ਸਰਦਾਰ ਬਘੇਲ ਸਿੰਘ ਦੀ ਸਮਾਧ

ਡਾ. ਕੰਵਰਜੀਤ ਸਿੰਘ ਕੰਗ ਮਿਟ ਰਹੀ ਕਲਾ - 89 ਕੰਧ ਚਿੱਤਰਾਂ ਦੀ ਖੋਜ ਕਰਦਿਆਂ ਲੇਖਕ ਨੇ ਪੰਜਾਬ ਅਤੇ ਹਰਿਆਣਾ ਵਿਚ ਅਨੇਕਾਂ ਸਮਾਧਾਂ ਦੀਆਂ ਕੰਧਾਂ ’ਤੇ ਚਿੱਤਰ ਬਣੇ ਦੇਖੇ ਸਨ, ਜਿਨ੍ਹਾਂ ਵਿਚੋਂ ਬਹੁਤੇ ਕੰਧ-ਚਿੱਤਰ ਸਮੇਂ ਨਾਲ ਨਸ਼ਟ ਹੋ ਚੁੱਕੇ ਹਨ। ਕੰਧ-ਚਿੱਤਰਾਂ ਨਾਲ ਅਲੰਕਰਤ ਕੀਤੀਆਂ ਗਈਆਂ ਸਮਾਧਾਂ ਵਿਚੋਂ ਪ੍ਰਮੁੱਖ ਸਨ- ਅੰਮ੍ਰਿਤਸਰ ਵਿਚ ਅਖਾੜਾ ਪਰਾਗ ਦਾਸ ਵਿਚ ਬਣੀ ਮਹੰਤ ਮੰਗਨੀ ਰਾਮ ਦੀ ਸਮਾਧ, ਤਰਨ ਤਾਰਨ ਨੇੜੇ ਪਿੰਡ ਨੌਰੰਗਾਬਾਦ ਵਿਚ ਬਣੀ ਬਾਬਾ ਖੁਦਾ ਸਿੰਘ ਦੀ ਸਮਾਧ, ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਵਿਚ ਨਿਰਮਲਾ ਸਾਧੂਆਂ ਦੇ ਡੇਰੇ ਵਿਚ ਬਣੀ ਬਾਬਾ ਮੋਹਰ ਸਿੰਘ ਦੀ ਸਮਾਧ, ਨਵਾਂਸ਼ਹਿਰ ਨੇੜੇ ਰਾਹੋਂ ਵਿਚ ਬਣੀ ਤਾਰਾ ਸਿੰਘ ਗੈਹਬਾ ਦੀ ਸਮਾਧ, ਜ਼ਿਲ੍ਹਾ ਜਲੰਧਰ ਦੇ ਕਰਤਾਰਪੁਰ ਵਿਚ ਬਣੀ ਬੀਬੀ ਭਾਨੀ ਦੀ ਸਮਾਧ ਅਤੇ ਬਰਨਾਲਾ ਵਿਚ ਬਾਬਾ ਦਿਆਲ ਦਾਸ ਦੀ ਸਮਾਧ। ਇੱਥੇ ਪ੍ਰਕਾਸ਼ਿਤ ਕੀਤੀ ਗਈ ਫੋਟੋ ਸਰਦਾਰ ਬਘੇਲ ਸਿੰਘ ਦੀ ਸਮਾਧ ਦੀ ਹੈ, ਜੋ ਜ਼ਿਲ੍ਹਾ ਹੁਸ਼ਿਆਰਪੁਰ ਦੇ ਨਗਰ ਹਰਿਆਨਾ ਵਿਚ ਉਸਾਰੀ ਗਈ ਸੀ। ਸਰਦਾਰ ਬਘੇਲ ਸਿੰਘ ਕਰੋੜਸਿੰਘਿਆ ਮਿਸਲ ਦਾ ਪ੍ਰਮੁੱਖ ਸੀ। ਉਸ ਦਾ ਜਨਮ ਧਾਲੀਵਾਲ ਜੱਟ ਪਰਿਵਾਰ ਵਿਚ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਝੁਬਾਲ ਵਿਚ ਹੋਇਆ ਸੀ। ਸਿੱਖਾਂ ਦੇ 1764 ਵਿਚ ਸਰਹਿੰਦ ਫ਼ਤਹਿ ਕਰਨ ਮਗਰੋਂ ਉਸ ਨੇ ਪੰਜਾਬ ਦੇ ਪੂਰਬ ਵੱਲ ਦੇ ਇਲਾਕਿਆਂ ’ਤੇ ਆਪਣਾ ਕਬਜ਼ਾ ਕਰ ਲਿਆ ਸੀ। 1783 ਵਿਚ ਉਹ ਦਿੱਲੀ ਦੇ ਲਾਲ ਕਿਲ੍ਹੇ ’ਤੇ ਕਬਾਜ਼ ਹੋ ਗਿਆ ਸੀ ਅਤੇ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜੇ ਨੂੰ ਦਿੱਲੀ ਵਿਚ ਸਿੱਘ ਗੁਰੂ ਸਾਹਿਬਾਨ ਨਾਲ ਸਬੰਧਤ ਥਾਵਾਂ ’ਤੇ ਗੁਰਦੁਆਰੇ ਉਸਾਰਨ ਦਾ ਸ਼ਰਤਨਾਮਾ ਸਵਿਕਾਰ ਕਰਵਾਇਆ ਅਤੇ ਇਨ੍ਹਾਂ ਦੀ ਉਸਾਰੀ ਦਾ ਕਾਰਜ ਆਰੰਭ ਕਰਵਾਇਆ। ਸਰਦਾਰ ਬਘੇਲ ਸਿੰਘ ਹਰਿਆਣਾ ਵਿਚ ਸੰਭਵਤਾ ਸੰਨ 1802 ਨੂੰ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਸਮਾਧ ਦੇ ਗੁੰਬਦ ਦੇ ਅੰਦਰਲੇ ਭਾਗ ਨੂੰ ਵੇਲ-ਬੂਟਿਆਂ ਦੀ ਚਿੱਤਰਕਾਰੀ ਨਾਲ ਅਲੰਕਰਤ ਕੀਤਾ ਗਿਆ ਸੀ।

