਼ਮ' ਸਿਨਫ਼ ਨੂੰ ਖ਼ਾਸ ਤੌਰ 'ਤੇ ਆਪਣੀ ਕਲਮ ਦਾ ਜ਼ਰੀਆ ਬਣਾਇਆ।  ਆਪਣੀਆਂ ਇਹਨਾਂ ਸਮੁੱਚੀਆਂ ਨਜ਼ਮਾਂ ਅਤੇ ਗ਼ਜ਼ਲਾਂ ਨੂੰ ਉਹਨਾਂ ਨੇ ਬਾਦ ਵਿੱਚ ਆਪਣੇ ਸ਼ਾਇਰੀ ਪਰਾਗਿਆਂ 'ਝਾਤੀਆਂ', 'ਜਗਰਾਤੇ' ਅਤੇ 'ਓੜਕ ਹੁੰਦੀ ਲੋਅ' ਵਿੱਚ ਸ਼ੁਮਾਰ ਕੀਤਾ। 'ਜਗਰਾਤੇ' ਕਾਵਿ ਪਰਾਗਾ ਚੜ੍ਹਦੇ ਪੰਜਾਬ ਵਿਚ ਪਹਿਲੀ ਵਾਰ 1958 ਵਿਚ ਡਾ.ਜਗਤਾਰ ਨੇ ਛਪਾ ਕੇ ਮਾਂ ਬੋਲੀ ਦੀ ਭੇਂਟ ਕੀਤੀ। ਇਹ ਪੁਸਤਕ ਪਹਿਲਾਂ ਭਾਰਤੀ ਪੰਜਾਬ ਵਿਚ ਛਪੀ।  ਬਾਅਦ ਵਿਚ ਪਾਕਿਸਤਾਨੀ ਪੰਜਾਬ ਵਿਚ ਛਪੀ। ਪਾਕਿਸਤਾਨ ਵਿਚ ਸ਼ਾਹਮੁਖੀ ਲਿੱਪੀ ਵਿੱਚ ਪ੍ਰਕਾਸ਼ਿਤ ਇਹ ਪੁਸਤਕਾਂ ਜਿੰਨੀਆਂ ਲਹਿੰਦੇ ਪੰਜਾਬ ਵਿੱਚ ਪੜ੍ਹੀਆਂ ਗਈਆਂ ਹਨ, ਚੜ੍ਹਦੇ ਪੰਜਾਬ ਵਿੱਚ ਵੀ ਇਹਨਾਂ ਦਾ ਉਨਾ ਹੀ ਨੋਟਿਸ ਲਿਆ ਗਿਆ ਹੈ। ਪਾਕਿਸਤਾਨ ਬਣਨ ਪਿੱਛੋਂ ਇਹ ਕਿਤਾਬ ਪੰਜਾਬੀ ਸ਼ਾਇਰੀ ਦੀ ਦੂਜੀ ਅਹਿਮ ਮਹੱਤਵਪੂਰਨ ਪੁਸਤਕ ਮੰਨੀ ਗਈ ਹੈ।

