ਕਵੀਸ਼ਰ ਗੰਗਾ ਸਿੰਘ ਭੂੰਦੜ ਦੇ ਜੀਵਨ ਤੇ ਰਚਨਾ : The Tribune India

ਕਵੀਸ਼ਰ ਗੰਗਾ ਸਿੰਘ ਭੂੰਦੜ ਦੇ ਜੀਵਨ ਤੇ ਰਚਨਾ

ਕਵੀਸ਼ਰ ਗੰਗਾ ਸਿੰਘ ਭੂੰਦੜ ਦੇ ਜੀਵਨ ਤੇ ਰਚਨਾ

ਪੰਨੇ: 184, ਮੁੱਲ: 250 ਰੁਪਏ ਪ੍ਰਕਾਸ਼ਕ: ਸੰਗਮ ਪਬਲੀਕੇਸ਼ਨਜ਼, ਸਮਾਣਾ ਡਾ. ਕਮਲਜੀਤ ਕੌਰ ਬਾਂਗਾ ਪੰਜਾਬੀ ਦੀ ਪ੍ਰਬੁੱਧ, ਚਰਚਿਤ ਤੇ ਨੌਜਵਾਨ ਆਲੋਚਕਾ ਹੈ। ਉਹ ਜਿੰਨੀ ਇਮਾਨਦਾਰੀ ਤੇ ਲਗਨ ਨਾਲ ਆਪਣੇ ਅਧਿਆਪਨ ਦੇ ਕਿੱਤੇ ਨੂੰ ਸਮਰਪਿਤ ਹੈ, ਓਨੀ ਹੀ ਤਨਦੇਹੀ ਤੇ ਜ਼ਿੰਮੇਵਾਰੀ ਨਾਲ ਉਹ ਆਲੋਚਨਾ ਦਾ ਕਾਰਜ ਵੀ ਕਰਦੀ ਹੈ। ਇਸ ਤੋਂ ਪਹਿਲਾਂ ਉਹ 6 ਸੰਤੋਖੇ ਅਨੁਭਵਾਂ ਦੀ ਪਰਵਾਜ਼  (ਆਲੋਚਨਾ) ਦੀ ਪੁਸਤਕ ਲਿਖ ਕੇ ਆਪਣੀ ਆਲੋਚਨਾਤਮਕ ਸੂਝ ਦਾ ਸਹੀ ਤੇ ਢੁਕਵਾਂ ਮੁੱਲ ਪਵਾ ਚੁੱਕੀ ਹੈ। ਹੁਣ ਉਸ ਨੇ ‘ਕਵੀਸ਼ਰ ਗੰਗਾ ਸਿੰਘ ਭੂੰਦੜ, ਜੀਵਨ ਤੇ ਰਚਨਾ ਕ੍ਰਿਤ ਡਾ. ਅਮਰ ਕੋਮਲ ਦੀ ਸੰਪਾਦਨਾ ਦਾ ਤਸੱਲੀਬਖਸ਼ ਕਾਰਜ ਕੀਤਾ ਹੈ। ਇਸ ਪੁਸਤਕ ਨੂੰ ਉਸ ਨੇ ਪੰਜ ਅਧਿਆਵਾਂ ਵਿਚ ਵੰਡਿਆ ਹੈ। ਡਾ. ਅਮਰ ਕੋਮਲ ਬਹੁ-ਵਿਧਾਈ ਤੇ ਬਹੁਪੱਖੀ ਪ੍ਰਤਿਭਾ ਵਾਲਾ ਪ੍ਰਮੁੱਖ ਤੇ ਪ੍ਰੌਢ ਬੁੱਧੀ ਵਾਲਾ ਸਾਹਿਤਕਾਰ ਹੈ। ਉਸ ਨੇ ਕਵਿਤਾ, ਕਹਾਣੀ, ਨਿਬੰਧ, ਬਾਲ ਸਾਹਿਤ, ਅਨੁਵਾਦਨ, ਸੰਪਾਦਨ ਤੇ ਆਲੋਚਨਾ ਦੇ ਖੇਤਰ ਵਿਚ ਵਿਸ਼ੇਸ਼ ਨਾਮਣਾ ਖੱਟਿਆ ਹੈ। ਮਾਲਵੇ ਦੇ ਪ੍ਰਸਿੱਧ ਕਵੀਸ਼ਰ ਗੰਗਾ ਸਿੰਘ ਭੂੰਦੜ ਦੇ ਲਿਖਤ ਤੇ ਮੌਖਿਕ ਸਾਹਿਤ ਨੂੰ ਲੱਭ ਕੇ ਸਾਂਭਣ ਦਾ ਡਾ. ਅਮਰ ਕੋਮਲ ਨੇ ਸ਼ਲਾਘਾਯੋਗ ਤੇ ਮਹੱਤਵਪੂਰਨ ਕਾਰਜ ਕੀਤਾ ਹੈ। ਹਥਲੀ ਪੁਸਤਕ ਦੇ ਪਹਿਲੇ ਅਧਿਆਏ ਵਿਚ ਆਲੋਚਕਾਂ ਨੇ ਦੱਸਿਆ ਕਿ ਡਾ. ਅਮਰ ਕੋਮਲ ਨੇ ਕਵੀਸ਼ਰ ਗੰਗਾ ਸਿੰਘ ਭੂੰਦੜ ਦੇ ਜੀਵਨ ਤੇ ਵਿਅਕਤੀਤਵ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਹੈ। ਲੇਖਕ ਨੇ 19ਵੀਂ ਸਦੀ ਦੇ ਅੱਧ ਤੋਂ ਬਾਅਦ ਦੇ ਸਮੇਂ ਵਿਚ ਪੰਜਾਬ ਦੇ ਮਾਲਵਾ ਖੇਤਰ ਵਿਚ ਚੱਲੀਆਂ ਸਮਾਜਿਕ, ਸੱਭਿਆਚਾਰ, ਰਾਜਨੀਤਕ, ਆਰਥਿਕ ਤੇ ਹੋਰ ਵੀ ਕਈ ਸਮਾਜ ਸੁਧਾਰਨ ਤੇ ਵਿਚਾਰਧਾਰਕ ਲਹਿਰਾਂ  ਦਾ ਜ਼ਿਕਰਯੋਗ ਹਵਾਲਾ ਦਿੱਤਾ ਹੈ। ਇਨ੍ਹਾਂ ਲਹਿਰਾਂ ਦੇ ਪ੍ਰਭਾਵ ਥੱਲੇ ਪੁਨਰ ਸੁਰਜੀਤੀ ਦੇ ਪੁਨਰ ਉਥਾਨ ਵਾਲੀਆਂ ਲਹਿਰਾਂ ਦਾ ਵਰਨਣ ਵੀ ਕੀਤਾ ਗਿਆ ਹੈ। ਇਸ ਸਮੇਂ ਵਿਚ ਪੈਦਾ ਹੋਏ ਕਵੀਸ਼ਰਾਂ, ਲੇਖਕਾਂ, ਕਵੀਆਂ ਤੇ ਗਮੰਤਰੀਆਂ ਬਾਰੇ ਵੀ ਦੱਸਿਆ ਗਿਆ ਹੈ। ਕਵੀਸ਼ਰ ਗੰਗਾ ਸਿੰਘ ਭੂੰਦੜ ਦੇ ਮਹਾਰਾਜਾ ਭੁਪਿੰਦਰ ਸਿੰਘ ਦੇ ਦਰਬਾਰ ਵਿਚ ਕਵੀਸ਼ਰੀ ਗਾਉਣਾ, ਹੋਰਨਾਂ ਕਵੀਸ਼ਰਾਂ ਵੱਲੋਂ ਉਸ ਨੂੰ ਚਿਤਾਵਨੀ ਮਿਲਣੀ, ਉਸ ਦੇ ਘਰ-ਪਰਿਵਾਰ, ਸ਼ੌਕ, ਹੋਰਨਾਂ ਕਵੀਸ਼ਰਾਂ ਦੀ ਆਮਦ ਤੇ ਗੰਗਾ ਸਿੰਘ ਭੂੰਦੜ ਦੀ ਮੌਤ ਦਾ ਸਮਾਂ ਵੀ ਦਿੱਤਾ ਗਿਆ ਹੈ। ਦੂਜੇ ਅਧਿਆਏ ਵਿਚ ਗੰਗਾ ਸਿੰਘ ਭੂੰਦੜ ਦੀ ਮੁੱਢਲੇ ਦੌਰ, ਉਸ ਦੇ 25 ਪ੍ਰਕਾਸ਼ਿਤ ਤੇ ਹੱਥ ਲਿਖਤ ਕਿੱਸਿਆਂ ਦਾ  ਵਰਨਣ ਉਸ ਦੀਆਂ ਰਚਨਾਵਾਂ ਦਾ ਮੁਲਾਂਕਣ, ਇਤਿਹਾਸਕ ਤੇ ਮਿਥਿਹਾਸਕ ਕਿੱਸੇ, ਇਸ਼ਕ ਹੁਸਨ ਦੇ ਕਿੱਸਿਆਂ  ਦੀ ਪੁਨਰ ਸਿਰਜਣਾ, ਰੋਮਾਂਟਿਕ ਕਿੱਸੇ ਤੇ ਉਸ ਦੀਆਂ ਚੋਣਵੀਆਂ ਧਾਰਨਾਵਾਂ ਦਾ ਜ਼ਿਕਰ ਵੀ ਕੀਤਾ ਗਿਆ ਹੈ। ਤੀਜੇ ਅਧਿਆਏ ਵਿਚ ਕਵੀਸ਼ਰ ਗੰਗਾ ਸਿੰਘ ਭੂੰਦੜ ਦੀ ਕਵੀਸ਼ਰੀ ਦਾ ਕਲਾਤਮਕ ਵਿਸ਼ਲੇਸ਼ਣ ਕਰਦਿਆਂ ਕਵੀਸ਼ਰੀ ਕਲਾ ਦੀ ਵਿਆਖਿਆ ਕੀਤੀ ਗਈ ਹੈ। ਉਸ ਦੀ ਕਵੀਸ਼ਰੀ ਦੇ ਭਿੰਨ-ਭਿੰਨ ਕਲਾਤਮਕ ਰੂਪ-ਭਾਸ਼ਾ ਤੇ ਮੁਹਾਵਰੇ ਬਾਰੇ ਵੀ ਪਾਠਕਾਂ ਨੂੰ ਦੱਸਿਆ ਗਿਆ ਹੈ। ਉਸ ਦੀ ਕਵੀਸ਼ਰੀ ਵਿਚਲੇ ਛੰਦ, ਸੰਗੀਤਾਤਮਕਤਾ, ਰਸਾਂ ਤੇ ਅਲੰਕਾਰਾਂ ਦੀ ਜਾਣਕਾਰੀ ਵੀ ਦਿੱਤੀ ਗਈ ਹੈ ਜੋ ਉਸ ਨੇ ਕਵੀਸ਼ਰੀ ਵਿਚ ਵਰਤੇ ਹਨ। ਚੌਥੇ ਅਧਿਆਏ ਵਿਚ ਕਵੀਸ਼ਰ ਤੇ ਕਵੀਸ਼ਰੀ ਨੂੰ ਪ੍ਰਭਾਸ਼ਤ ਕੀਤਾ ਗਿਆ। ਕਵੀਸ਼ਰੀ ਦੇ ਨਿਕਾਸ ਤੇ ਵਿਕਾਸ ਬਾਰੇ ਵੀ ਚਾਨਣਾ ਪਾਇਆ ਗਿਆ ਹੈ। ਇਸ ਤੋਂ ਬਾਅਦ ਗੰਗਾ ਸਿੰਘ ਭੂੰਦੜ ਦੇ ਪ੍ਰਕਾਸ਼ਿਤ ਤੇ ਹੱਥ-ਲਿਖਤ ਕਵੀਸ਼ਰੀ ਤੇ ਕਿੱਸਿਆਂ ਨੂੰ ਕਵਿਤਾ ਰੂਪ ਵਿਚ ਪੁਸਤਕ ਵਿਚ ਪੇਸ਼ ਕੀਤਾ ਗਿਆ ਹੈ। ‘ਸ਼ਾਮੋ ਨਾਰ’ ਕਿੱਸੇ ਦੀਆਂ ਸਤ੍ਹਰਾਂ ਨਮੂਨੇ ਵਜੋਂ ਪੇਸ਼ ਹਨ:- ਗਰਜੇ ਨੇ ਛੁਰਾ ਮਾਰਿਆ ਉਭਾਰ ਕੇ। ਪੰਨਾ -109 ਮਿਟ ਗਈਆਂ ਅੱਖਾਂ, ਬੈਠਾ ਬਾਜ਼ੀ ਹਾਰ ਕੇ। ਵੱਢ ਦਿੱਤੀ ਬਾਂਹ ਧੜ ਦੂਰ ਧਰ ਲਈ। ਸ਼ਾਮੋ ਨੇ ਗਵਾਈ ਜਿੰਦ, ਵਰ-ਘਰ ਲਈ। ਪੰਜਵੇਂ ਅਧਿਆਏ ਵਿਚ ਗੰਗਾ ਸਿੰਘ ਭੂੰਦੜ ਦੀ ਪ੍ਰਕਾਸ਼ਿਤ ਤੇ ਹੱਥ ਲਿਖਤ ਪ੍ਰਸੰਗਾਂ ਦੀ ਸੂਚੀ ਦੇ ਨਾਲ ਮੁਲਾਕਾਤਾਂ ਅਤੇ ਅਮੁੱਲ ਪੁਸਤਕਾਂ ਦੀ ਸੁੱਚੀ ਵੀ  ਪੇਸ਼ ਕੀਤੀ ਗਈ ਹੈ। ਸੋ ਅਸੀਂ ਡਾ. ਅਮਰ ਕੋਮਲ ਅਤੇ ਸੰਪਾਦਕਾ ਡਾ. ਕਮਲਜੀਤ ਕੌਰ ਬਾਂਗਾ ਦੇ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮਾਲਵੇ ਦੇ ਸੰਘਰਸ਼ਸ਼ੀਲ ਤੇ ਲੋਕ ਨਾਇਕ ਕਵੀਸ਼ਰੀ ਦੀ ਕਵੀਸ਼ਰੀ ਦੇ ਅਨਮੋਲ ਤੇ ਪ੍ਰਭਾਵਸ਼ਾਲੀ ਸਾਹਿਤ ਤੋਂ  ਸਾਨੂੰ ਜਾਣੂ ਕਰਵਾਇਆ ਹੈ। ਇਹ ਪੁਸਤਕ ਪੜ੍ਹਨ, ਸਾਂਭਣ ਵਾਲੀ ਤੇ ਰੌਚਿਕ ਹੈ। ਇਸ ਪੁਸਤਕ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਸਿਲੇਬਸ ਵਿਚ ਲਗਾਉਣਾ ਚਾਹੀਦਾ ਹੈ।

