Snapchat ਸੁਰੱਖਿਆ ਕੇਂਦਰ

Snapchat ਇੱਕ ਤੇਜ਼, ਮਜ਼ੇਦਾਰ ਤਰੀਕਾ ਹੈ ਪਲਾਂ ਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸਾਂਝਾ ਕਰਨ ਦਾ। ਸਾਡੀ ਜ਼ਿਆਦਾਤਰ ਕਮਯੂਨਿਟੀ Snapchat ਨੂੰ ਹਰ ਰੋਜ਼ ਇਸਤੇਮਾਲ ਕਰਦੀ ਹੈ, ਇਸ ਕਰਕੇ ਸਾਡੇ ਲਈ ਇਹ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਮਾਪੇ ਅਤੇ ਅਧਿਆਪਕ ਪ੍ਰਤੀਦਿਨ ਸਾਡੀ ਸਲਾਹ ਲਈ ਪੁੱਛਦੇ ਹਨ। ਅਸੀਂ ਤੁਹਾਡੀਆਂ ਚਿੰਤਾਵਾਂ ਨੂੰ ਸਾਂਝਾ ਕਰਦੇ ਹਾਂ ਅਤੇ ਰਚਨਾਤਮਕਤਾ ਅਤੇ ਸਮੀਕਰਨ ਲਈ ਇੱਕ ਸੁਰੱਖਿਅਤ, ਮਜ਼ੇਦਾਰ ਵਾਤਾਵਰਣ ਪ੍ਰਦਾਨ ਕਰਨਾ ਚਾਹੁੰਦੇ ਹਾਂ।

ਰਿਪੋਰਟ ਕਰਨਾ ਆਸਾਨ ਹੈ!

In-App Reporting: ਤੁਸੀਂ ਸਿੱਧਾ ਐਪ ਦੇ ਅੰਦਰੋਂ ਸਾਨੂੰ ਆਸਾਨੀ ਨਾਲ ਅਢੁਕਵੀਂ ਸਮੱਗਰੀ ਦੀ ਰਿਪੋਰਟ ਕਰ ਸਕਦੇ ਹੋ!

ਸਾਨੂੰ ਦੱਸੋ ਕਿ ਕੀ ਚੱਲ ਰਿਹਾ ਹੈ- ਅਸੀਂ ਤੁਹਾਡੀ ਮਦਦ ਲਈ ਆਪਣੇ ਵੱਲੋਂ ਉੱਤਮ ਕਰਾਂਗੇ!

ਐਪ-ਅੰਦਰੋਂ ਦੁਰਵਿਹਾਰ ਦੀ ਰਿਪੋਰਟ ਕਰਨ ਬਾਰੇ ਹੋਰ ਜਾਣੋ।

ਸੁਰੱਖਿਆ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ

ਸ਼ੁਰੂਆਤ ਤੋਂ ਹੀ,Snapchat ਲੋਕਾਂ ਨੂੰ ਆਪਣੇ ਕੈਮਰੇ ਨਾਲ ਆਪਣੇ ਆਪ ਨੂੰ ਜ਼ਾਹਰ ਕਰਨ ਲਈ ਤਾਕਤ ਦੇਣ ਵਾਲਾ ਰਿਹਾ ਹੈ। ਅਸੀਂ ਉਹ ਸਮਾਜਿਕ ਨੈੱਟਵਰਕ ਨਹੀਂ ਬਣਾਉਣਾ ਚਾਹੁੰਦੇ ਸੀ ਜਿੱਥੇ ਤੁਸੀਂ ਆਪਣੇ ਆਪ ਹੀ ਹਰ ਜਾਨਣ ਵਾਲੇ ਨੂੰ ਦੋਸਤ ਬਣਾ ਲਓ ਜਾਂ ਜਿੱਥੇ ਤੁਸੀਂ ਇਹ ਦੇਖੋ ਕਿ ਕੀ ਸਭ ਤੋਂ ਵੱਧ ਪ੍ਰਸਿੱਧ ਹੈ। ਇਸ ਦੀ ਬਜਾਏ, ਅਸੀਂ ਲੋਕਾਂ, ਪਬਲਿਸ਼ਰਾਂ ਅਤੇ ਬ੍ਰੈਂਡਸ ਲਈ ਆਪਣੀਆਂ ਕਹਾਣੀਆਂ ਨੂੰ ਦੱਸਣਾ ਅਸਾਨ ਬਣਾਉਣਾ ਚਾਹੁੰਦੇ ਸੀ- ਉਹਨਾਂ ਦੇ ਤਰੀਕੇ ਨਾਲ!

Snapchat ਨਿਜੀ ਸੰਚਾਰ ਲਈ ਹੈ, ਪ੍ਰਸਾਰਣ ਲਈ ਨਹੀਂ। Snaps ਨੂੰ ਤੇਜ਼ ਅਤੇ ਅਸਾਨ ਸੰਚਾਰ ਲਈ ਬਣਾਇਆ ਗਿਆ ਹੈ, ਇਸੇ ਲਈ ਉਹ ਅਲੋਪ ਹੋ ਸਕਦੀਆਂ ਹਨ ! ਦੋਸਤ ਕੇਵਲ ਉਹੀ ਚੀਜ਼ਾਂ ਦੇਖ ਸਕਦੇ ਹਨ ਜੋ ਤੁਸੀਂ ਉਹਨਾਂ ਨੂੰ ਸਿੱਧਾ ਭੇਜੋਗੇ ਜਾਂ ਜਨਤਕ ਤੌਰ 'ਤੇ ਤੁਹਾਡੀ ਕਹਾਣੀ ਵਿੱਚ ਪੋਸਟ ਕਰਨ ਲਈ ਚੁਣੋਗੇ।

Approach to Safety Partnerships. Snap is deeply committed to the privacy, safety and wellbeing of its community, and our teams, technologies, policies, and partnerships apply privacy and safety by design principles to keep Snapchatters safe and informed.

In addition to our internal team of content moderators who directly work to keep our platform safe, we work with industry experts and non-governmental organizations to provide resources and support to Snapchatters in need. 

Through our partnerships, we have been able to create resources, such as Here for You, a custom section in Search that houses localized resources and content from professional non-profit organizations that’s shown when people type in words associated with being in crisis. We currently support Here For You in the US, UK, France and India. The topics include depression, anxiety, grieving, bullying, body positivity, LGBTQ mental health, and more.

Our Safety Advisory Board members also educate, challenge, raise issues, and advise Snap on how to keep the Snapchat community safe.

ਸੁਰੱਖਿਅਤ ਰਹਿਣ ਲਈ ਸੁਝਾਅ

ਜਿਵੇਂ ਕਿ Snapchat ਪਿਛਲੇ ਕੁਝ ਸਾਲਾਂ ਦੇ ਵਿੱਚ ਵਧੀ ਹੈ, ਤੁਹਡੀ ਗੋਪਨੀਯਤਾ ਅਤੇ ਸੁਰੱਖਿਆ ਹਮੇਸ਼ਾਂ ਸਾਡੇ ਦਿਮਾਗ ਦੇ ਸਿਖਰ ਤੇ ਰਹੀ ਹੈ। ਉਸਨੇ ਕਿਹਾ, ਤੁਸੀਂ ਜ਼ਿਆਦਾ ਸੁਰੱਖਿਅਤ ਰਹਿਣਾ ਪੱਕਾ ਕਰਨ ਲਈ ਕੁਝ ਕਦਮ ਹਨ ਜੋ ਤੁਸੀਂ ਚੁੱਕ ਸਕਦੇ ਹੋ।

