ਕਿਸ ਕਿਸ ਨੂੰ ਮਿਲਣਗੇ ਸ਼੍ਰੋਮਣੀ ਪੁਰਸਕਾਰ !

Last Updated: Wednesday, 9 March 2016 3:31 PM
0

Total Shares
ਕਿਸ ਕਿਸ ਨੂੰ ਮਿਲਣਗੇ ਸ਼੍ਰੋਮਣੀ ਪੁਰਸਕਾਰ !

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸਾਲ 2012, 2013 ਤੇ 2014 ਲਈ ਭਾਸ਼ਾ ਵਿਭਾਗ ਦੇ ਸ਼੍ਰੋਮਣੀ ਪੁਰਸਕਾਰਾਂ ਲਈ ਚੁਣੀਆਂ ਗਈਆਂ ਸ਼ਖਸੀਅਤਾਂ ਨੂੰ 12 ਮਾਰਚ ਨੂੰ ਇਨਾਮਾਂ ਦੀ ਵੰਡ ਕੀਤੀ ਜਾਵੇਗੀ। ਇਸ ਸਬੰਧੀ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਤੇਗ ਬਹਾਦਰ ਹਾਲ ਵਿਖੇ ਵਿਸ਼ੇਸ਼ ਸਮਾਗਮ ਹੋਵੇਗਾ।

 

 

 

ਬੁਲਾਰੇ ਨੇ ਦੱਸਿਆ ਕਿ 18 ਵੰਨਗੀਆਂ ਵਿੱਚ 54 ਸ਼ਖਸੀਅਤਾਂ ਨੂੰ ਤਿੰਨ ਸਾਲਾਂ ਲਈ ਸ਼੍ਰੋਮਣੀ ਪੁਰਸਕਾਰ ਦਿੱਤੇ ਜਾਣਗੇ। ਇਸ ਤੋਂ ਇਲਾਵਾ 6 ਹੋਰ ਸ਼ਖਸੀਅਤਾਂ ਨੂੰ ਵਿਸ਼ੇਸ਼ ਪੁਰਸਕਾਰ ਦਿੱਤੇ ਜਾਣਗੇ। ਕੁੱਲ ਮਿਲਾ ਕੇ 60 ਸਖਸ਼ੀਅਤਾਂ ਨੂੰ 2.92 ਕਰੋੜ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਭ ਤੋਂ ਪ੍ਰਮੁੱਖ ਪੁਰਸਕਾਰ ‘ਪੰਜਾਬੀ ਸਾਹਿਤ ਰਤਨ’ ਲਈ ਕਿਰਪਾਲ ਸਿੰਘ ਕਸੇਲ, ਅਜਮੇਰ ਔਲਖ ਤੇ ਨਿਰੰਜਣ ਸਿੰਘ ਤਸਨੀਮ ਨੂੰ ਦਿੱਤਾ ਜਾਵੇਗਾ। ਇਨ੍ਹਾਂ ਨੂੰ 10-10 ਲੱਖ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 17 ਹੋਰ ਵੰਨਗੀਆਂ ਦੇ ਜੇਤੂਆਂ ਨੂੰ 5-5 ਲੱਖ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ।

 

 

 