ਇਸ ਤੋਂ ਪਹਿਲੀ ਅਹਿਮਦ ਰਾਹੀ ਦੀ ਸ਼ਾਇਰੀ ਪੁਸਤਕ 'ਤ੍ਰਿੰਝਣ' ਸੀ। ਇੱਥੇ ਇਸ ਅਣਥੱਕ ਅਦਬੀ ਰਾਹੀ ਦੀ ਪੁਸਤਕ 'ਪੰਜਾਬ ਸਕੰਡੇਨੇਵੀਆ ਲੈਂਗੁਏਜ਼ ਕੰਟਰੈਕਟ' ਦਾ ਜ਼ਿਕਰ ਵੀ ਉਚੇਚੇ ਤੌਰ ਤੇ ਕਰਨਾ ਬਣਦਾ ਹੈ ਜਿਸ ਵਿਚ ਲੇਖਕ ਨੇ 1991 ਵਿਚ ਸਕੰਡੇਨੇਵੀਆ ਦੇ ਇਲਾਕੇ ਦੀਆਂ ਜ਼ਬਾਨਾਂ ਵਿੱਚ ਪੰਜਾਬੀ ਨਾਲ ਰਲਦੇ ਮਿਲਦੇ ਲਫ਼ਜ਼ਾਂ ਦੇ ਖੁਰੇ ਖੋਜ ਲੱਭੇ ਅਤੇ ਇਸ ਖੋਜ ਨੂੰ ਇਸ ਵਡਮੁੱਲੀ ਪੁਸਤਕ ਵਿਚ ਸਾਂਭ ਕੇ ਪੰਜਾਬੀ ਭਾਸ਼ਾ ਦੀ ਕਦੀਮੀ ਪਛਾਣ ਸਿੱਧ ਕੀਤੀ। ਉਹਨਾਂ ਨੇ ਡਾ.ਇਕਬਾਲ ਦੀਆਂ ਕਈ ਕਿਤਾਬਾਂ ਦਾ ਤਰਜ਼ੁਮਾ ਕਰਨ ਤੋਂ ਇਲਾਵਾ ਜਪੁਜੀ ਸਾਹਿਬ ਦੀ ਵਿਆਖਿਆ ਕਰਨ ਵਾਲੀ ਇਕ ਧਾਰਮਿਕ ਨਜ਼ਰੀਏ ਵਾਲੀ ਪੁਸਤਕ ਵੀ ਪੰਜਾਬੀ ਸਾਹਿਤ ਨੂੰ ਭੇਂਟ ਕੀਤੀ।

ਸ਼ਰੀਫ਼ ਕੁੰਜਾਹੀ ਦਾ ਬਹੁਤਾ ਅਨੁਭਵ ਭਾਵੇਂ ਤਾਲੀਮੀ ਕਿੱਤੇ ਨਾਲ ਬਾਵਸਤਾ ਰਿਹਾ ਹੈ ਪਰ ਜੀਵਨ ਸੰਗਰਾਮ ਵਿਚੋਂ ਉਹਨਾਂ ਦੀ ਕਲਮ ਨੇ ਅਜਿਹੇ ਕਲਾਮ ਨੂੰ ਵੀ ਜਨਮ ਦਿੱਤਾ ਹੈ ਜੋ ਹੇਠਲੇ ਅਤੇ ਮਜ਼ਦੂਰ ਵਰਗ ਦੇ ਜਜ਼ਬਾਤ ਦੀ ਗੱਲ ਕਰਦਾ ਹੈ, ਉਹਨਾਂ ਦੀਆਂ ਇੱਛਾਵਾਂ ਅਤੇ ਸੱਧਰਾਂ ਪੂਰੀਆਂ ਹੋਣ ਦੇ ਹੱਕ ਵਿੱਚ ਖੜੋਂਦਾ ਹੈ।  ਇਸੇ ਕਰਕੇ ਕਈ ਪੰਜਾਬੀ ਆਲੋਚਕਾਂ ਦੀ ਨਜ਼ਰ ਵਿੱਚ ਜਨਾਬ ਕੁੰਜਾਹੀ ਅਜਿਹੇ ਅਗਾਂਹਵਧੂ ਕਵੀ ਸਨ ਜਿਨ੍ਹਾਂ ਨੇ ਕਿਸਾਨ-ਮਜ਼ਦੂਰ ਦੇ ਮੁੜ੍ਹਕੇ ਦੇ ਚੋਣ ਅਤੇ ਗਰੀਬਾਂ ਮਜ਼ਲੂਮਾਂ ਦੀ ਰੋਗ-ਗ੍ਰਸਤ ਜ਼ਿੰਦਗੀ ਨੂੰ ਬੜੀ ਨੇੜਿਉਂ ਤੱਕ ਕੇ ਉਸ ਨੂੰ ਦਿਲ ਖਿੱਚਵੇਂ ਢੰਗ ਨਾਲ ਪ੍ਰਗਟ ਕੀਤਾ।