  1. Snapchat ਤਹਿਜੀਬ: ਹੋਰ Snapchatters ਲਈ ਦਿਆਲੂ ਅਤੇ ਸਤਿਕਾਰਯੋਗ ਰਹੋ। ਤੁਸੀਂ ਕੀ Snap ਕਰ ਰਹੇ ਹੋ ਉਸ ਬਾਰੇ ਵਿਚਾਰਵਾਨ ਰਹੋ, ਅਤੇ ਲੋਕਾਂ ਕੋਲ ਐਸੀ ਕੋਈ ਚੀਜ਼ ਨਾ ਭੇਜੋ ਜੋ ਕਿ ਉਹ ਪ੍ਰਾਪਤ ਨਹੀਂ ਕਰਨੀ ਚਾਹੁੰਦੇ।

  2. Snaps ਅਲੋਪ ਹੋ ਜਾਂਦੀਆਂ ਹਨ, ਪਰ...: ਯਾਦ ਰੱਖੋ, ਭਾਵੇਂ Snaps ਨੂੰ ਅਲੋਪ ਹੋ ਜਾਣ ਲਈ ਤਿਆਰ ਕੀਤਾ ਗਿਆ ਹੈ, ਪਰ ਕੋਈ ਦੋਸਤ ਉਸ ਦਾ ਸਕ੍ਰੀਨਸ਼ਾਟ ਲੈ ਸਕਦਾ ਹੈ ਜਾਂ ਦੂਜੇ ਡੀਵਾਈਸ ਨਾਲ ਉਸਦੀ ਤਸਵੀਰ ਖਿੱਚ ਸਕਦਾ ਹੈ।

  3. ਪਰਦੇਦਾਰੀ ਸੈਟਿੰਗਾਂ: ਤੁਹਾਨੂੰ Snaps ਕੌਣ ਭੇਜ ਸਕਦਾ ਹੈ, ਜਾਂ ਤੁਹਾਡੀਆਂ 'ਕਹਾਣੀਆਂ' ਅਤੇ 'Snap ਨਕਸ਼ੇ' ਵਿੱਚ ਤੁਹਾਡਾ ਟਿਕਾਣਾ ਕੌਣ ਦੇਖ ਸਕਦਾ ਹੈ, ਇਸ ਦੀ ਚੋਣ ਕਰਨ ਲਈ ਆਪਣੀਆਂ ਪਰਦੇਦਾਰੀ ਸੈਟਿੰਗਾਂ ਦੀ ਜਾਂਚ ਕਰੋ।

  4. ਦੋਸਤ: Snapchat ਨੂੰ ਆਪਣੇ ਕਰੀਬੀ ਦੋਸਤਾਂ ਦੇ ਨਾਲ ਸੰਪਰਕ ਵਿੱਚ ਰਹਿਣ ਲਈ ਬਣਾਇਆ ਗਿਆ ਸੀ, ਇਸ ਲਈ ਅਸੀਂ ਸਲਾਹ ਦਿਆਂਗੇ ਕਿ ਤੁਸੀਂ ਜਿਹਨਾਂ ਨੂੰ ਅਸਲ ਜੀਵਨ ਵਿੱਚ ਨਹੀਂ ਜਾਣਦੇ, ਉਹਨਾਂ ਨੂੰ ਦੋਸਤ ਦੇ ਰੂਪ ਵਿੱਚ ਸ਼ਾਮਲ ਨਾ ਕਰੋ।

  5. ਭਾਈਚਾਰਕ ਸੇਧਾਂ: ਸਾਡੀਆਂ ਭਾਈਚਾਰਕ ਸੇਧਾਂ ਨੂੰ ਪੜ੍ਹੋ ਅਤੇ ਉਹਨਾਂ ਦਾ ਪਾਲਣ ਕਰੋ, ਅਤੇ ਆਪਣੇ ਦੋਸਤਾਂ ਦੀ ਵੀ ਇਹਨਾਂ ਸੇਧਾਂ ਦਾ ਪਾਲਣਾ ਕਰਨ ਵਿੱਚ ਮਦਦ ਕਰੋ!