ਸੰਪਰਕ: 98728-33604

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਹਟਵੇਂ ਰਾਹ ਦੀ ਪਾਂਧੀ...

ਹਟਵੇਂ ਰਾਹ ਦੀ ਪਾਂਧੀ...

ਕਿਸਾਨ-ਕੇਂਦਰ ਗੱਲਬਾਤ

ਕਿਸਾਨ-ਕੇਂਦਰ ਗੱਲਬਾਤ

ਇੱਕ ਬੁੱਧ ਪੁਰਸ਼ ਦੀ ਸੰਵੇਦਨਾ ’ਚ ਮਨ ਨਿਰਮਲ ਕਰਦਿਆਂ!

ਇੱਕ ਬੁੱਧ ਪੁਰਸ਼ ਦੀ ਸੰਵੇਦਨਾ ’ਚ ਮਨ ਨਿਰਮਲ ਕਰਦਿਆਂ!

ਬਾਣੀ ਗੁਰੂ ਤੇਗ ਬਹਾਦਰ ਦਾ ਫਲਸਫ਼ਾ

ਬਾਣੀ ਗੁਰੂ ਤੇਗ ਬਹਾਦਰ ਦਾ ਫਲਸਫ਼ਾ

ਏਹੋ ਸੱਚ ਤੇ ਝੂਠ ਦਾ ਵੇਲੜਾ ਈ

ਏਹੋ ਸੱਚ ਤੇ ਝੂਠ ਦਾ ਵੇਲੜਾ ਈ

ਮੁੱਖ ਖ਼ਬਰਾਂ

ਕਿਸਾਨਾਂ ਵੱਲੋਂ ਸਰਕਾਰ ਦੀਆਂ ਤਜਵੀਜ਼ਾਂ ਰੱਦ

ਕਿਸਾਨਾਂ ਵੱਲੋਂ ਸਰਕਾਰ ਦੀਆਂ ਤਜਵੀਜ਼ਾਂ ਰੱਦ

ਆਗੂਆਂ ਨੇ ਤਜਵੀਜ਼ਾਂ ਨੂੰ ਬੇਹੀਆਂ ਦੱਸਿਆ; ਅੰਦੋਲਨ ਦਾ ਘੇਰਾ ਵਧਾਉਣ ਤੇ ...

ਆਤਮ-ਨਿਰਭਰ ਭਾਰਤ ਰੁਜ਼ਗਾਰ ਯੋਜਨਾ ਤਹਿਤ 23 ਹਜ਼ਾਰ ਕਰੋੜ ਰੁਪਏ ਮਨਜ਼ੂਰ

ਆਤਮ-ਨਿਰਭਰ ਭਾਰਤ ਰੁਜ਼ਗਾਰ ਯੋਜਨਾ ਤਹਿਤ 23 ਹਜ਼ਾਰ ਕਰੋੜ ਰੁਪਏ ਮਨਜ਼ੂਰ

ਕਰੋਨਾ ਮਹਾਮਾਰੀ ਦੌਰਾਨ ਰੁਜ਼ਗਾਰ ਖੁੱਸਣ ਵਾਲੇ ਮੁਲਾਜ਼ਮਾਂ ਨੂੰ ਮਿਲੇਗਾ ...

ਬਾਇਡਨ ਨੇ ਜਨਰਲ ਆਸਟਿਨ ਨੂੰ ਪੈਂਟਾਗਨ ਮੁਖੀ ਚੁਣਿਆ

ਬਾਇਡਨ ਨੇ ਜਨਰਲ ਆਸਟਿਨ ਨੂੰ ਪੈਂਟਾਗਨ ਮੁਖੀ ਚੁਣਿਆ

ਸੈਨੇਟ ਵੱਲੋਂ ਪੁਸ਼ਟੀ ਹੋਣ ’ਤੇ ਕੇਂਦਰੀ ਫ਼ੌਜੀ ਕਮਾਂਡ ਦੀ ਅਗਵਾਈ ਕਰਨ ਵਾ...

ਸ਼ਹਿਰ

View All