ਸ਼੍ਰੋਮਣੀ ਪੰਜਾਬੀ ਸਾਹਿਤਕਾਰ ਲਈ ਮੋਹਨ ਭੰਡਾਰੀ, ਬਲਦੇਵ ਸਿੰਘ ਸੜਕਨਾਮਾ ਤੇ ਅਵਤਾਰ ਸਿੰਘ ਬਲਿੰਗ, ਸ਼੍ਰੋਮਣੀ ਹਿੰਦੀ ਸਾਹਿਤਕਾਰ ਲਈ ਮਾਧਵ ਕੌਸ਼ਿਕ, ਤਰਸੇਮ ਗੁਜਰਾਲ ਤੇ ਮੋਹਨ ਸਪਰਾ, ਸ਼੍ਰੋਮਣੀ ਉਰਦੂ ਸਾਹਿਤਕਾਰ ਲਈ ਮਹੇਸ਼ ਪਟਿਆਲਵੀ, ਮੁਹੰਮਦ ਇਕਬਾਲ ਤੇ ਰੇਨੂੰ ਬਹਿਲ, ਸ਼੍ਰੋਮਣੀ ਸੰਸਕ੍ਰਿਤ ਸਾਹਿਤਕਾਰ ਲਈ ਸ਼ਸ਼ੀਧਰ ਸ਼ਰਮਾ, ਭੂਸ਼ਨ ਲਾਲ ਸ਼ਰਮਾ ਤੇ ਲੇਖ ਰਾਮ ਪਰਵਾਨਾ, ਸ਼੍ਰੋਮਣੀ ਪੰਜਾਬੀ ਕਵੀ ਲਈ ਜਸਵਿੰਦਰ (ਗਜ਼ਲਗੋ), ਗੁਰਭਜਨ ਗਿੱਲ ਤੇ ਕੁਲਵੰਤ ਸਿੰਘ ਗਰੇਵਾਲ, ਸ਼੍ਰੋਮਣੀ ਪੰਜਾਬੀ ਆਲੋਚਕ/ਖੋਜ ਸਾਹਿਤਕਾਰ ਲਈ ਡਾ. ਸੁਰਜੀਤ ਸਿੰਘ ਭੱਟੀ, ਡਾ. ਬਲਕਾਰ ਸਿੰਘ ਤੇ ਡਾ. ਤੇਜਵੰਤ ਗਿੱਲ, ਸ਼੍ਰੋਮਣੀ ਪੰਜਾਬੀ ਗਿਆਨ ਸਾਹਿਤਕਾਰ ਲਈ ਬਲਵੰਤ ਸਿੰਘ ਕੋਠਾਗੁਰੂ, ਡਾ. ਕਿਰਪਾਲ ਸਿੰਘ ਤੇ ਪ੍ਰੋ. ਅੱਛਰੂ ਸਿੰਘ, ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਵਿਦੇਸ਼ੀ) ਲਈ ਕੇਸਰ ਸਿੰਘ ਨੀਰ, ਗੁਰਬਖ਼ਸ਼ ਸਿੰਘ ਭੰਡਾਲ ਤੇ ਅਜੀਤ ਸਿੰਘ ਰਾਹੀ, ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਪੰਜਾਬੋਂ ਬਾਹਰ) ਲਈ ਚੰਦਨ ਨੇਗੀ, ਰਸ਼ਪਿੰਦਰ ਰਸ਼ਿਮ ਤੇ ਖਾਲਿਦ ਹੁਸੈਨ, ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਲਈ ਸੰਤੋਸ਼ ਸਾਹਨੀ, ਆਤਮਾ ਸਿੰਘ ਚਿੱਟੀ ਤੇ ਅਮਰੀਕ ਸਿੰਘ ਤਲਵੰਡੀ, ਸ਼੍ਰੋਮਣੀ ਪੰਜਾਬੀ ਪੱਤਰਕਾਰ ਲਈ ਅਮਰ ਸਿੰਘ ਭੁੱਲਰ, ਹਰਜਿੰਦਰ ਸਿੰਘ ਲਾਲ ਤੇ ਭੂਸ਼ਨ ਸੂਦ, ਸ਼੍ਰੋਮਣੀ ਪੰਜਾਬੀ ਸਾਹਿਤਕ ਪੱਤਰਕਾਰ ਲਈ ਨਰਿੰਜਨ ਸਿੰਘ ਸਾਥੀ, ਸੁਸ਼ੀਲ ਦੁਸਾਂਝ ਤੇ ਵਰਿੰਦਰ ਵਾਲੀਆ, ਸ਼੍ਰੋਮਣੀ ਰਾਗੀ ਲਈ ਭਾਈ ਹਰੀ ਸਿੰਘ, ਪ੍ਰੋ.ਕਰਤਾਰ ਸਿੰਘ ਤੇ ਭਾਈ ਜਸਵੰਤ ਸਿੰਘ, ਸ਼੍ਰੋਮਣੀ ਢਾਡੀ/ਕਵੀਸ਼ਰ ਲਈ ਬ੍ਰਿਜ ਲਾਲ ਧੌਲਾ, ਮਹਿੰਦਰ ਸਿੰਘ ਸਿਬੀਆ ਤੇ ਦੇਰ ਰਾਜ ਲਚਕਾਣੀ, ਸ਼੍ਰੋਮਣੀ ਪੰਜਾਬੀ ਟੈਲੀਵਿਜ਼ਨ/ਰੇਡੀਓ/ਫਿਲਮ ਪੁਰਸਕਾਰ ਲਈ ਬੂਟਾ ਸਿੰਘ ਸ਼ਾਦ, ਸਤੀਸ਼ ਕੌਲ ਤੇ ਬਲਦੇਵ ਗਿੱਲ, ਸ਼੍ਰੋਮਣੀ ਪੰਜਾਬੀ ਨਾਟਕ/ਥਿਏਟਰ ਪੁਰਸਕਾਰ ਲਈ ਦਵਿੰਦਰ ਦਮਨ, ਗੁਰਚਰਨ ਚੰਨੀ ਤੇ ਪਾਲੀ ਭੁਪਿੰਦਰ ਅਤੇ ਸ਼੍ਰੋਮਣੀ ਪੰਜਾਬੀ ਗਾਇਕ/ਸੰਗੀਤਕਾਰ ਲਈ ਮੁਹੰਮਦ ਸਦੀਕ, ਗੁਰਦਾਸ ਮਾਨ ਤੇ ਸੁਰਿੰਦਰ ਛਿੰਦਾ ਨੂੰ 5-5 ਲੱਖ ਰੁਪਏ ਦੇ ਨਗਦ ਇਨਾਮ ਨਾਲ ਐਵਾਰਡ ਮਿਲਣਗੇ।