  6. ਸੁਰੱਖਿਆ ਸਬੰਧੀ ਚਿੰਤਾਵਾਂ ਦੀ ਰਿਪੋਰਟ ਕਰੋ: ਜੇ ਤੁਹਾਡੇ ਸਾਹਮਣੇ ਕੋਈ ਪਰੇਸ਼ਾਨ ਕਰਨਯੋਗ ਸਮੱਗਰੀ ਆ ਜਾਂਦੀ ਹੈ, ਜਾਂ ਜੇ ਕੋਈ ਵਿਅਕਤੀ ਤੁਹਾਨੂੰ ਕੋਈ ਅਢੁਕਵਾਂ ਕੰਮ ਕਰਨ ਲਈ ਕਹਿ ਰਿਹਾ ਹੈ ਜਾਂ ਕੋਈ ਚੀਜ਼ ਤੁਹਾਨੂੰ ਅਸੁਵਿਧਾਜਨਕ ਮਹਿਸੂਸ ਕਰਵਾਉਂਦੀ ਹੈ, ਤਾਂ ਕਿਰਪਾ ਕਰਕੇ ਸਾਨੂੰ ਉਸ Snap ਦੀ ਰਿਪੋਰਟ ਕਰੋ — ਅਤੇ ਇਸ ਬਾਰੇ ਆਪਣੇ ਮਾਤਾ-ਪਿਤਾ ਜਾਂ ਕਿਸੇ ਭਰੋਸੇਯੋਗ ਸਿਆਣੇ ਵਿਅਕਤੀ ਨਾਲ ਗੱਲ ਕਰੋ।

    • ਜੇਕਰ ਤੁਹਾਨੂੰ ਕਦੇ ਵੀ ਕਿਸੇ ਵੀ ਚੀਜ਼ ਨੂੰ ਰਿਪੋਰਟ ਕਰਨ ਦੀ ਜ਼ਰੂਰਤ ਪਈ, ਜੋ ਵੀ Snap ਤੁਸੀਂ ਦੇਖ ਰਹੇ ਹੋ ਉਸ ਉੱਤੇ ਸਿਰਫ ਦਬਾਓ ਅਤੇ ਹੋਲਡ ਕਰੋ, ਅਤੇ ਫਿਰ ਸਾਡੇ ਕੋਲ ਪਹੁੰਚਣ ਲਈ 'Report Snap' ਬਟਨ ਤੇ ਟੈਪ ਕਰੋ। ਤੁਸੀਂ Snapchat ਨੂੰ ਸੁਰੱਖਿਅਤ ਰੱਖਣ ਦੀ ਚਿੰਤਾ ਨੂੰ ਵੈੱਬ ਤੇ ਵੀ ਰਿਪੋਰਟ ਕਰ ਸਕਦੇ ਹੋ।

  7. ਧੱਕੇਸ਼ਾਹੀ: ਜੇ ਕੋਈ ਤੁਹਾਨੂੰ ਸਤਾਉਂਦਾ ਹੈ ਜਾਂ ਤੁਹਾਡੇ ਨਾਲ ਧੱਕੇਸ਼ਾਹੀ ਕਰਦਾ ਹੈ, ਤਾਂ ਸਾਨੂੰ ਉਸ Snap ਦੀ ਰਿਪੋਰਟ ਕਰੋ — ਅਤੇ ਇਸ ਬਾਰੇ ਆਪਣੇ ਮਾਤਾ-ਪਿਤਾ ਜਾਂ ਕਿਸੇ ਭਰੋਸੇਯੋਗ ਸਿਆਣੇ ਵਿਅਕਤੀ ਨਾਲ ਗੱਲ ਕਰੋ। ਤੁਸੀਂ ਉਸ ਵਿਅਕਤੀ ਨੂੰ ਬਲੋਕ ਕਰ ਸਕਦੇ ਹੋ ਅਤੇ ਜਿਸ ਗਰੁੱਪ ਚੈਟ ਵਿੱਚ ਧੱਕੇਸ਼ਾਹੀ ਹੋ ਰਹੀ ਹੈ ਉਸ ਗਰੁੱਪ ਚੈਟ ਨੂੰ ਵੀ ਛੱਡ ਸਕਦੇ ਹੋ।