ਸ਼ਰੀਫ਼ ਕੁੰਜਾਹੀ ਹੁਰਾਂ ਦਾ ਕਵੀ-ਮਨ ਪੇਂਡੂ ਜੀਵਨ ਜੀਣਾ ਲੋਚਦਾ ਸੀ।  'ਪੰਜ ਦਰਿਆ' (ਲਾਹੌਰ) ਦੇ 'ਨਵੀਂ ਨਜ਼ਮ ਅੰਕ' ਵਿੱਚ ਜਨਾਬ ਹਨੀਫ਼ ਚੌਧਰੀ ਨੇ ਵੀ ਇਹਨਾਂ ਨਜ਼ਮਾਂ ਬਾਰੇ ਇਹ ਫਲਸਫ਼ਾ ਜ਼ਾਹਿਰ ਕੀਤਾ ਸੀ ਕਿ ਕੁੰਜਾਹੀ ਸਾਹਿਬ ਦੀਆਂ ਨਜ਼ਮਾਂ ਵਿੱਚੋਂ ਉਹਨਾਂ ਦੀ ਜੰਮਣ-ਭੋਇੰ/ਪਿੰਡ ਦੀ ਮਿੱਟੀ ਦੀ ਮਹਿਕ ਆਉਂਦੀ ਹੈ।  ਉਹਨਾਂ ਦਾ ਮਨ ਸ਼ਹਿਰਾਂ ਦੀ ਤੇਜ਼-ਤਰਾਰ ਅਤੇ ਅਪਣੱਤਹੀਣ ਜ਼ਿੰਦਗੀ ਜੀਣ ਦੀ ਥਾਂ ਪਿੰਡ ਦੀ ਸੱਚੀ-ਸੁੱਚੀ ਲੋਕਾਈ ਵੱਲ ਮੁੜ-ਮੁੜ ਜਾਣ ਲਈ ਬਿਹਬਲ ਹੈ।

ਹੋਰਨਾਂ ਅਦੀਬਾਂ ਵਾਂਗ ਸਾਂਝੇ ਪੰਜਾਬ ਦੀ ਵੰਡ ਦੇ ਦੁਖਾਂਤ ਨੇ ਕੁੰਜਾਹੀ ਦਾ ਕੋਮਲ ਭਾਵੀ ਹਿਰਦਾ ਤਾਰ-ਤਾਰ ਕੀਤਾ ਸੀ। ਇਸੇ ਖੌਫ਼ਜ਼ਦਾ ਮਾਹੌਲ ਅਤੇ 'ਆਪਣਿਆਂ' ਨਾਲੋਂ ਵਿਛੋੜੇ ਦਾ ਸੱਲ ਉਹਨਾਂ ਨੂੰ ਪੀੜਤ ਕਰਦਾ ਰਿਹਾ ਹੈ।  ਵੰਡ ਦੇ ਸਿਆਸੀ ਮਸਲੇ ਨੇ ਜਦੋਂ ਉਹਨਾਂ ਦੇ 'ਆਪਣਿਆਂ' ਨੂੰ ਵੰਡਣ ਦਾ ਯਤਨ ਕੀਤਾ ਤਾਂ 'ਵਾਹਗਾ ਪਾਰ ਵਸੇਂਦੇ ਇਕ ਸੱਜਣ ਦੇ ਨਾਲ' ਵਰਗੀ ਨਜ਼ਮ ਖ਼ੁਦ-ਬ-ਖ਼ੁਦ ਰਚੀ ਗਈ।  ਇਸ ਨਜ਼ਮ ਵਿੱਚ ਇੱਕ ਅਜਿਹੇ ਦੁਖਾਂਤਕ ਦ੍ਰਿਸ਼ ਨੂੰ ਕਲਮ-ਬੱਧ ਕੀਤਾ ਗਿਆ ਹੈ ਜਿਸ ਵਿੱਚ ਦਿਲਾਂ ਦੇ ਸ਼ੀਸ਼ ਮਹਿਲ ਢਹਿ-ਢੇਰੀ ਹੋ ਰਹੇ ਹਨ।  ਜਜ਼ਬਿਆਂ ਦੇ ਗਲੇ ਘੁੱਟੇ ਜਾਂਦੇ ਹਨ।  ਬੱਸ ਅੱਥਰੂ ਹਨ ਜਾਂ ਬੇਵਸੀਆਂ ਤੇ ਲਾਚਾਰੀਆਂ।  ਤਰਲੇ ਹਨ ਜਾਂ ਯਾਦਾਂ।  ਇਸ ਨਜ਼ਮ ਦਾ ਇਹ ਬੰਦ ਬੜਾ ਕੁਝ ਸਪੱਸ਼ਟ ਕਰ ਦਿੰਦਾ ਹੈ :

ਵਿੱਛੜੇ ਸੱਜਨ ਜਦੋਂ ਯਾਦ ਆਵਣ।
ਅੱਖ ਵਿਚ ਅੱਥਰੂ ਫੇਰੇ ਪਾਵਣ।
ਹਰ ਅੱਥਰੂ ਦੇ ਸ਼ੀਸ਼-ਮਹਲ ਵਿੱਚ,
ਵੱਸਣ ਤਾਂਘਾਂ ਡੱਕੀਆਂ ਹੋਈਆਂ।
ਕੈਦਾਂ ਕਟ ਕਟ ਥੱਕੀਆਂ ਹੋਈਆਂ।
ਉਹ ਰੋਂਦੇ ਪਏ ਤਰਲੇ ਲੈਂਦੇ।
ਕਾਹਲਾਂ ਕਰਦੇ ਸੌੜੇ ਪੈਂਦੇ।
ਇਹਨਾਂ ਕਾਹਲਾਂ ਸੌੜਾਂ ਹੱਥੋਂ,
ਇਕ ਝਮਕਣ ਵਿਚ
ਸ਼ੀਸ਼-ਮਹਲ ਪਏ ਢਹਿੰਦੇ।

ਮੁਲਕ ਦੀ ਵੰਡ ਦੇ ਦੁਖਾਂਤ ਨੇ ਸ਼ਰੀਫ਼ ਦੀ ਜ਼ਿਹਨੀਅਤ ਨੂੰ ਜ਼ਖ਼ਮੀ ਕਰ ਦਿੱਤਾ ਸੀ।  ਖੂਨ ਦੀਆਂ ਨਦੀਆਂ ਤਰਨ ਅਤੇ ਇੱਜ਼ਤ-ਅਸਮਤ ਲੁਟਾ ਦੇਣ ਦੇ ਦਿਲ ਨੂੰ ਧੂਹ ਪਾਉਣ ਵਾਲੇ ਵਾਕਿਆਤ ਤੱਕ ਕੇ ਉਹਨਾਂ ਦੀ ਕਲਮ ਨੇ ਖੂਨ ਦੇ ਅੱਥਰੂ ਵਹਾਏ। ਜੀਵਨ ਦੀਆਂ ਖੁਸ਼ੀਆਂ, ਚਾਵਾਂ ਅਤੇ ਸੱਧਰਾਂ ਦੇ ਖੇਰੂੰ ਖੇਰੂੰ ਹੋਣ ਦਾ ਦਰਦ ਕੁੰਜਾਹੀ ਦੀ ਸ਼ਾਇਰੀ ਦਾ ਮੌਜੂਅ ਬਣਿਆ। ਅੱਖੀਂ ਡਿੱਠੇ ਮੰਜ਼ਰ ਨੂੰ ਤੱਕ ਕੇ ਬਾਕੀ ਸਦੀਕੀ, ਨਜਮ ਹੁਸੈਨ ਸੱਯਦ ਅਤੇ ਫ਼ਕੀਰ ਮੁਹੰਮਦ ਫ਼ਕੀਰ ਵਾਂਗ ਕੁੰਜਾਹੀ ਦੀ ਕਲਮ ਵੀ ਬਹੁਤ ਕੁਝ ਗੁਆਉਣ ਦਾ ਵਿਰਲਾਪ ਕਰਦੀ ਨਜ਼ਰ ਆਉਂਦੀ ਹੈ :

ਸੋਚਨਾ ਵਾਂ ਦੁਨੀਆ ਨੂੰ ਕੇਹੀ ਵਗ ਗਈ ਏ।
ਇਕੋ ਜਿਹੀ ਹਰ ਪਾਸੇ ਅੱਗ ਲੱਗ ਗਈ ਏ।
ਕਿਲਿਆਂ ਨੂੰ ਫੂਕ ਕੇ ਤੇ ਵੱਸਦੇ ਉਜਾੜਨਾ।  
ਮਜਹਬਾਂ ਦੀ ਅੱਗ ਵਿਚ, ਮਜ਼ਹਬਾਂ ਨੂੰ ਸਾੜਨਾ।

ਸ਼ਰੀਫ਼ ਕੁੰਜਾਹੀ ਦੀ ਨਜ਼ਮ 'ਹਾਠਾਂ ਚੜ੍ਹੀਆਂ' ਕਿਸਾਨਾਂ ਦੇ ਖ਼ਾਬਾਂ ਦੀ ਦੁਰਦਸ਼ਾ ਦਾ ਬਿਆਨ ਹੈ।  ਇਹ ਨਜ਼ਮ ਕਾਫ਼ੀ ਪ੍ਰਸਿੱਧ ਹੋਈ ਹੈ।  ਉਹਨਾਂ ਦੀ ਇਕ ਹੋਰ ਨਜ਼ਮ 'ਅਲਜਜ਼ਾਇਰ' ਮਾਨਵਤਾ ਦੇ ਹੱਕ ਵਿੱਚ ਹੋਕਾ ਹੈ।ਇਸ ਵਿਚ ਸ਼ਾਇਰ ਨੇ ਉਹਨਾਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਮੁਆਸ਼ਰੇ ਰੂਪੀ ਬਾਗ ਦੇ ਰੁੱਖਾਂ ਦੀਆਂ ਟਹਿਣੀਆਂ ਅਤੇ ਫੁੱਲ ਤੋੜਦੇ ਹਨ ਅਤੇ ਹਰਿਆਵਲ ਨਹੀਂ ਲੋੜਦੇ।  ਉਹ ਮਜਲੂਮਾਂ ਦੀ ਕਤਲੋਗਾਰਤ ਵਿਰੁੱਧ ਡਟ ਕੇ ਖੜ੍ਹਦੇ ਹਨ ਅਤੇ ਅਜਿਹੇ ਹਾਲਾਤਾਂ ਦੇ ਪੈਦਾਵਾਰਾਂ ਦੀ ਮੁਖ਼ਾਲਫ਼ਤ ਕਰਦੇ ਹਨ ਜੋ ਨਿਹੱਥੀ ਆਦਮ ਜ਼ਾਤ ਦੇ ਘਾਣ ਲਈ ਪੈਦਾ ਕੀਤੇ ਜਾਂਦੇ ਹਨ।ਸ਼ਾਇਰ ਇਸ ਨੁਕਤੇ ਤੇ ਆਪਣੀ ਗੱਲ ਮੁਕਾਉਂਦਾ ਹੈ ਕਿ ਕਿਸੇ ਕੌਮ ਨੂੰ ਜਿੰਨਾ ਮਰਜ਼ੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇ,ਉਹ ਜੀਣ ਦਾ ਹੱਕ ਨਹੀਂ ਤਿਆਗਦੀ।  ਇਸ ਹਵਾਲੇ ਵਿਚ ਕੁੰਜਾਹੀ ਦੀ ਕਲਮ ਇਸੇ ਕਵਿਤਾ ਭਾਵ 'ਅਲਜਜ਼ਾਇਰ' ਵਿਚ ਈਮਾਈਅਤ (ਸੰਕੇਤ) ਦਾ ਸਹਾਰਾ ਲੈਂਦੀ ਹੋਈ ਆਪਣੀ ਗੱਲ ਨੂੰ ਵਾਜ਼ਿਹ (ਸਪਸ਼ਟ) ਕਰ ਦਿੰਦੀ ਹੈ :