 

 

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 6 ਹੋਰ ਪ੍ਰਮੁੱਖ ਸਖਸ਼ੀਅਤਾਂ ਨੂੰ ਵੀ ਵਿਸ਼ੇਸ਼ ਪੁਰਸਕਾਰ ਦਿੱਤਾ ਜਾਵੇਗਾ। ਇਨ੍ਹਾਂ ਵਿੱਚ ਦਵਿੰਦਰ ਸਿੰਘ (ਚਿੱਤਰਕਾਰ) ਤੇ ਰਘਬੀਰ ਸਿੰਘ ਬੈਂਸ ਨੂੰ ਡੇਢ-ਡੇਢ ਲੱਖ ਰੁਪਏ, ਪੰਡਤ ਰਾਓ ਧਰੇਸ਼ਨਵਰ, ਰਣਜੀਤ ਰਾਣਾ, ਮਲਕੀਤ ਸਿੰਘ ਗੁਆਰਾ ਤੇ ਬਚਨ ਸਿੰਘ ਸਰਲ ਨੂੰ 1-1 ਲੱਖ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ।

First Published: Wednesday, 9 March 2016 3:31 PM

Related Stories

SYL ਨਹਿਰ ਦੀ ਜ਼ਮੀਨ ਕਿਸਾਨਾਂ ਨੂੰ ਦੇਣ 'ਚ ਅੜਿੱਕਾ ਡਾਹੇਗਾ ਹਰਿਆਣਾ
SYL ਨਹਿਰ ਦੀ ਜ਼ਮੀਨ ਕਿਸਾਨਾਂ ਨੂੰ ਦੇਣ 'ਚ ਅੜਿੱਕਾ ਡਾਹੇਗਾ ਹਰਿਆਣਾ

ਚੰਡੀਗੜ੍ਹ: ਹਰਿਆਣਾ ਸਰਕਾਰ ਦਰਿਆਈ ਪਾਣੀਆਂ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦੇ

ਸੱਤੀ ਨੇ ਖੋਲ੍ਹੀ ਸਰਕਾਰ ਅੱਗੇ ਮੰਗਾਂ ਦੀ ਪਿਟਾਰੀ
ਸੱਤੀ ਨੇ ਖੋਲ੍ਹੀ ਸਰਕਾਰ ਅੱਗੇ ਮੰਗਾਂ ਦੀ ਪਿਟਾਰੀ

ਅੰਮ੍ਰਿਤਸਰ: ਆਪਣੇ ਜ਼ਮਾਨੇ ਦੇ ਸੁਪਰ ਸਟਾਰ ਤੇ ਅੱਜ ਗੁੰਮਨਾਮੀ ਦੀ ਜ਼ਿੰਦਗੀ ਜਿਉਂ

ਐਸ.ਵਾਈ.ਐਲ. ਦਾ ਖੁਰਾ ਖੋਜ ਮਿਟਾਉਣ ਵਾਲੇ ਮਤੇ 'ਤੇ ਮੋਹਰ
ਐਸ.ਵਾਈ.ਐਲ. ਦਾ ਖੁਰਾ ਖੋਜ ਮਿਟਾਉਣ ਵਾਲੇ ਮਤੇ 'ਤੇ ਮੋਹਰ