    • ਵਾਧੂ ਸਹਾਇਤਾ: Snapchat ਯੂ.ਐਸ. ਦੇ Snapchatters ਨੂੰ ਵਾਧੂ ਸਹਾਇਤਾ ਅਤੇ ਸਰੋਤ ਪ੍ਰਦਾਨ ਕਰਨ ਲਈ The Crisis Text Line ਨਾਲ ਸਹਿਭਾਗਿਤਾ ਵਿੱਚ ਹੈ। Crisis Text Line ਦੇ ਸਿਖਿਅਤ ਸੰਕਟ ਸਲਾਹਕਾਰ ਨਾਲ ਲਾਈਵ ਚੈਟ ਕਰਨ ਲਈ ਸਿਰਫ KIND ਨੂੰ 741741 ਤੇ ਟੈਕਸਟ ਕਰੋ। ਇਹ ਸੇਵਾ ਮੁਫਤ ਹੈ ਅਤੇ 24/7 ਉਪਲਬਧ ਹੈ!

  8. ਪਾਸਵਰਡ ਦੀ ਸੁਰੱਖਿਆ: ਆਪਣੇ ਪਾਸਵਰਡ ਨੂੰ ਸੁਰੱਖਿਅਤ ਰੱਖੋ ਅਤੇ ਕਿਸੇ ਵੀ ਹਾਲਤ ਵਿੱਚ ਇਸਨੂੰ ਹੋਰਾਂ ਲੋਕਾਂ, ਐਪਲੀਕੇਸ਼ਨਾਂ ਜਾਂ ਵੈੱਬਸਾਈਟਸ ਉੱਤੇ ਸਾਂਝਾ ਨਾ ਕਰੋ। ਜੋ ਵੀ ਸੇਵਾ ਤੁਸੀਂ ਵਰਤਦੇ ਹੋ, ਉਸ ਲਈ ਅਸੀਂ ਅਲੱਗ ਪਾਸਵਰਡ ਵਰਤਣ ਦੀ ਸਲਾਹ ਦਿੰਦੇ ਹਾਂ।

  9. ਸੁਰੱਖਿਆ ਸਨੈਪਸ਼ਾਟ ਨੂੰ ਸਬਸਕ੍ਰਾਇਬ ਕਰੋ: ਇਹ Discover ਚੈਨਲ ਡਿਜੀਟਲ ਸਾਖਰਤਾ ਨੂੰ ਵਧਾਉਣ ਅਤੇ Snapchatters ਨੂੰ ਸੁਰੱਖਿਆ ਅਤੇ ਪਰਦੇਦਾਰੀ ਸੁਝਾਆਂ ਅਤੇ ਚਾਲਾਂ ਬਾਰੇ ਜਾਗਰੂਕ ਕਰਨ ਲਈ ਬਣਾਇਆ ਗਿਆ ਸੀ।

  10. ਆਪਣੀ ਡਿਸਕਵਰ ਸਮੱਗਰੀ ਦਾ ਪ੍ਰਬੰਧ ਕਰੋ: ਡਿਸਕਵਰ ਤੇ, ਤੁਸੀਂ ਦੋਸਤਾਂ ਦੀਆਂ ਸਟੋਰੀਆਂ, ਸਟੋਰੀ ਪਬਲਿਸ਼ਰ ਦੀਆਂ ਸਟੋਰੀਆਂ, ਸ਼ੋਆਂ, ਅਤੇ Snap ਮੈਪ ਨੂੰ ਇਹ ਸਿੱਖਣ ਲਈ ਦੇਖ ਸਕਦੇ ਹੋ ਕਿ ਸਾਡੀ ਦੁਨੀਆਂ ਦੇ ਆਲੇ-ਦੁਆਲੇ ਕੀ ਚੀਜ਼ਾ ਹੋ ਰਹੀਆਂ ਹਨ। ਤੁਸੀਂ ਕਿਹੜੀ ਡਿਸਕਵਰ ਸਮੱਗਰੀ ਦੇਖਣਾ ਚਾਹੁੰਦੇ ਹੋ ਉਸ ਉੱਤੇ ਤੁਸੀਂ ਵੀ ਫੈਸਲਾ ਕਰ ਸਕਦੇ ਹੋ।