ਅਸਾਂ ਛੰਗਾਈਆਂ ਨਾਲ ਨਾ ਵੇਖੇ,
ਰੁੱਖ ਕਦੇ ਵੀ ਸੁੱਕਦੇ।
ਕਤਲਾਮਾਂ ਦੇ ਨਾਲ ਨਾ ਕੌਮਾਂ, 
ਜੀਵਨ ਦਾ ਹੱਕ ਛੋੜਨ।

ਪਿਆਰ-ਮੁਹੱਬਤ ਦਾ ਸੰਦੇਸ਼ ਇਸ ਨਜ਼ਮ ਵਿੱਚੋਂ ਡੁੱਲ੍ਹ-ਡੁੱਲ੍ਹ ਪੈਂਦਾ ਹੈ।  'ਕਾਂਗੋ' ਅਤੇ 'ਮੌਲਾ ਖ਼ੈਰ ਗੁਬਾਰੇ' ਨਜ਼ਮਾਂ ਵੀ ਅਸਲ ਵਿੱਚ ਆਪਣੇ ਪਿਆਰਿਆਂ ਨੂੰ ਹੀ ਸੁਨੇਹੇ ਹਨ।  ਕੁੰਜਾਹੀ ਹੋਰਾਂ ਨੇ ਕਈ ਨਜ਼ਮਾਂ 'ਗ਼ਜ਼ਲ' ਦੇ ਪੈਟਰਨ ਨੂੰ ਆਧਾਰ ਬਣਾ ਕੇ ਸਿਰਜੀਆਂ।  ਇਹਨਾਂ ਲਿਖਤਾਂ ਵਿਚ ਉਹਨਾਂ ਨੇ ਹੱਕ ਸੱਚ, ਮਿਹਨਤ,ਈਮਾਨ ਅਤੇ ਹੋਰ ਸ਼ਖਸੀ ਗੁਣ ਅਪਣਾਉਣ ਦਾ ਸੰਦੇਸ਼ ਦਿੱਤਾ।  ਪੰਜਾਬੀ ਸਭਿਆਚਾਰ ਜਾਂ ਪੇਂਡੂ ਸਕਾਫ਼ਤ ਦਾ ਉਹਨਾਂ ਦੇ ਕਈ ਸ਼ਿਅਰਾਂ ਵਿਚ ਖ਼ੂਬ ਜ਼ਿਕਰ ਹੋਇਆ ਹੈ।  ਉਹਨਾਂ ਦੇ ਦੋ ਅਸ਼ਿਆਰ ਦਾ ਜ਼ਿਕਰ ਕਰਨਾ ਇੱਥੇ ਗ਼ੈਰ-ਮੁਨਾਸਿਬ ਨਹੀਂ ਹੈ ਜਿਨ੍ਹਾਂ ਵਿਚ ਹੱਥੀਂ ਕਿਰਤ ਕਰਨ ਤੋਂ ਕੰਨੀ ਕਤਰਾਉਣ ਵਾਲੀ ਨਵੀਂ ਪੀੜ੍ਹੀ ਨਾਲ ਤਾਅਲੁਕ ਰੱਖਣ ਵਾਲੇ ਮਾਡਰਨ ਜ਼ਮਾਨੇ ਨੂੰ ਭੰਡਿਆ ਗਿਆ ਹੈ ਅਤੇ ਹੱਥੀਂ ਕਿਰਤ ਕਰਨ ਵਾਲਿਆਂ ਦੀ ਤਾਰੀਫ਼ ਕੀਤੀ ਗਈ ਹੈ:

ਤੇਰੇ 'ਇੰਟਰ ਕੰਟੀਨੈਂਟਲ ਨੂੰ, ਕੀ ਜਾਣੇ ਗੁੰਨ੍ਹ ਪਕਾਉਣਾ।  
ਨਾ ਤੂੰ ਵੱਢ ਚੁਣੇ, ਨਾ ਸਰਘੀ ਉਠ ਕੇ ਚੱਕੀ ਝੋਈ।