-ਡਾ. ਗੁਰਦਰਪਾਲ ਸਿੰਘ * ਮੋਬਾਈਲ: 9872536600

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੁਨਾਫ਼ਾਖ਼ੋਰੀ ਲਈ ਲੜੀਆਂ ਜਾਂਦੀਆਂ ਜੰਗਾਂ

ਮੁਨਾਫ਼ਾਖ਼ੋਰੀ ਲਈ ਲੜੀਆਂ ਜਾਂਦੀਆਂ ਜੰਗਾਂ

ਮੁੱਖ ਖ਼ਬਰਾਂ

ਮਾਣਹਾਨੀ ਕੇਸ: ਰਾਹੁਲ ਗਾਂਧੀ ਨੂੰ ਜ਼ਮਾਨਤ ਮਿਲੀ

ਮਾਣਹਾਨੀ ਕੇਸ: ਰਾਹੁਲ ਗਾਂਧੀ ਨੂੰ ਜ਼ਮਾਨਤ ਮਿਲੀ

ਨਿੱਜੀ ਪੇਸ਼ੀ ਤੋਂ ਵੀ ਮਿਲੀ ਛੋਟ; ਜ਼ਮਾਨਤ ਲਈ 15 ਹਜ਼ਾਰ ਰੁਪਏ ਦਾ ਮੁਚੱਲ...

ਸੀਬੀਆਈ ਸੱਚ ਤੇ ਨਿਆਂ ਦੇ ਬਰਾਂਡ ਵਜੋਂ ਉੱਭਰੀ: ਮੋਦੀ

ਸੀਬੀਆਈ ਸੱਚ ਤੇ ਨਿਆਂ ਦੇ ਬਰਾਂਡ ਵਜੋਂ ਉੱਭਰੀ: ਮੋਦੀ

ਕੇਂਦਰੀ ਜਾਂਚ ਏਜੰਸੀ ਦੇ ਡਾਇਮੰਡ ਜੁਬਲੀ ਸਮਾਰੋਹ ਨੂੰ ਕੀਤਾ ਸੰਬੋਧਨ

ਕੰਪੀਟੀਸ਼ਨ ਸੋਧ ਬਿੱਲ ਬਿਨਾਂ ਚਰਚਾ ਦੇ ਪਾਸ

ਕੰਪੀਟੀਸ਼ਨ ਸੋਧ ਬਿੱਲ ਬਿਨਾਂ ਚਰਚਾ ਦੇ ਪਾਸ

ਲੋਕ ਸਭਾ ਤੇ ਰਾਜ ਸਭਾ ਬੁੱਧਵਾਰ ਤੱਕ ਮੁਅੱਤਲ

ਪੰਜਾਬੀ ਯੂਨੀਵਰਸਿਟੀ ਨੂੰ 30 ਕਰੋੜ ਦੇ ਹਿਸਾਬ ਨਾਲ ਗਰਾਂਟ ਜਾਰੀ

ਪੰਜਾਬੀ ਯੂਨੀਵਰਸਿਟੀ ਨੂੰ 30 ਕਰੋੜ ਦੇ ਹਿਸਾਬ ਨਾਲ ਗਰਾਂਟ ਜਾਰੀ

ਵਿੱਤ ਮੰਤਰਾਲੇ ਨੇ ਜਾਰੀ ਕੀਤੀ ਤਿੰਨ ਮਹੀਨਿਆਂ ਲਈ 90 ਕਰੋੜ ਦੀ ਪਹਿਲੀ ਕ...

ਫ਼ਸਲੀ ਖ਼ਰਾਬਾ: ਗਿਰਦਾਵਰੀ ਦੀ ਈ-ਪ੍ਰਣਾਲੀ ਖਾਮੀਆਂ ਭਰਪੂਰ

ਫ਼ਸਲੀ ਖ਼ਰਾਬਾ: ਗਿਰਦਾਵਰੀ ਦੀ ਈ-ਪ੍ਰਣਾਲੀ ਖਾਮੀਆਂ ਭਰਪੂਰ

ਮੈਨੂਅਲੀ ਗਿਰਦਾਵਰੀ ਨੂੰ ਤਰਜੀਹ ਦੇਣ ਲੱਗੇ ਪਟਵਾਰੀ

ਸ਼ਹਿਰ

View All