    • ਦੋਸਤ: ਦੋਸਤਾਂ ਦੀਆਂ ਸਟੋਰੀਜ਼ ਕ੍ਰਮਬੱਧ ਹੁੰਦੀਆਂ ਹਨ ਅਤੇ ਤੁਸੀਂ ਕਿਸ ਨੂੰ ਸਭ ਤੋਂ ਵੱਧ ਸੰਪਰਕ ਵਿੱਚ ਰੱਖਦੇ ਹੋ ਇਸ ਉੱਤੇ ਆਧਾਰਿਤ ਹੁੰਦੀਆਂ ਹਨ,ਇਸ ਲਈ ਤੁਸੀਂ ਆਮ ਤੌਰ 'ਤੇ ਉਨ੍ਹਾਂ ਲੋਕਾਂ ਨੂੰ ਦੇਖੋਗੇ ਜਿਨ੍ਹਾਂ ਦੀ ਤੁਸੀਂ ਪਰਵਾਹ ਕਰਦੇ ਹੋ। ਦੋਸਤਾਂ ਦਾ ਪ੍ਰਬੰਧ ਕਰਨਾ ਜਾਂ ਨਵੇਂ ਦੋਸਤਾਂ ਨੂੰ ਜੋੜਨ ਬਾਰੇ ਹੋਰ ਸਿੱਖੋ।

    • ਸਬਸਕ੍ਰਿਪਨਜ਼: ਫ੍ਰੈਂਡਜ਼ ਸੈਕਸ਼ਨ ਦੇ ਬਿਲਕੁਲ ਨਿੱਚੇ, ਤੁਸੀਂ ਪ੍ਰਕਾਸ਼ਕਾਂ, ਸਿਰਜਣਹਾਰਾਂ ਅਤੇ ਹੋਰ ਚੈਨਲਾਂ ਤੋਂ ਆਪਣੀ ਮਨਪਸੰਦ ਸਮੱਗਰੀ ਵੇਖੋਗੇ ਜਿਨ੍ਹਾਂ ਨੂੰ ਤੁਸੀਂ ਸਬਸਕ੍ਰਾਇਬ ਕੀਤਾ ਹੈ। ਜੋ ਸਟੋਰੀ ਬਿਲਕੁਲ ਹਾਲ ਹੀ ਵਿੱਚ ਅਪਡੇਟ ਕੀਤੀ ਗਈ, ਇਹਨਾਂ ਨੂੰ ਉਸਦੇ ਹਿਸਾਬ ਨਾਲ ਕ੍ਰਮਬੱਧ ਕੀਤਾ ਜਾਂਦਾ ਹੈ।

    • ਡਿਸਕਵਰ: ਇੱਥੇ ਤੁਹਾਨੂੰ ਪਬਲਿਸ਼ਰਾਂ ਅਤੇ ਸਿਰਜਣਹਾਰਾਂ ਦੁਆਰਾ ਸਿਫ਼ਾਰਿਸ਼ ਕੀਤੀਆਂ ਕਹਾਣੀਆਂ ਦੀ ਇੱਕ ਵਧ ਰਹੀ ਸੂਚੀ ਮਿਲੇਗੀ ਜਿਸ ਤੇ ਤੁਸੀਂ ਅਜੇ ਸਬਸਕ੍ਰਾਇਬ ਨਹੀਂ ਕੀਤਾ- ਅਤੇ ਸਪੋਨਸਰ ਕੀਤੀਆਂ ਕਹਾਣੀਆਂ, ਅਤੇ ਸਾਡੇ ਭਾਈਚਾਰੇ ਦੇ ਆਲੇ-ਦੁਆਲੇ ਦੀ ਦੁਨੀਆਂ ਦੀਆਂ ਸਟੋਰੀਆਂ। ਜੇਕਰ ਤੁਹਾਨੂੰ ਸਚਮੁੱਚ ਹੀ ਕੋਈ ਸਟੋਰੀ ਪਸੰਦ ਨਹੀਂ ਆਈ ਜਿਸਦੇ ਤੁਸੀਂ ਪਾਰ ਆਏ, ਤੁਸੀਂ ਹਮੇਸ਼ਾਂ ਉਸਨੂੰ ਦਬਾਈ ਰੱਖ ਸਕਦੇ ਹੋ ਅਤੇ 'ਲੁਕਾਓ' ਤੇ ਟੈਪ ਕਰਕੇ ਉਸਨੂੰ ਅਤੇ ਉਸ ਵਰਗੀਆਂ ਨੂੰ ਛੁਪਾ ਸਕਦੇ ਹੋ।

    • ਡਿਸਕਵਰ ਉੱਤੇ ਸਟੋਰੀਜ਼ ਨੂੰ ਛੁਪਾਉਣਾ: ਤੁਸੀਂ ਹਮੇਸ਼ਾਂ ਹੀ ਉਸ ਸਟੋਰੀ ਨੂੰ ਛੁਪਾ ਸਕਦੇ ਹੋ ਜਿਸ ਨੂੰ ਤੁਸੀਂ ਨਹੀਂ ਦੇਖਣਾ ਚਾਹੁੰਦੇ। ਸਟੋਰੀ ਨੂੰ ਦਬਾਈ ਰੱਖੋ, ਅਤੇ 'ਲੁਕਾਓ' ਤੇ ਟੈਪ ਕਰੋ।

    • ਡਿਸਕਵਰ ਉੱਤੇ ਸਟੋਰੀਜ਼ ਨੂੰ ਰਿਪੋਰਟ ਕਰਨਾ: ਜੇਕਰ ਤੁਸੀਂ ਡਿਸਕਵਰ ਉੱਤੇ ਕਿਸੇ ਅਢੁਕਵੀਂ ਚੀਜ਼ ਦੇ ਪਾਰ ਆਉਂਦੇ ਹੋ, ਤਾਂ ਸਾਡੇ ਕੋਲ ਪਹੁੰਚੋ! ਅਣਉਚਿਤ Snap ਉੱਤੇ ਬੱਸ ਦਬਾਈ ਰੱਖੋ ਅਤੇ ਹੋਲਡ ਕਰੋ, ਅਤੇ ਫਿਰ 'ਰਿਪੋਰਟ Snap' ਬਟਨ ਤੇ ਟੈਪ ਕਰੋ।

  11. ਘੱਟੋਂ-ਘੱਟ ਉਮਰ: Snapchat ਨੂੰ 13 ਜਾਂ ਉਸਤੋਂ ਵੱਧ ਉਮਰ ਦੇ ਲੋਕਾਂ ਲਈ ਬਣਾਇਆ ਗਿਆ ਸੀ। ਜੇਕਰ ਤੁਹਾਡਾ 13 ਸਾਲ ਤੋਂ ਛੋਟਾ ਬੱਚਾ Snapchat ਦਾ ਇਸਤੇਮਾਲ ਕਰ ਰਿਹਾ ਹੈ, ਤਾਂ ਕਿਰਪਾ ਆਪਣੇ ਬੱਚੇ ਦੇ ਵਰਤੋਂਕਾਰ ਨਾਵਾਂ ਅਤੇ ਤੁਹਾਡੇ ਰਿਸ਼ਤੇ ਦੀ ਤਸਦੀਕ ਨਾਲ ਸਾਡੇ ਕੋਲ ਪਹੁੰਚੋ।