--

ਲੀੜੇ ਹੱਥ 'ਸ਼ਰੀਫ਼' ਉਹ ਮਹਿੰਦੀ ਲੱਗਿਆਂ ਨਾਲੋਂ ਚੰਗੇ,
ਚੋਂਦੇ ਛੱਤ ਲਿੱਪਣ ਨੂੰ ਜਿਹੜੇ ਹੱਥਾਂ ਮਿੱਟੀ ਗੋਈ।

ਸ਼ਰੀਫ਼ ਕੁੰਜਾਹੀ ਦੀ ਇਕ ਹੋਰ ਕਵਿਤਾ 'ਵਣ ਦਾ ਬੂਟਾ'  ਹੈ ਜਿਸ ਵਿਚ ਇਹ ਮੁੱਦਾ ਉਭਾਰਿਆ ਗਿਆ ਹੈ ਕਿ ਮਨੁੱਖ ਆਪਣੇ ਨਫ਼ਸ ਨਾਲ ਕਿਵੇਂ ਖ਼ੁਦ ਲੜ ਰਿਹਾ ਹੈ।  ਅਜਿਹੇ ਦੁੱਖਾਂ ਪੀੜਾਂ ਭਰੇ ਅਤੇ ਥੁੜ੍ਹੇ ਟੁੱਟੇ ਮਨੁੱਖ ਨਾਲ ਵਣ ਦਾ ਬੂਟਾ ਹਮਦਰਦੀ ਜ਼ਾਹਿਰ ਕਰਦਾ ਹੋਇਆ ਉਸ ਨੂੰ ਆਪਣੀ ਛਾਂ ਹੇਠ ਬੈਠਣ ਲਈ ਆਖਦਾ ਹੈ ਕਿਉਂਕਿ ਦੋਵਾਂ ਦੇ ਦੁੱਖਾਂ ਵਿਚ ਕਾਫੀ ਹੱਦ ਤੱਕ ਇਕਸਾਰਤਾ ਹੈ।  1947 ਤੋਂ ਬਾਅਦ ਪਾਕਿਸਤਾਨ ਵਿਚ ਜੋ ਪੰਜਾਬੀ ਸ਼ਾਇਰੀ ਰਚੀ ਗਈ ਹੈ, ਸ਼ਰੀਫ਼ ਕੁੰਜਾਹੀ ਨੇ ਉਸ ਬਾਰੇ ਆਪਣੀ ਕਿਤਾਬ 'ਪਾਕਿਸਤਾਨੀ ਪੰਜਾਬੀ ਸ਼ਾਇਰੀ' ਵਿਚ ਡੂੰਘੀ ਖੋਜ-ਪਰਖ ਕੀਤੀ ਹੈ।  