ਚੰਡੀਗੜ੍ਹ: ਪੰਜਾਬ ਕੈਬਨਿਟ ਨੇ ਸਤਲੁਜ-ਯਮਨਾ ਲਿੰਕ (ਐਸ.ਵਾਈ.ਐਲ.) ਨਹਿਰ ਦਾ

'ਰੇਤੇ ਤੋਂ ਬਾਅਦ ਬਾਦਲ ਵੇਚਣਗੇ ਪੰਜਾਬ ਦੇ ਪਾਣੀ'
'ਰੇਤੇ ਤੋਂ ਬਾਅਦ ਬਾਦਲ ਵੇਚਣਗੇ ਪੰਜਾਬ ਦੇ ਪਾਣੀ'

ਚੰਡੀਗੜ੍ਹ: “ਬਾਦਲਾਂ ਨੇ ਪੰਜਾਬ ਦਾ ਰੇਤਾ ਤਾਂ ਵੇਚ ਦਿੱਤਾ ਹੈ ਤੇ ਹੁਣ ਦਰਿਆਈ

ਸੁਪਰੀਮ ਕੋਰਟ ਵੱਲੋਂ ਸਿੱਖ ਕਤਲੇਆਮ ਬਾਰੇ ਪਟੀਸ਼ਨ ਰੱਦ
ਸੁਪਰੀਮ ਕੋਰਟ ਵੱਲੋਂ ਸਿੱਖ ਕਤਲੇਆਮ ਬਾਰੇ ਪਟੀਸ਼ਨ ਰੱਦ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ

 ਫੌਜੀ ਨੇ ਕੀਤੀ ਖੁਦਕੁਸ਼ੀ, ਕਰਨਲ ਖਿਲਾਫ ਕੇਸ ਦਰਜ
ਫੌਜੀ ਨੇ ਕੀਤੀ ਖੁਦਕੁਸ਼ੀ, ਕਰਨਲ ਖਿਲਾਫ ਕੇਸ ਦਰਜ

ਜਲੰਧਰ: ਪੁਲਿਸ ਨੇ ਫੌਜੀ ਦੀ ਮੌਤ ਦੇ ਮਾਮਲੇ ਵਿੱਚ ਇੱਕ ਕਰਨਲ ਖਿਲਾਫ ਕੇਸ ਦਰਜ ਕੀਤਾ

ਫੌਜ ਨੂੰ ਉਤਾਰਨਾ ਪਿਆ ਖੇਤਾਂ 'ਚ ਜਹਾਜ਼
ਫੌਜ ਨੂੰ ਉਤਾਰਨਾ ਪਿਆ ਖੇਤਾਂ 'ਚ ਜਹਾਜ਼

ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਪਿੰਡ ਮੇਲੀ ‘ਚ ਅੱਜ ਫੌਜ ਦਾ 1883 ਚੀਤਾ ਹੈਲੀਕਾਪਟਰ

ਸਕੂਲੀ ਵੈਨ ਪਲਟਣ ਨਾਲ 2 ਬੱਚਿਆਂ ਦੀ ਮੌਤ,14 ਜ਼ਖਮੀ
ਸਕੂਲੀ ਵੈਨ ਪਲਟਣ ਨਾਲ 2 ਬੱਚਿਆਂ ਦੀ ਮੌਤ,14 ਜ਼ਖਮੀ

ਜਲਾਲਾਬਾਦ: ਜਲਾਲਾਬਾਦ ਦੇ ਫਿਰੋਜ਼ਪੁਰ ਰੋਡ ਸਥਿਤ ਆਈ.ਸੀ.ਐਸ.ਈ. ਸਕੂਲ ਦੇ ਬੱਚੇ ਘਰ

17 ਮਾਰਚ ਨੂੰ ਚੰਡੀਗੜ੍ਹ ਘੇਰਨਗੇ ਕਿਸਾਨ
17 ਮਾਰਚ ਨੂੰ ਚੰਡੀਗੜ੍ਹ ਘੇਰਨਗੇ ਕਿਸਾਨ

ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਕਿਸਾਨੀ ਮੰਗਾਂ ਨੂੰ ਲੈ ਕੇ 17

ਸਰਨਾ ਨੇ ਦਿੱਤੀ ਮੋਦੀ ਸਰਕਾਰ ਨੂੰ ਸ਼ਾਬਾਸ਼ !
ਸਰਨਾ ਨੇ ਦਿੱਤੀ ਮੋਦੀ ਸਰਕਾਰ ਨੂੰ ਸ਼ਾਬਾਸ਼ !

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