ਕੁੰਜਾਹੀ ਦੀ ਬਹੁਤੀ ਸ਼ਾਇਰੀ ਪ੍ਰਤੀਕਾਂ, ਬਿੰਬਾਂ ਤੇ ਤਸ਼ਬੀਹਾਂ ਦੀ ਰਵਾਇਤੀ-ਪਰੰਪਰਾ ਨਾਲ ਜੁੜ ਹੋਏ ਹਨ।  ਉਹਨਾਂ ਦਾ ਬਹੁਤ ਸਾਰਾ ਕਲਾਮ ਦੂਹਰੇ ਮਾਅਨੇ ਪ੍ਰਦਾਨ ਕਰਦਾ ਹੈ।  ਰੂਪਕ ਜਾਂ ਉਪਮਾਵਾਂ ਉਹਨਾਂ ਦੇ ਕਲਾਮ ਵਿੱਚ ਢੁੱਕਵਾਂਪਣ ਪੈਦਾ ਕਰਕੇ ਸਥਿਤੀ ਨੂੰ ਸਾਕਾਰ ਕਰਦੇ ਹਨ।  'ਗ਼ਮਾਂ ਦੀ ਸਾਉਣੀ', 'ਅੱਥਰੂਆਂ ਦੀ ਮਾਇਆ', 'ਗੱਜਦੇ ਬੱਦਲ', 'ਸੱਪਾਂ ਦੀਆਂ ਜੀਭਾਂ', 'ਨਿੱਸਰੀਆਂ ਕਣਕਾਂ', 'ਅਸਮਾਨ ਤੋਂ ਵੱਸਦੇ ਅੰਗਿਆਰੇ', 'ਬਿਜਲੀ ਦੇ ਲਿਸ਼ਕਾਰੇ' ਅਤੇ 'ਅਜ਼ਲ ਫ਼ਿਰਾਕ ਦੇ ਉਡਦੇ ਬਾਜ' ਆਦਿ ਅਨੇਕ ਸੰਕੇਤ ਅਤੇ ਬਿੰਬਾਵਲੀ (imagery) ਪ੍ਰਤੀਕ ਉਹਨਾਂ ਦੇ ਕਲਾਮ ਵਿੱਚ ਤਾਜ਼ਗੀ ਅਤੇ ਨਰੋਆਪਣ ਲਿਆਉਂਦੇ ਹਨ।  ਲਹਿੰਦੇ ਪੰਜਾਬ ਵਿੱਚ ਮਾਂ-ਬੋਲੀ ਦਾ ਖਜ਼ਾਨਾ ਮਾਲਾਮਾਲ ਕਰਨ ਵਾਲੀ ਇਹ ਸ਼ਖ਼ਸੀਅਤ 20 ਜਨਵਰੀ, 2007 ਨੂੰ 'ਸੋਹਣੀ ਦੇ ਦੇਸ਼' ਵਿੱਚ ਵਫ਼ਾਤ ਪਾ ਗਈ। ਉਹ ਆਪਣੇ ਪਿੱਛੇ ਇਕੋ ਇਕ ਧੀ ਛੱਡ ਗਏ ਹਨ।

ਪੰਜਾਬੀ ਲੋਕਧਾਰਾ ਦੀ ਮਕਬੂਲ ਸ਼ਖ਼ਸੀਅਤ ਅਤੇ ਪਾਕਿਸਤਾਨੀ ਪੰਜਾਬੀ ਸਾਹਿਤ ਦੀ 'ਅਥਾਰਟੀ' ਡਾ.ਕਰਨੈਲ ਸਿੰਘ ਥਿੰਦ ਨੇ  ਉਹਨਾਂ ਦੀ ਵਫ਼ਾਤ ਨੂੰ ਪੰਜਾਬੀ ਸਾਹਿਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਕਿਹਾ ਸੀ ਕਿ ਅਜਿਹੀਆਂ ਸਮਰਪਿਤ ਸ਼ਖ਼ਸੀਅਤਾਂ ਕਰਕੇ ਹੀ ਮਾਂ-ਬੋਲੀਆਂ ਜ਼ਿੰਦਾ ਰਹਿੰਦੀਆਂ ਹਨ। ਕੁੰਜਾਹੀ ਸਾਹਿਬ ਦਾ ਨਾਂ ਅਦਬੀ ਗਗਨ ਉਪਰ ਰੌਸ਼ਨ ਸਿਤਾਰੇ ਵਾਂਗ ਚਮਕਦਾ ਰਹੇਗਾ।

ਇਸ ਮਹਾਨ ਤਨਕੀਦਨਿਗਾਰ, ਖੋਜੀ, ਅਤੇ ਤਰੱਕੀਪਸੰਦ ਸ਼ਾਇਰ ਨੂੰ ਸਾਡੀਆਂ ਸੱਤ ਸਲਾਮਾਂ !

*****

(6185)

ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ 147 002   
ਮੋਬਾ. 9814423703  email : This email address is being protected from spambots. You need JavaScript enabled to view it.

More Articles by ਡਾ. ਦਰਸ਼ਣ ਸਿੰਘ ਆਸ਼ਟ: